FacebookTwitterg+Mail

ਜਲਦ ਬਣੇਗੀ 'ਕਿਸਮਤ 2', ਸੋਸ਼ਲ ਮੀਡੀਆ 'ਤੇ ਛਿੜੀ ਚਰਚਾ

qismat 2 movie planing
23 July, 2019 06:51:59 PM

ਜਲੰਧਰ(ਬਿਊਰੋ)- ਸਾਲ 2018 'ਚ ਆਈ ਸੁਪਰਹਿੱਟ ਪੰਜਾਬੀ ਫਿਲਮ 'ਕਿਸਮਤ' ਦੀ ਹੁਣ ਫਿਰ ਚਰਚਾ ਛਿੜ ਗਈ ਹੈ।ਇਸ ਫਿਲਮ ਦਾ ਸੀਕਵਲ ਹੁਣ 'ਕਿਸਮਤ 2' ਬਣਨ ਜਾ ਰਿਹਾ ਹੈ।'ਕਿਸਮਤ 2' ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਖੂਬ ਚਰਚਾ ਹੋ ਰਹੀ ਹੈ। ਦਰਅਸਲ ਫਿਲਮ ਨਾਲ ਜੁੜੇ ਕਲਾਕਾਰ ਸੋਸ਼ਲ ਮੀਡੀਆ 'ਤੇ ਇਸ ਫਿਲਮ ਨੂੰ ਬਣਾਉਣ ਦੀ ਗੱਲ ਕਰ ਰਹੇ ਹਨ ।

ਦੱਸ ਦਈਏ ਕਿ ਐਮੀ ਵਿਰਕ ਨੇ ਆਪਣੇ ਸੋਸ਼ਲ ਮੀਡੀਆ 'ਤੇ ਇਕ ਤਸਵੀਰ ਸਾਂਝੀ ਕੀਤੀ ਸੀ ਜਿਸ ਦੀ ਕੈਪਸ਼ਨ 'ਚ ਐਮੀ ਨੇ ਲਿਖਿਆ 'ਹਾਂ ਅਸੀਂ 'ਕਿਸਮਤ 2' ਦੀ ਪਲਾਨ ਬਣਾ ਰਹੇ ਹਾਂ'। ਇਸ ਪੋਸਟ 'ਤੇ ਸਰਗੁਣ ਮਹਿਤਾ ਨੇ ਕੁਮੈਂਟ ਕੀਤਾ 'ਸ਼ੁਕਰ ਹੈ ਪਲਾਨ ਤਾਂ ਹੋਈ'। ਇਸ ਪੋਸਟ 'ਤੇ ਕਈ ਪੰਜਾਬੀ ਕਲਾਕਾਰਾਂ ਨੇ ਕਈ ਤਰ੍ਹਾਂ ਦੇ ਕੁਮੈਂਟ ਵੀ ਕੀਤੇ ਹਨ। ਇਨ੍ਹਾਂ ਕਲਾਕਾਰਾਂ 'ਚ ਸਰਗੁਣ ਦੇ ਪਤੀ ਰਵੀ ਦੂਬੇ ਵੀ ਸ਼ਾਮਲ ਹਨ। 

ਦਸਣਯੋਗ ਹੈ ਜਗਦੀਪ ਸਿੱਧੂ  ਵੱਲੋਂ ਲਿਖੀ ਤੇ ਡਾਇਰੈਕਟ ਕੀਤੀ ਗਈ 'ਕਿਸਮਤ' ਫਿਲਮ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲੀਆ ਸੀ ਤੇ ਹੁਣ ਮੁੜ ਜਗਦੀਪ ਸਿੱਧੂ ਹੀ ਇਸ ਫਿਲਮ ਨੂੰ ਲਿਖ ਰਹੇ ਹਨ ਤੇ ਉਹ ਹੀ ਇਸ ਫਿਲਮ ਨੂੰ ਡਾਇਰੈਕਟ ਕਰਨਗੇ। ਫਿਲਮ ਦੀ ਸਟਾਰਕਾਸਟ 'ਚ ਤਬਦੀਲੀ ਕੀਤੀ ਜਾ ਸਕਦੀ ਹੈ ।ਹੁਣ ਦੇਖਣਾ ਇਹ ਹੋਵੇਗਾ ਕਿ 'ਕਿਸਮਤ 2' 'ਚ ਕੀ ਨਵਾਂ ਦੇਖਣ ਨੂੰ ਮਿਲੇਗਾ।ਫਿਲਮ ਦੀ ਪੂਰੀ ਟੀਮ ਇਸ ਆਗਾਮੀ ਪ੍ਰੋਜੈਕਟ ਨੂੰ ਲੈ ਕੇ ਬੇਹੱਦ ਉਤਸ਼ਾਹਿਤ ਹੈ।


Tags: Qismat 2Ammy VirkSargun MehtaJagdeep SidhuAnkit vijanNew Movie UpdatePollywood Update

About The Author

Lakhan

Lakhan is content editor at Punjab Kesari