FacebookTwitterg+Mail

ਪੀ. ਵੀ. ਸਿੰਧੂ ’ਤੇ ਫਿਲਮ ਬਣਾਉਣਗੇ ਸੋਨੂੰ ਸੂਦ

pv sindhu  s bwf win will be included in her biopic
28 August, 2019 09:01:48 AM

ਮੁੰਬਈ  (ਬਿਊਰੋ) — ਬਾਲੀਵੁੱਡ ’ਚ ਇਨ੍ਹÄ ਦਿਨÄ ਬਾਇਓਪਿਕ ਬਣਾਉਣ ਦਾ ਰੁਝਾਨ ਜ਼ੋਰਾਂ ’ਤੇ ਹੈ। ਬਾਲੀਵੁੱਡ ਅਭਿਨੇਤਾ ਸੋਨੂੰ ਸੂਦ ਭਾਰਤ ਦੀ ਸਟਾਰ ਬੈਡਮਿੰਟਨ ਖਿਡਾਰਨ ਤੇ ਵਰਲਡ ਚੈਂਪੀਅਨ ਪੀ. ਵੀ. ਸਿੰਧੂ ’ਤੇ ਫਿਲਮ ਬਣਾਉਣ ਜਾ ਰਿਹਾ ਹੈ। ਬੈਡਮਿੰਡਨ ਖਿਡਾਰਨ ਪੀ. ਵੀ. ਸਿੰਧੂ ਨੇ ਵਰਲਡ ਬੈਡਮਿੰਟਨ ਚੈਂਪੀਅਨਸ਼ਿਪ ’ਚ ਗੋਲਡ ਤਗਮਾ ਜਿੱਤ ਕੇ ਹਰ ਭਾਰਤੀ ਦਾ ਸਿਰ ਮਾਣ ਨਾਲ ਉੱਚਾ ਕਰ ਦਿੱਤਾ ਹੈ।
ਸੋਨੂੰ ਸੂਦ ਨੇ ਪੀ. ਵੀ. ਸਿੰਧੂ ਨੂੰ ਉਨ੍ਹਾਂ ਦੀ ਜਿੱਤ ਲਈ ਵਧਾਈ ਦਿੱਤੀ ਪਰ ਇਹ ਜਿੱਤ ਸੋਨੂੰ ਲਈ ਖਾਸ ਹੈ। ਉਹ ਪਿਛਲੇ ਕਾਫੀ ਸਮੇਂ ਤੋਂ ਇਸ ਬਾਇਓਪਿਕ ’ਤੇ ਕੰਮ ਕਰ ਰਹੇ ਹਨ। ਕਿਹਾ ਜਾ ਰਿਹਾ ਹੈ ਕਿ ਇਸ ਬਾਇਓਪਿਕ ਦਾ ਨਾਂ ‘ਸਿੰਧੂ’ ਹੋਵੇਗਾ। ਮੰਨਿਆ ਜਾ ਰਿਹਾ ਹੈ ਕਿ ਇਸ ਦੀ ਸ਼ੂਟਿੰਗ ਵੀ ਜਲਦ ਹੀ ਸ਼ੁਰੂ ਹੋ ਜਾਵੇਗੀ।

 
 
 
 
 
 
 
 
 
 
 
 
 
 

History is made ✌️Such a proud moment for our country. So proud of you my friend. ❤️. @pvsindhu1 #bwfbadminton

A post shared by Sonu Sood (@sonu_sood) on Aug 25, 2019 at 7:24am PDT


ਦੱਸਣਯੋਗ ਹੈ ਕਿ ਪੀ. ਵੀ. ਸਿੰਧੂ ਨੇ ਵਰਲਡ ਚੈਂਪੀਅਨਸ਼ਿਪ ’ਚ ਪਹਿਲੀ ਵਾਰ ਜਿੱਤ ਕੇ ਇਕ ਨਵਾਂ ਇਤਿਹਾਸ ਰਚ ਦਿੱਤਾ ਹੈ। ਸਵਿੱਟਜ਼ਲੈਂਡ ’ਚ ਬੀ. ਡਬਲਿਊ. ਐੱਫ. ਬੈਡਮਿੰਟਨ ਵਿਸ਼ਵ ਚੈਂਪੀਅਨਸ਼ਿਪ 2019 ਦੇ ਫਾਈਨਲ ’ਚ ਨੋਜੋਮੀ ਓਕੁਹਾਰਾ ਨੂੰ ਹਰਾ ਕੇ ਪੀ. ਵੀ. ਸਿੰਧੂ ਨੇ ਇਤਿਹਾਸ ਰਚਿਆ ਹੈ। 24 ਸਾਲ ਦੀ ਉਮਰ ’ਚ ਪੀ. ਵੀ. ਸਿੰਧੂ ਨੇ ਆਪਣਾ 5ਵਾਂ ਵਰਲਡ ਚੈਂਪੀਅਨਸ਼ਿਪ ਦਾ ਤਗਮਾ ਜਿੱਤਿਆ। 


Tags: PV SindhuBWFBiopicSonu SoodPerfect ClimaxBollywood Celebrity

Edited By

Sunita

Sunita is News Editor at Jagbani.