FacebookTwitterg+Mail

Year Ender 2019 : ਬਾਲੀਵੁੱਡ ਦੇ ਮਿਊਜ਼ਿਕ 'ਚ ਚਮਕੇ ਇਹ ਪੰਜਾਬੀ ਗੀਤ

punjabi song bollywood music
31 December, 2019 04:05:06 PM

ਜਲੰਧਰ(ਰਾਹੁਲ ਸਿੰਘ, ਲਖਨ ਪਾਲ)- ਬਾਲੀਵੁੱਡ ਦੀਆਂ ਫਿਲਮਾਂ 'ਚ ਪੰਜਾਬੀ ਸੰਗੀਤ ਦਾ ਬੋਲਬਾਲਾ ਰਿਹਾ ਹੈ। ਅਕਸਰ ਪੰਜਾਬੀ ਗਾਇਕ ਤੇ ਗੀਤਕਾਰ ਨੇ ਬਾਲੀਵੁੱਡ ਦੀਆਂ ਕਈ ਵੱਡੀਆ ਫਿਲਮਾਂ 'ਚ ਆਪਣੇ ਹਿੱਟ ਗੀਤ ਦੇ ਕੇ ਪੰਜਾਬ ਦਾ ਮਾਣ ਵਧਾਇਆ ਹੈ ਤੇ ਇਸ ਸਾਲ ਜਿੱਥੇ ਬਾਲੀਵੁੱਡ ਦੇ ਮਿਊਜ਼ਿਕ 'ਚ ਪੰਜਾਬੀ ਟੱਚ ਵਾਲੇ ਗੀਤ ਸੁਣਨ ਨੂੰ ਮਿਲੇ ਹਨ, ਉਥੇ ਹੀ ਕਈ ਪੰਜਾਬੀ ਗੀਤਾਂ ਨੂੰ ਬਾਲੀਵੁੱਡ ਫਿਲਮਾਂ 'ਚ ਰਿਕ੍ਰਿਏਟ ਕੀਤਾ ਗਿਆ। ਇਸ ਲਿਸਟ 'ਚ ਸਭ ਤੋਂ ਪਹਿਲਾ ਨਾਮ 'ਲੌਂਗ ਲਾਚੀ' ਦਾ ਟਾਈਟਲ ਗੀਤ 'ਲੌਂਗ ਲਾਚੀ' ਸ਼ਾਮਲ ਹੈ, ਮੰਨਤ ਨੂਰ ਵੱਲੋਂ ਗਾਏ ਤੇ ਹਰਮਨਜੀਤ ਵੱਲੋਂ ਲਿਖੇ ਇਸ ਗੀਤ ਨੂੰ 1 ਮਾਰਚ ਨੂੰ ਰਿਲੀਜ਼ ਹੋਈ ਹਿੰਦੀ ਫਿਲਮ 'ਲੁੱਕਾ ਛਿਪੀ' 'ਚ ਰਿਕ੍ਰਿਏਟ ਕੀਤਾ ਗਿਆ।

'ਲੌਂਗ ਲਾਚੀ'

'ਵੱਖਰਾ ਸਵੈਗ'

ਇਸੇ ਤਰ੍ਹਾਂ ਪੰਜਾਬੀ ਗਾਇਕ ਨਵ ਇੰਦਰ ਤੇ ਬਾਦਸ਼ਾਹ ਦਾ ਗਾਇਆ ਤੇ ਨਵੀ ਫਿਰੋਜ਼ਪੁਰਵਾਲਾ ਵੱਲੋਂ ਲਿਖੇ ਗੀਤ 'ਵੱਖਰਾ ਸਵੈਗ' ਨੂੰ ਵੀ 26 ਜੁਲਾਈ ਨੂੰ ਆਈ ਬਾਲੀਵੁੱਡ ਫਿਲਮ 'ਜੱਜਮੈਂਟਲ ਹੈ ਕਿਆ' 'ਚ ਰਿਕ੍ਰੈਇਟ ਕੀਤਾ ਗਿਆ ।

‘ਆਊਟਫਿਟ’

ਇਸੇ ਤਰ੍ਹਾਂ ਪੰਜਾਬੀ ਗਾਇਕ ਗੁਰੂ ਰੰਧਾਵਾ ਵੱਲੋਂ ਲਿਖੇ ਤੇ ਗਾਏ ਗੀਤ ‘ਆਊਟਫਿਟ’ ਨੂੰ 1 ਨਵੰਬਰ ਨੂੰ ਰਿਲੀਜ਼ ਹੋਈ ਬਾਲੀਵੁੱਡ ਫਿਲਮ 'ਉਜੜਾ ਚਮਨ' ਲਈ ਰਿਕ੍ਰਿਏਟ ਕੀਤਾ ਗਿਆ।

'ਨਾ ਗੋਰੀਏ'

ਇਸੇ ਤਰ੍ਹਾਂ ਪੰਜਾਬੀ ਗਾਇਕ ਹਾਰਡੀ ਸੰਧੂ ਵਲੋਂ ਗਾਏ ਤੇ ਜਾਨੀ ਵੱਲੋਂ ਲਿਖੇ ਗੀਤ 'ਨਾ ਗੋਰੀਏ' ਨੂੰ 7 ਨਵੰਬਰ ਨੂੰ ਰਿਲੀਜ਼ ਹੋਈ ਬਾਲੀਵੁੱਡ ਫਿਲਮ 'ਬਾਲਾ' ਲਈ ਰਿਕ੍ਰਿਏਟ ਕੀਤਾ ਗਿਆ।

'ਜਾਨੀ ਤੇਰਾ ਨਾ'

ਇਸੇ ਤਰ੍ਹਾਂ ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਵੱਲੋਂ ਗਾਇਆ ਤੇ ਜਾਨੀ ਵੱਲੋਂ ਲਿਖਿਆ ਗੀਤ 'ਜਾਨੀ ਤੇਰਾ ਨਾ' ਨੂੰ ਵੀ ਨਵੇਂ ਸਾਲ 17 ਜਨਵਰੀ ਰਿਲੀਜ਼ ਹੋਣ ਫਿਲਮ 'ਜੈ ਮੰਮੀ ਦੀ' ਲਈ ਰਿਕ੍ਰਿਏਟ ਕੀਤਾ ਗਿਆ।
  


Tags: Punjabi SongBollywood MusicYear Ender 2019Bye Bye 2019Mummy Nu PasandNaah GoriyeThe Wakhra

About The Author

manju bala

manju bala is content editor at Punjab Kesari