FacebookTwitterg+Mail

ਜੈਜ਼ੀ ਬੀ ਸਮੇਤ ਇਨ੍ਹਾਂ ਕਲਾਕਾਰਾਂ ਨੇ ਵਧਾਇਆ 'ਲੁਕਣ ਮੀਚੀ' ਦੀ ਟੀਮ ਦਾ ਉਤਸ਼ਾਹ

punjabi stars congratulated lukan michi star cast
06 May, 2019 05:09:28 PM

ਜਲੰਧਰ (ਬਿਊਰੋ) — ਗਲੋਬ ਮੂਵੀਜ਼ ਵੱਲੋਂ 10 ਮਈ ਨੂੰ ਪੰਜਾਬੀ ਫਿਲਮ 'ਲੁਕਣ ਮੀਚੀ' ਸਿਨੇਮਾ ਘਰਾਂ ਦਾ ਸ਼ਿੰਗਾਰ ਬਣਨ ਜਾ ਰਹੀ ਹੈ। ਇਸ ਫਿਲਮ 'ਚ ਪੰਜਾਬੀ ਫਿਲਮ ਇੰਡਸਟਰੀ ਦੇ ਉੱਘੇ ਅਦਾਕਾਰ ਤੇ ਗਾਇਕ ਪ੍ਰੀਤ ਹਰਪਾਲ ਤੇ ਉੱਚੀ ਲੰਬੀ ਅਦਾਕਾਰਾ ਮੈਂਡੀ ਤੱਖਰ ਮੁੱਖ ਭੂਮਿਕਾ 'ਚ ਹਨ। ਇਨ੍ਹੀਂ ਦਿਨੀਂ ਪ੍ਰੀਤ ਹਰਪਾਲ ਤੇ ਮੈਂਡ ਤੱਖਰ ਆਪਣੀ ਆਉਣ ਵਾਲੀ ਫਿਲਮ ਦੀ ਪ੍ਰਮੋਸ਼ਨ 'ਚ ਰੁੱਝੇ ਹੋਏ ਹਨ।

 

ਇਸ ਦੇ ਨਾਲ ਹੀ ਪੰਜਾਬੀ ਫਿਲਮ ਇੰਡਸਟਰੀ ਤੇ ਸੰਗੀਤ ਜਗਤ ਦੇ ਕਈ ਕਲਾਕਾਰਾਂ ਨੇ ਪ੍ਰੀਤ ਹਰਪਾਲ ਤੇ ਮੈਂਡੀ ਤੱਖਰ ਦੀ ਫਿਲਮ 'ਲੁਕਣ ਮੀਚੀ' ਦੀ ਸਟਾਰਕਾਸਟ ਨੂੰ ਵਧਾਈਆਂ ਦਿੱਤੀਆਂ ਹਨ, ਜਿਨ੍ਹਾਂ ਦੀਆਂ ਵੀਡੀਓਜ਼ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ। ਦੱਸ ਦਈਏ ਕਿ ਜੈਜ਼ੀ ਬੀ, ਗੁਰਪ੍ਰੀਤ ਘੁੱਗੀ, ਹਾਰਬੀ ਸੰਘਾ ਅਤੇ ਜਸਵਿੰਦਰ ਭੱਲਾ ਵਰਗੇ ਕਈ ਹੋਰਨਾਂ ਕਲਾਕਾਰਾਂ ਨੇ ਫਿਲਮ ਦੀ ਟੀਮ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਹਨ।


ਦੱਸ ਦਈਏ ਕਿ 'ਲੁਕਣ ਮੀਚੀ' ਨੂੰ ਐੱਮ. ਹੁੰਦਲ ਨੇ ਡਾਇਰੈਕਟ ਕੀਤਾ ਹੈ, ਜਦੋਂਕਿ ਫਿਲਮ ਦੇ ਨਿਰਮਾਤਾ ਅਵਤਾਰ ਸਿੰਘ ਬੱਲ ਤੇ ਵਿਕਰਮ ਬੱਲ ਹਨ। ਹਾਲਾਂਕਿ ਫਿਲਮ ਦੀ ਕਹਾਣੀ ਰਾਜੂ ਵਰਮਾ ਨੇ ਲਿਖੀ ਹੈ। 'ਲੁਕਣ ਮੀਚੀ' 'ਚ ਮੈਂਡੀ ਤੱਖਰ ਤੇ ਪ੍ਰੀਤ ਹਰਪਾਲ ਤੋਂ ਇਲਾਵਾ ਹੌਬੀ ਧਾਲੀਵਾਲ, ਬੀ. ਐੱਨ. ਸ਼ਰਮਾ, ਕਰਮਜੀਤ ਅਨਮੋਲ, ਗੁਰਚੇਤ ਚਿੱਤਰਕਾਰ, ਅੰਮ੍ਰਿਤ ਔਲਖ ਵਰਗੇ ਕਲਾਕਾਰ ਅਹਿਮ ਭੂਮਿਕਾ 'ਚ ਨਜ਼ਰ ਆਉਣਗੇ।
 


Tags: Lukan MichiPreet HarpalMandy TakharJazzy BInstagram VideoPunjabi MoviesAmrit AulakhYograj SinghGuggu GillHobby DhaliwalB N SharmaKaramjeet AnmolGurchet Chitarkar

Edited By

Sunita

Sunita is News Editor at Jagbani.