FacebookTwitterg+Mail

ਬਰਥਡੇ ਦੇ ਖਾਸ ਮੌਕੇ 'ਤੇ ਸਿੰਗਾ ਦੀ ਗਰੀਬ ਬੱਚਿਆਂ ਲਈ ਦਰਿਆਦਿਲੀ, ਕੀਤਾ ਇਹ ਐਲਾਨ

punjabi singer singga happy birthday
27 February, 2020 01:46:36 PM

ਜਲੰਧਰ (ਬਿਊਰੋ) — ਵੱਖ-ਵੱਖ ਗੀਤਾਂ ਨਾਲ ਥੋੜੇ ਹੀ ਸਮੇਂ ਖਾਸ ਪ੍ਰਸਿੱਧੀ ਹਾਸਲ ਕਰਨ ਵਾਲੇ ਪੰਜਾਬੀ ਗਾਇਕ ਤੇ ਅਦਾਕਾਰ ਸਿੰਗਾ ਅੱਜ ਆਪਣਾ ਜਨਮਦਿਨ ਸੈਲੀਬ੍ਰੇਟ ਕਰ ਰਹੇ ਹਨ। ਇਸ ਖਾਸ ਮੌਕੇ 'ਤੇ ਗਾਇਕ ਸਿੰਗਾ ਨੇ ਗਰੀਬ ਬੱਚਿਆਂ ਨੂੰ ਲੈ ਕੇ ਵੱਡਾ ਐਲਾਨ ਕੀਤਾ ਹੈ, ਜਿਸ ਦੀ ਚਰਚਾ ਹਰ ਪਾਸੇ ਹੋ ਰਹੀ ਹੈ। ਦਰਅਸਲ, ਹਾਲ ਹੀ 'ਚ ਸਿੰਗਾ ਨੇ ਆਪਣੇ ਆਫੀਸ਼ੀਅਲ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਸਟੋਰੀ ਸ਼ੇਅਰ ਕੀਤੀ ਹੈ, ਜਿਸ 'ਚ ਉਨ੍ਹਾਂ ਨੇ ਕਿਹਾ ਹੈ ਕਿ ''ਅੱਜ ਆਪਣੇ ਜਨਮਦਿਨ ਦੇ ਖਾਸ ਮੌਕੇ 'ਤੇ ਮੈਂ ਉਨ੍ਹਾਂ ਗਰੀਬ ਬੱਚਿਆਂ ਲਈ 2 ਲੱਖ ਰੁਪਏ ਦੇਣ ਦਾ ਐਲਾਨ ਕਰਦਾ ਹੈ, ਜੋ ਕਿ ਗਰੀਬੀ ਕਾਰਨ ਪੜ ਨਹੀਂ ਪਾਉਂਦੇ। ਮੈਂ ਜਨਮਦਿਨ ਦੇ ਦਿਨ ਪਾਰਟੀਆਂ ਕਰਨ ਤੇ ਦਾਰੂ ਪਿਲਾਉਣ ਦੀ ਬਜਾਏ ਕਿਉਂ ਨਾ ਗਰੀਬ ਪਰਿਵਾਰਾਂ ਦੀ ਮਦਦ ਕੀਤੀ ਜਾਵੇ। ਇਸ ਦੇ ਨਾਲ ਹੀ ਸਿੰਗਾ ਨੇ ਇਹ ਵੀ ਕਿਹਾ ਕਿ ਮੈਂ ਬਾਕੀ ਲੋਕਾਂ ਨੂੰ ਵੀ ਇਹੀ ਅਪੀਲ ਕਰਦਾ ਹਾਂ ਕਿ ਪਾਰਟੀਆਂ 'ਤੇ ਫਾਲਤੂ ਪੈਸੇ ਖਰਚਣ ਦੀ ਬਜਾਏ ਤੁਸੀਂ ਵੀ ਗਰੀਬ ਬੱਚਿਆਂ ਤੇ ਪਰਿਵਾਰਾਂ ਦੀ ਮਦਦ ਕਰੋ।'' ਸਿੰਗਾ ਦੇ ਇਸ ਐਲਾਨ ਤੋਂ ਬਾਅਦ ਲੋਕ ਉਨ੍ਹਾਂ ਦੀ ਹਰ ਪਾਸੇ ਤਾਰੀਫ ਕਰ ਰਹੇ ਹਨ।
Punjabi Bollywood Tadka
ਦੱਸ ਦਈਏ ਕਿ ਸਿੰਗਾ 6 ਮਾਰਚ ਨੂੰ ਬਹੁਤ ਜਲਦ ਫਿਲਮ 'ਜੋਰਾ ਦਿ ਸੈਕਿੰਡ ਚੈਪਟਰ' ਨਾਲ ਸਿਲਵਰ ਸਕ੍ਰੀਨ 'ਤੇ ਨਜ਼ਰ ਆਉਣ ਵਾਲੇ ਹਨ। ਇਸ ਫਿਲਮ ਰਾਹੀਂ ਸਿੰਗਾ ਪਾਲੀਵੁੱਡ ਫਿਲਮ ਇੰਡਸਟਰੀ 'ਚ ਡੈਬਿਊ ਕਰਨ ਜਾ ਰਹੇ ਹਨ। ਉਨ੍ਹਾਂ ਦੀ ਇਸ ਫਿਲਮ ਦਾ ਇੰਤਜ਼ਾਰ ਦਰਸ਼ਕ ਬੇਸਬਰੀ ਨਾਲ ਕਰ ਰਹੇ ਹਨ। ਇਸ ਫਿਲਮ 'ਚ ਸਿੰਗਾ ਦਾ ਵੱਖਰਾ ਹੀ ਅੰਦਾਜ਼ ਦੇਖਣ ਨੂੰ ਮਿਲੇਗਾ। ਫਿਲਮ 'ਜੋਰਾ ਦਿ ਸੈਕਿੰਡ ਚੈਪਟਰ' 'ਚ ਸਿੰਗਾ ਨਾਲ ਪੰਜਾਬੀ ਫਿਲਮ ਇੰਡਸਟਰੀ ਦੇ ਉੱਘੇ ਅਦਾਕਾਰ ਗੁੱਗੂ ਗਿੱਲ, ਦੀਪ ਸਿੱਧੂ, ਹੌਬੀ ਧਾਲੀਵਾਲ, ਮਾਹੀ ਗਿੱਲ, ਜਪਜੀ ਖਹਿਰਾ, ਯਾਦ ਗਰੇਵਾਲ, ਕੁੱਲ ਸਿੱਧੂ ਅਤੇ ਸੋਨਪ੍ਰੀਤ ਜਵੰਧਾ ਸਮੇਤ ਕਈ ਹੋਰ ਚਰਚਿਤ ਚਿਹਰੇ ਨਜ਼ਰ ਆਉਣਗੇ। ਅਮਰਦੀਪ ਸਿੰਘ ਗਿੱਲ ਦੀ ਲਿਖੀ ਅਤੇ ਨਿਰਦੇਸ਼ਤ ਕੀਤੀ ਗਈ ਇਸ ਫ਼ਿਲਮ ਵਿਚ ਭਾਰਤੀ ਫ਼ਿਲਮ ਜਗਤ ਦੇ ਹੀਮੈਨ ਧਰਮਿੰਦਰ ਵੀ ਦਮਦਾਰ ਕਿਰਦਾਰ 'ਚ ਦਿਖਾਈ ਦੇਣਗੇ।

ਦੱਸਣਯੋਗ ਹੈ ਕਿ ਸਿੰਗਾ ਗਾਇਕ ਤੇ ਅਦਾਕਾਰ ਹੋਣ ਦੇ ਨਾਲ-ਨਾਲ ਚੰਗੇ ਗੀਤਕਾਰ ਵੀ ਹਨ। ਸਿੰਗਾ 'ਫੋਟੋ', 'ਸ਼ਹਿ', 'ਰੋਬਿਨ ਹੁੱਡ', 'ਵਾਰਦਾਤ', 'ਮੋਸਟ ਵਾਂਟਿਡ ਜੱਟੀ', 'ਜੱਟ ਦੀ ਕਲਿੱਪ 2' ਵਰਗੇ ਗੀਤਾਂ ਨਾਲ ਦਰਸ਼ਕਾਂ ਦੇ ਦਿਲਾਂ 'ਚ ਧੱਕ ਪਾ ਚੁੱਕੇ ਹਨ।


Tags: SinggaHappy BirthdayInstagram VideoAmardeep Singh GillJora The Second ChapterDeep SindhuGugu GillJapji KhairaHobby DhaliwalPunjabi Celebrity

About The Author

sunita

sunita is content editor at Punjab Kesari