FacebookTwitterg+Mail

ਬਾਊਂਸਰਾਂ ਦੀ ਗਲਤੀ 'ਤੇ ਗਾਇਕ ਸਿੰਗਾ ਨੇ ਬਟਾਲਾ ਪਹੁੰਚ ਕੇ ਮੰਗੀ ਮੁਆਫੀ (ਵੀਡੀਓ)

punjabi singer singga apologizes for the bouncers mistake
18 December, 2019 03:20:26 PM

ਜਲੰਧਰ (ਬਿਊਰੋ) — ਪੰਜਾਬੀ ਗਾਇਕ ਸਿੰਗਾ ਹਮੇਸ਼ਾ ਹੀ ਆਪਣੇ ਵੱਖ-ਵੱਖ ਗੀਤਾਂ ਨੂੰ ਲੈ ਕੇ ਚਰਚਾ 'ਚ ਰਹਿੰਦੇ ਹਨ। ਉਥੇ ਹੀ ਹੁਣ ਗਾਇਕ ਸਿੰਗਾ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ, ਜਿਸ ਨੂੰ ਲੈ ਕੇ ਉਹ ਮੁੜ ਸੁਰਖੀਆਂ 'ਚ ਛਾਏ ਹੋਏ ਹਨ। ਦਰਅਸਲ, ਬੀਤੇ ਦਿਨੀਂ ਸਿੰਗਾ ਬਟਾਲਾ ਦੇ ਪ੍ਰੈੱਸ ਕਲੱਬ 'ਚ ਪਹੁੰਚੇ ਸਨ, ਜਿਥੇ ਉਨ੍ਹਾਂ ਨੇ ਉਨ੍ਹਾਂ ਪੱਤਰਕਾਰਾਂ ਤੋਂ ਮੁਆਫੀ ਮੰਗੀ, ਜਿਨ੍ਹਾਂ ਨੇ ਉਨ੍ਹਾਂ ਦੇ ਬਾਊਂਸਰਾਂ 'ਤੇ ਧੱਕਾ ਮੁੱਕੀ ਕਰਨ ਦੇ ਦੋਸ਼ ਲਗਾਏ ਸਨ। ਸਿੰਗਾ ਦਾ ਇਸ ਮਾਮਲੇ ਨਾਲ ਕੋਈ ਵਾਸਤਾ ਨਹੀਂ ਸੀ ਪਰ ਫਿਰ ਵੀ ਉਨ੍ਹਾਂ ਨੇ ਮੀਡੀਆ 'ਚ ਬੈਠ ਕੇ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣੀਆਂ ਅਤੇ ਬਾਊਂਸਰਾਂ ਵਲੋਂ ਕੀਤੀ ਗਈ ਗਲਤੀ 'ਤੇ ਮੁਆਫੀ ਵੀ ਮੰਗੀ। ਇਸ ਮੌਕੇ ਸਿੰਗਾ ਨੇ ਕਿਹਾ, ''ਬਾਊਂਸਰਾਂ ਦਾ ਕੰਮ ਹੀ ਸੈਲੀਬ੍ਰਿਟੀ ਨੂੰ ਸੁਰੱਖਿਆ ਮੁਹੱਈਆ ਕਰਵਾਉਣਾ ਹੈ ਪਰ ਫਿਰ ਉਹ ਬਟਾਲਾ ਦੇ ਮੀਡੀਆ ਤੋਂ ਉਨ੍ਹਾਂ ਦੀ ਗਲਤੀ ਲਈ ਮੁਆਫੀ ਮੰਗਦੇ ਹਨ।''

ਕੀ ਪੂਰਾ ਮਾਮਲਾ?
ਮਾਮਲੇ ਦੀ ਗੱਲ ਕੀਤੀ ਜਾਵੇ ਕੁਝ ਮਹੀਨੇ ਪਹਿਲਾਂ ਸਿੰਗਾ ਬਟਾਲਾ 'ਚ ਸ਼ੋਅਰੂਮ ਦਾ ਉਦਘਾਟਨ ਕਰਨ ਲਈ ਪਹੁੰਚੇ ਸਨ। ਇਸ ਦੌਰਾਨ ਉਨ੍ਹਾਂ ਨੂੰ ਦੇਖਣ ਵਾਲਿਆਂ ਦੀ ਵੱਡੀ ਭੀੜ ਜੁੱਟ ਗਈ ਸੀ। ਭੀੜ 'ਤੇ ਕਾਬੂ ਪਾਉਣ ਲਈ ਸਿੰਗਾ ਦੇ ਬਾਊਂਸਰਾਂ ਨੂੰ ਥੋੜ੍ਹਾ ਸਖਤ ਰਵੱਈਆ ਅਪਨਾਉਣਾ ਪਿਆ ਸੀ। ਦੱਸ ਦਈਏ ਕਿ ਸਿੰਗਾ ਨੇ ਹੀ ਮੁਆਫੀ ਨਹੀਂ ਮੰਗੀ ਸਗੋਂ ਇਸ ਤੋਂ ਇਲਾਵਾ ਪੰਜਾਬੀ ਗਾਇਕ ਤੇ ਅਦਾਕਾਰ ਗੁਰਨਾਮ ਭੁੱਲਰ ਵੀ ਆਪਣੇ ਫੈਨ ਦੇ ਘਰ ਜਾ ਕੇ ਮੁਆਫੀ ਮੰਗ ਚੁੱਕੇ ਹਨ। ਗੁਰਨਾਮ ਭੁੱਲਰ 'ਤੇ ਵੀ ਉਨ੍ਹਾਂ ਦੇ ਪ੍ਰਸ਼ੰਸਕ ਨਾਲ ਅਜੀਬ ਵਰਤਾਉ ਕਰਨ ਦਾ ਇਲਜ਼ਾਮ ਲੱਗਾ ਸੀ।


Tags: SinggaBouncersMistakeSorryVideo ViralPunjabi Singer

About The Author

sunita

sunita is content editor at Punjab Kesari