FacebookTwitterg+Mail

QNet scam: ਸ਼ਾਹਰੁਖ ਖਾਨ, ਅਨਿਲ ਕਪੂਰ ਸਮੇਤ 500 ਲੋਕਾਂ ਖਿਲਾਫ ਨੋਟਿਸ ਜਾਰੀ

qnet scam
27 February, 2019 02:44:08 PM

ਜਲੰਧਰ(ਬਿਊਰੋ)— ਮਾਰਕੇਟਿੰਗ ਫਰਮ 'ਕਿਊਨੇਟ ਘੋਟਾਲੇ' 'ਚ ਸਾਈਬਰਾਬਾਦ ਪੁਲਸ ਨੇ ਬਾਲੀਵੁੱਡ ਦੇ ਮਸ਼ਹੂਰ ਸਟਾਰ ਸ਼ਾਹਰੁਖ ਖਾਨ, ਅਨਿ‍ਲ ਕਪੂਰ, ਜੈਕੀ ਸ਼ਰਾਫ, ਬੋਮਨ ਈਰਾਨੀ ਅਤੇ ਵਿਵੇਕ ਓਬਰਾਏ ਨੂੰ ਨੋਟਿਸ ਜਾਰੀ ਕੀਤਾ ਹੈ। ਇਨ੍ਹਾਂ ਸਾਰੇ ਸਟਾਰਸ 'ਤੇ 'ਕਿਊਨੇਟ' ਕੰਪਨੀ 'ਚ ਭਾਗਰੀਦਾਰੀ ਅਤੇ ਕੰਪਨੀ ਨੂੰ ਪ੍ਰਮੋਟ ਕਰਨ ਦਾ ਦੋਸ਼ ਹੈ। ਖਬਰ ਮੁਤਾਬ‍ਕ ਬੀਤੇ ਦੋ ਦਿਨਾਂ 'ਚ ਸਾਈਬਰਾਬਾਦ ਪੁਲ‍ਸ ਨੇ 500 ਲੋਕਾਂ ਨੂੰ ਨੋਟਿਸ ਦਿੱਤਾ ਹੈ। ਇਸ ਮਾਮਲੇ 'ਚ ਦੋਸ਼ੀ 60 ਲੋਕਾਂ ਦੀ ਗ੍ਰਿਫਤਾਰੀ ਵੀ ਹੋ ਚੁੱਕੀ ਹੈ।

ਰਿ‍ਪੋਰਟ ਮੁਤਾਬਕ ਮਾਰਕੇਟਿੰਗ ਫਰਮ 'ਕਿਊਨੇਟ' ਰਾਹੀ ਦੇਸ਼ 'ਚ ਚਲਾ ਰਿਹਾ ਸਭ ਤੋਂ ਵੱਡਾ ਘੁਟਾਲਾ ਹੈ। ਇਸ ਵੱਲੋਂ ਹੁਣ ਤੱਕ 3 ਲੱਖ ਲੋਕਾਂ ਨੂੰ ਠੱਗੀ ਦਾ ਸ਼ਿਕਾਰ ਬਣਾਇਆ ਗਿਆ ਹੈ। ਇਸ ਘੁਟਾਲੇ ਦੇ ਚੱਲ ਰਹੇ ਰੈਕੇਟ ਦਾ ਤੇਲੰਗਾਨਾ, ਆਂਧਰਾਪ੍ਰਦੇਸ਼, ਦਿੱਲੀ 'ਚ ਚੱਲ ਰਿਹਾ ਸੀ। 57 ਲੋਕਾਂ ਨੂੰ ਹੁਣ ਤੱਕ ਗ੍ਰਿਫਤਾਰ ਕੀਤਾ ਗਿਆ ਹੈ। 'ਕਿਊਨੇਟ' ਖਿ‍ਲਾਫ ਹੁਣ ਤੱਕ ਸਾਈਬਰਾਬਾਦ 'ਚ ਤਕਰੀਬਨ 30 ਕੇਸ ਰਜਿਸਟਰ ਹੋਏ ਹਨ। ਇਨ੍ਹਾਂ 'ਚੋਂ ਅੱਠ ਕੇਸਾਂ 'ਤੇ ਸੀ.ਆਈ.ਡੀ. ਜਾਂਚ ਕਰ ਰਹੀ ਹੈ।

ਬਾਲੀਵੁੱਡ ਸਟਾਰਸ ਤੋਂ ਇਲਾਵਾ ਕ੍ਰਿ‍ਕੇਟਰ ਯੁਵਰਾਜ ਸਿੰਘ ਅਤੇ ਟਾਲੀਵੁੱਡ ਸਟਾਰ ਪੂਜਾ ਹੇਗੜੇ ਨੂੰ ਵੀ ਨੋਟਿਸ ਭੇਜਿਆ ਗਿਆ ਹੈ। ਸੂਤਰਾਂ ਮੁਤਾਬਕ ਪੁਲਸ ਨੇ ਸਾਰੇ ਦੋਸ਼ੀਆਂ ਨੂੰ ਇਕ ਹਫਤੇ ਦਾ ਸਮਾਂ ਦਿੰਦੇ ਹੋਏ 4 ਮਾਰਚ ਤੱਕ ਜਵਾਬ ਦੇਣ ਨੂੰ ਕਿਹਾ ਹੈ। ਪੁਲਸ ਨੇ ਨੋਟਿ‍ਸ 'ਚ ਇਹ ਵੀ ਸਾਫ ਕੀਤਾ ਹੈ ਕਿ ਜੇਕਰ 4 ਮਾਰਚ ਨੂੰ ਦੋਸ਼ੀ ਪੁਲਸ ਦੇ ਸਾਹਮਣੇ ਪੇਸ਼ ਨਹੀਂ ਹੁੰਦੇ ਤਾਂ ਉਨ੍ਹਾਂ 'ਤੇ ਐਕਸ਼ਨ ਲਿ‍ਆ ਜਾ ਸਕਦਾ ਹੈ। 'ਕਿਊਨੇਟ' ਹਾਂਗਕਾਂਗ ਬੇਸਡ ਇਕ ਮਲਟੀ ਲੈਵਲ ਮਾਰਕੇਟਿੰਗ ਕੰਪਨੀ ਹੈ। ਜਿਸ ਨੂੰ ਕਿਊਆਈ ਗਰੁੱਪ ਚਲਾਉਂਦਾ ਹੈ। ਇਸ ਦੇ ਸੰਸਥਾਪਕ ਵਿਜੈ ਈਸ਼ਵਰਨ, ਜੋਸਫ ਬਿ‍ਸਮਾਰਕ ਹਨ।


Tags: QNet scam Cyberabad Police Shah Rukh Khan Vivek Oberoi Jackie Shroff Anil Kapoor Boman Irani QNet Bollywood Celebrity News in Punjabi ਬਾਲੀਵੁੱਡ ਸਮਾਚਾਰ

Edited By

Manju

Manju is News Editor at Jagbani.