FacebookTwitterg+Mail

ਪ੍ਰੀਤ ਹਰਪਾਲ ਦੇ ਸਿੰਗਲ ਟਰੈਕ 'ਕੁਈਨ ਬਣ ਜਾ' ਨੂੰ ਯੂਟਿਊਬ 'ਤੇ ਮਿਲ ਰਿਹਾ ਭਰਵਾਂ ਹੁੰਗਾਰਾ

queen banja
08 June, 2018 04:35:37 PM

ਜਲੰਧਰ(ਸੋਮ)— ਅਨੇਕਾਂ ਸੁਪਰ ਹਿੱਟ ਸਿੰਗਲ ਟਰੈਕਸ ਨਾਲ ਚਰਚਾ 'ਚ ਆਏ ਗਾਇਕ ਪ੍ਰੀਤ ਹਰਪਾਲ ਦੇ ਨਵੇਂ ਸਿੰਗਲ ਟਰੈਕ 'ਕੁਈਨ ਬਣ ਜਾ' ਦੇ ਵੀਡੀਓ ਨੂੰ ਯੂ-ਟਿਊਬ 'ਤੇ 7 ਦਿਨਾਂ 'ਚ 30 ਲੱਖ ਤੋਂ ਵੀ  ਜ਼ਿਆਦਾ ਦਰਸ਼ਕਾਂ ਨੇ ਦੇਖਿਆ ਹੈ। ਜਾਣਕਾਰੀ ਦਿੰਦਿਆਂ ਦਿਲਪ੍ਰੀਤ ਬੈਂਸ ਨੇ ਦੱਸਿਆ ਕਿ ਇਸ ਸਿੰਗਲ ਟਰੈਕ ਵਿਚ ਗਾਇਕ ਪ੍ਰੀਤ ਹਰਪਾਲ ਦਾ ਸਾਥ ਦਿੱਤਾ ਹੈ ਹੈਰੀ ਆਨੰਦ ਨੇ। ਇਸ ਨੂੰ ਰਿਲੀਜ਼ ਕੀਤਾ ਹੈ ਪੰਜਾਬ ਦੀ ਮਸ਼ਹੂਰ ਕੰਪਨੀ ਟੀ ਸੀਰੀਜ਼ ਨੇ।

ਇਸ ਸਿੰਗਲ ਟਰੈਕ ਦਾ ਮਿਊਜ਼ਿਕ ਤੇ ਕਲਮਬੱਧ ਖੁਦ ਗਾਇਕ ਹੈਰੀ ਆਨੰਦ ਵਲੋਂ ਕੀਤਾ ਗਿਆ ਹੈ। ਇਸ ਦਾ ਵੀਡੀਓ ਟੀਮ ਡੀ ਜੇ ਵਲੋਂ ਕੀਤਾ ਗਿਆ ਹੈ ਜੋ ਕਿ ਵੱਖ-ਵੱਖ ਪੰਜਾਬੀ ਚੈਨਲਾਂ 'ਤੇ ਚੱਲ ਰਿਹਾ ਹੈ, ਜਿਸ ਨੂੰ ਦਰਸ਼ਕਾਂ ਵਲੋਂ ਖੂਬ ਪਿਆਰ ਮਿਲ ਰਿਹਾ ਹੈ। ਇਸ ਤੋਂ ਪਹਿਲਾਂ ਪ੍ਰੀਤ ਹਰਪਾਲ ਦੇ ਗੀਤ 'ਰੱਬੜ ਬੈਂਡ' ਤੇ 'ਹਾਂ ਕਰਗੀ' ਰਿਲੀਜ਼ ਹੋਏ ਸਨ, ਜਿਨ੍ਹਾਂ ਨੂੰ ਲੋਕਾਂ ਵਲੋਂ ਭਰਵਾਂ ਹੁੰਗਾਰਾ ਮਿਲਿਆ ਸੀ। ਪ੍ਰੀਤ ਹਰਪਾਲ ਆਪਣੇ ਹਰੇਕ ਗੀਤ 'ਚ ਕੁਝ ਨਾ ਕੁਝ ਵੱਖਰਾ ਕਰਦੇ ਆਏ ਹਨ ।


Tags: Queen BanjaPreet HarpalHarry AnandParty SongT-Series

Edited By

Sunita

Sunita is News Editor at Jagbani.