FacebookTwitterg+Mail

ਪਾਲੀਵੁੱਡ ’ਚ ਐਕਸ਼ਨ-ਰੋਮਾਂਟਿਕ ਫਿਲਮਾਂ ਲਈ ਇਕ ਮਾਪਦੰਡ ਤੈਅ ਕਰੇਗੀ ‘ਇਕ ਸੰਧੂ ਹੁੰਦਾ ਸੀ’

punjabi upcoming movie ik sandhu hunda si
21 February, 2020 08:43:21 AM

ਚੰਡੀਗੜ੍ਹ (ਰਾਹੁਲ) – ਗੋਲਡਨ ਬ੍ਰਿਜ ਫਿਲਮਸ ਐਂਟਰਟੇਨਮੈਂਟ ਪ੍ਰਾ. ਲਿ. ਆਪਣੀ ਆਉਣ ਵਾਲੀ ਪੰਜਾਬੀ ਫਿਲਮ ‘ਇਕ ਸੰਧੂ ਹੁੰਦਾ ਸੀ’ ਨੂੰ 28 ਫਰਵਰੀ 2020 ਨੂੰ ਰਿਲੀਜ਼ ਕਰਨ ਲਈ ਤਿਆਰ ਹਨ। ਇਸ ਫਿਲਮ ਵਿਚ ਗਿੱਪੀ ਗਰੇਵਾਲ ਅਤੇ ਨੇਹਾ ਸ਼ਰਮਾ ਮੁੱਖ ਭੂਮਿਕਾਵਾਂ ਵਿਚ ਹਨ ਤੇ ਉਨ੍ਹਾਂ ਦੇ ਨਾਲ ਧੀਰਜ ਕੁਮਾਰ, ਬੱਬਲ ਰਾਏ, ਰਘਵੀਰ ਬੋਲੀ, ਰੌਸ਼ਨ ਪ੍ਰਿੰਸ, ਵਿਕਰਮਜੀਤ ਸਿੰਘ ਵਿਰਕ ਅਹਿਮ ਕਿਰਦਾਰ ਨਿਭਾਅ ਰਹੇ ਹਨ। ਰਾਕੇਸ਼ ਮਹਿਤਾ ਨੇ ਇਸ ਐਕਸ਼ਨ-ਰੋਮਾਂਸ ਫਿਲਮ ਨੂੰ ਡਾਇਰੈਕਟ ਕੀਤਾ ਹੈ। ਫਿਲਮ ਦੀ ਕਹਾਣੀ ਜੱਸ ਗਰੇਵਾਲ ਨੇ ਲਿਖੀ ਹੈ। ਸ਼ਾਮ ਕੌਸ਼ਲ ਨੇ ਫਿਲਮ ਦੇ ਐਕਸ਼ਨ ਸੀਨਜ਼ ਨੂੰ ਡਾਇਰੈਕਟ ਕੀਤਾ ਹੈ। ਸਾਰਾ ਪ੍ਰੋਜੈਕਟ ਬੱਲੀ ਸਿੰਘ ਕੱਕੜ ਦੁਆਰਾ ਪ੍ਰੋਡਿਊਸ ਕੀਤਾ ਗਿਆ ਹੈ। ਫਿਲਮ ਦਾ ਸੰਗੀਤ ਨਿਮਰ ਸੰਗੀਤ ਦੇ ਤਹਿਤ ਜਾਰੀ ਕੀਤਾ ਜਾਵੇਗਾ।

ਇਸ ਮੌਕੇ ਗਿੱਪੀ ਗਰੇਵਾਲ ਨੇ ਕਿਹਾ, “ਇਕ ਸੰਧੂ ਹੁੰਦਾ ਸੀ ਸਿਰਫ ਇਕ ਐਕਸ਼ਨ ਫਿਲਮ ਨਹੀਂ ਇਹ ਰੋਮਾਂਸ, ਦੋਸਤੀ ਅਤੇ ਭਾਵਨਾਵਾਂ ਦਾ ਇਕ ਪੂਰਾ ਪੈਕੇਜ ਹੈ। ਹੁਣ ਤੱਕ ਗਾਣਿਆਂ ਅਤੇ ਟ੍ਰੇਲਰ ਨੂੰ ਪ੍ਰਾਪਤ ਹੋਈ ਪ੍ਰਤੀਕਿਰਿਆ ਸਾਡੀਆਂ ਉਮੀਦਾਂ ਤੋਂ ਪਰ੍ਹੇ ਹੈ ਅਤੇ ਅਸੀਂ ਆਸ ਕਰਦੇ ਹਾਂ ਕਿ ਇਹ ਫਿਲਮ ਨਾਲ ਵੀ ਜਾਰੀ ਰਹੇਗਾ।” ਫਿਲਮ ਦੀ ਪ੍ਰਮੁੱਖ ਅਦਾਕਾਰਾ ਨੇਹਾ ਸ਼ਰਮਾ ਨੇ ਕਿਹਾ, “ਇਹ ਮੇਰੀ ਪਹਿਲੀ ਪੰਜਾਬੀ ਫਿਲਮ ਹੈ, ਮੈਂ ਆਪਣੀ ਨਵੀਂ ਪਾਰੀ ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਹਾਂ। ਮੈਂ ਬੱਸ ਆਸ ਕਰਦੀ ਹਾਂ ਕਿ ਲੋਕ ਮੈਨੂੰ ਇਸ ਨਵੇਂ ਅਵਤਾਰ ਵਿਚ ਸਵੀਕਾਰ ਕਰਨਗੇ।”

ਆਪਣੇ ਕਿਰਦਾਰ ਦਾ ਖੁਲਾਸਾ ਕਰਦਿਆਂ ਰੌਸ਼ਨ ਪ੍ਰਿੰਸ ਨੇ ਕਿਹਾ, “ਜਦੋਂ ਮੈਨੂੰ ਇਹ ਸਕ੍ਰਿਪਟ ਮਿਲੀ, ਮੈਂ ਆਪਣੇ ਕਿਰਦਾਰ (ਗਿੱਲ) ਤੋਂ ਖ਼ਾਸਕਰ ਪ੍ਰਭਾਵਿਤ ਹੋਇਆ। ਮੈਨੂੰ ਯਕੀਨ ਹੈ ਕਿ ਇਹ ਕਿਰਦਾਰ ਦਰਸ਼ਕਾਂ ’ਤੇ ਪ੍ਰਭਾਵ ਛੱਡ ਦੇਵੇਗਾ।” ਬੱਬਲ ਰਾਏ ਨੇ ਆਪਣੀ ਫਿਲਮ ਅਤੇ ਆਉਣ ਵਾਲੇ ਪ੍ਰੋਜੈਕਟਾਂ ਬਾਰੇ ਕਿਹਾ, “ਮੇਰਾ ਕਿਰਦਾਰ ਟ੍ਰੇਲਰ ਵਿਚ ਨਹੀਂ ਦਿਖਾਇਆ ਗਿਆ, ਜਿਸ ਨਾਲ ਦਰਸ਼ਕਾਂ ਵਿਚ ਉਤਸੁਕਤਾ ਪੈਦਾ ਹੋ ਗਈ ਹੈ। ਮੈਂ ਬੱਸ ਆਸ ਕਰਦਾ ਹਾਂ ਕਿ ਆਖਿਰਕਾਰ ਜਦੋਂ ਉਹ ਫਿਲਮ ਵਿਚ ਵੇਖਣਗੇ ਤਾਂ ਉਹ ਬਿਲਕੁਲ ਨਿਰਾਸ਼ ਨਹੀਂ ਹੋਣਗੇ।”

ਫਿਲਮ ਦੇ ਡਾਇਰੈਕਟਰ ਰਾਕੇਸ਼ ਮਹਿਤਾ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ, “ਜਿਵੇਂ ਕਿ ਫਿਲਮ ਦੀ ਰਿਲੀਜ਼ ਬਿਲਕੁਲ ਨਜ਼ਦੀਕ ਹੈ। ਇਸ ਲਈ ਫਿਲਮ ਦੀ ਪੂਰੀ ਟੀਮ ਜ਼ੋਰਾਂ ਸ਼ੋਰਾਂ ਨਾਲ ਪ੍ਰਮੋਸ਼ਨ ’ਚ ਲੱਗੀ ਹੈ। ਮੇਰਾ ਮੰਨਣਾ ਹੈ ਕਿ ਅਸੀਂ ਆਪਣਾ ਕੰਮ ਪੂਰਾ ਕਰ ਲਿਆ ਹੈ। ਹੁਣ ਇਹ ਦਰਸ਼ਕਾਂ ’ਤੇ ਹੈ ਕਿ ਉਹ ਇਸ ਨੂੰ ਕਿੰਨਾ ਪਸੰਦ ਕਰਨਗੇ।”

ਫਿਲਮ ਦੇ ਨਿਰਮਾਤਾ ਬੱਲੀ ਸਿੰਘ ਕੱਕੜ ਨੇ ਕਿਹਾ, “ਇਸ ਫਿਲਮ ਦੇ ਨਿਰਮਾਤਾ ਹੋਣ ਕਰ ਕੇ ਆਪਣੇ ਪ੍ਰੋਜੈਕਟ ਨੂੰ ਲੈ ਕੇ ਕਾਫ਼ੀ ਵਿਸ਼ਵਾਸ ਹੈ। ਅਜਿਹੀ ਪ੍ਰਤਿਭਾਵਾਨ ਸਟਾਰ ਕਾਸਟ ਅਤੇ ਟੀਮ ਦੇ ਨਾਲ ਕੰਮ ਕਰਨਾ ਇਕ ਸ਼ਾਨਦਾਰ ਤਜਰਬਾ ਰਿਹਾ। ਸਾਨੂੰ ਪੂਰਾ ਯਕੀਨ ਹੈ ਕਿ ਇਹ ਫਿਲਮ ਪਾਲੀਵੁੱਡ ਵਿਚ ਐਕਸ਼ਨ-ਰੋਮਾਂਟਿਕ ਫਿਲਮਾਂ ਲਈ ਇਕ ਮਾਪਦੰਡ ਕਾਇਮ ਕਰੇਗੀ।” ਫਿਲਮ ਦੀ ਵਿਸ਼ਵਵਿਆਪੀ ਵੰਡ ਮੁਨੀਸ਼ ਸਾਹਨੀ ਦੇ ਓਮਜੀ ਸਟਾਰ ਸਟੂਡੀਓ ਦੁਆਰਾ ਕੀਤੀ ਗਈ ਹੈ। ‘ਇਕ ਸੰਧੂ ਹੁੰਦਾ ਸੀ’ 28 ਫਰਵਰੀ 2020 ਨੂੰ ਸਿਨੇਮਾਘਰਾਂ ’ਚ ਆਵੇਗੀ।


Tags: Ik Sandhu Hunda SiGippy GrewalNeha SharmaRoshan PrincePawan MalhotraVikramjeet VirkBabbal RaiDheeraj KumarRaghveer BoliAnmol Kwatra

About The Author

sunita

sunita is content editor at Punjab Kesari