FacebookTwitterg+Mail

ਜਦੋਂ ਪੂਰਨਚੰਦ ਵਡਾਲੀ ਨੂੰ ਪਛਾਣ 'ਚ ਨਾ ਆਏ ਗੋਵਿੰਦਾ, ਜਾਣੋ ਪੂਰਾ ਕਿੱਸਾ

puranchand wadali didn  t recognize govinda in the kapil sharma show
25 November, 2019 04:21:48 PM

ਮੁੰਬਈ (ਬਿਊਰੋ) — ਬੀਤੇ ਦਿਨੀਂ ਕਾਮੇਡੀਅਨ ਸਟਾਰ ਕਪਿਲ ਸ਼ਰਮਾ ਦੇ ਸ਼ੋਅ 'ਦਿ ਕਪਿਲ ਸ਼ਰਮਾ ਸ਼ੋਅ' 'ਚ ਪ੍ਰਸਿੱਧ ਸੂਫੀ ਗਾਇਕ ਪੂਰਨਚੰਦ ਵਡਾਲੀ ਆਪਣੇ ਪੁੱਤਰ ਲਖਵਿੰਦਰ ਵਡਾਲੀ ਨਾਲ ਨਜ਼ਰ ਆਏ। ਪੂਰਨਚੰਦ ਵਡਾਲੀ ਆਪਣੇ ਮਜ਼ੇਦਾਰ ਕਿੱਸਿਆਂ ਲਈ ਜਾਣੇ ਜਾਂਦੇ ਹਨ। ਅਜਿਹੇ 'ਚ ਕਪਿਲ ਦੇ ਇਸ ਸ਼ੋਅ 'ਚ ਸੂਫੀ ਗਾਇਕੀ ਦੇ ਨਾਲ ਹੀ ਉਹ ਕਾਫੀ ਮਜ਼ੇਦਾਰ ਕਿੱਸੇ ਵੀ ਸੁਣਾਉਂਦੇ ਨਜ਼ਰ ਆਏ। ਗੱਲਾਂ-ਗੱਲਾਂ 'ਚ ਉਨ੍ਹਾਂ ਨੇ ਬਾਲੀਵੁੱਡ ਦੇ ਛੋਟੇ ਮਿਆਂ ਯਾਨੀ ਕਿ ਗੋਵਿੰਦਾ ਨਾਲ ਜੁੜਿਆ ਇਕ ਮਜ਼ੇਦਾਰ ਕਿੱਸਾ ਵੀ ਸੁਣਾਇਆ।

 

ਕਪਿਲ ਸ਼ਰਮਾ ਨੇ ਪੂਰਨਚੰਦ ਵਡਾਲੀ ਤੋਂ ਪੁੱਛਿਆ ਕੀ ਸੁਣਿਆ ਹੈ ਕਿ ਤੁਸੀਂ ਗੋਵਿੰਦਾ ਦੇ ਘਰ ਜਾ ਕੇ ਉਨ੍ਹਾਂ ਨੂੰ ਹੀ ਪਛਾਣਿਆ ਨਹੀਂ ਸੀ? ਇਸ ਗੱਲ 'ਤੇ ਉਨ੍ਹਾਂ ਨੇ ਕਿਹਾ, ''ਇਕ ਵਾਰ ਗੋਵਿੰਦਾ ਨੇ ਮੈਨੂੰ ਆਪਣੇ ਘਰ ਹੋਏ ਇਕ ਫੰਕਸ਼ਨ 'ਚ ਬੁਲਾਇਆ ਸੀ। ਗੋਵਿੰਦਾ ਦੇ ਘਰ ਪਹੁੰਚ ਕੇ ਮੈਂ ਸਭ ਤੋਂ ਅੱਗੇ ਬੈਠ ਗਿਆ ਸੀ ਤੇ ਮੇਰੇ ਪਿੱਛੇ ਬੱਚੇ ਬੈਠੇ ਸਨ। ਉਦੋਂ ਹੀ ਗੋਵਿੰਦਾ ਉਥੇ ਆਇਆ ਤੇ ਉਸ ਨੇ ਮੇਰੇ ਪੈਰ ਛੂਹੇ।

Image result for Puranchand Wadali Didn't Recognize Govinda In The Kapil Sharma Show

ਉਦੋਂ ਹੀ ਮੈਂ ਆਪਣੇ ਬੇਟਿਆਂ ਨੂੰ ਪੁੱਛਿਆ, 'ਗੋਵਿੰਦਾ ਕਿੱਥੇ ਹੈ?' ਇਹ ਸੁਣ ਲਖਵਿੰਦਰ ਵਡਾਲੀ ਹੈਰਾਨ ਰਹਿ ਗਏ ਤੇ ਉਹ ਇਸ਼ਾਰਿਆਂ ਨਾਲ ਦੱਸਣ ਲੱਗੇ ਕਿ ਇਹੀ ਗੋਵਿੰਦਾ ਹੈ, ਜੋ ਤੁਹਾਡੇ ਪੈਰ ਛੂਹ ਰਹੇ ਹਨ। ਇੰਨਾ ਹੀ ਨਹੀਂ, ਖੁਦ ਗੋਵਿੰਦਾ ਤੋਂ ਮੈਂ ਪੁੱਛਿਆ ਕਿ, 'ਬੇਟਾ ਤੁਸੀਂ ਕੀ ਕੰਮ ਕਰਦੇ ਹੋ?'

Image result for Puranchand Wadali Didn't Recognize Govinda In The Kapil Sharma Show

ਦੱਸ ਦਈਏ ਕਿ ਪੂਰਨਚੰਦ ਵਡਾਲੀ ਫਿਲਮਾਂ ਨਹੀਂ ਦੇਖਦੇ ਸਨ, ਇਸ ਲਈ ਉਹ ਗੋਵਿੰਦਾ ਨੂੰ ਪਛਾਣ ਨਹੀਂ ਸਕੇ ਪਰ ਉਨ੍ਹਾਂ ਦੀ ਮਾਤਾ ਨੂੰ ਉਹ ਚੰਗੀ ਤਰ੍ਹਾਂ ਜਾਣਦੇ ਹਨ। ਗੋਵਿੰਦਾ ਦੀ ਤਾਰੀਫ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਉਹ ਕਾਫੀ ਸ਼ਾਲੀਨ ਹੈ ਤੇ ਉਸ 'ਚ ਕਿਸੇ ਤਰ੍ਹਾਂ ਦਾ ਘਮੰਡ ਨਹੀਂ ਸੀ।


Tags: Puranchand WadaliGovindaThe Kapil Sharma ShowKapil SharmaLakhwinder WadaliPunjabi Celebrity

About The Author

sunita

sunita is content editor at Punjab Kesari