ਮੁੰਬਈ(ਬਿਊਰੋ)— ਬਾਲੀਵੁੱਡ ਐਕਟਰ ਮਾਧਵਨ ਦੇ 12 ਸਾਲ ਦੇ ਬੇਟੇ ਵੇਦਾਂਤ ਨੇ ਸਵੀਮਿੰਗ ਚੈਪੀਅਨਸ਼ਿੱਪ 'ਚ ਭਾਰਤ ਲਈ ਬ੍ਰੋਂਜ਼ ਮੈਡਲ ਜਿੱਤਿਆ ਹੈ। ਐਕਟਰ ਨੇ ਸੋਮਵਾਰ ਨੂੰ ਆਪਣੇ ਇੰਸਟਾਗਰਾਮ ਅਕਾਊਂਟ 'ਤੇ ਇਹ ਖੁਸ਼ਖਬਰੀ ਸ਼ੇਅਰ ਕੀਤੀ। ਵੇਦਾਂਤ ਨੇ 'ਥਾਈਲੈਂਡ ਏਜ ਗਰੁੱਪ ਸਵੀਮਿੰਗ ਚੈਪੀਅਨਸ਼ਿੱਪ 2018' 'ਚ 1500 ਮੀਟਰ ਫ੍ਰੀਸਟਾਈਲ 'ਚ ਬ੍ਰੋਂਜ਼ ਮੈਡਲ ਜਿੱਤ ਕੇ ਦੇਸ਼ ਦਾ ਨਾਂ ਰੋਸ਼ਨ ਕੀਤਾ। ਇਕ ਪ੍ਰਾਊਡ ਪਿਤਾ ਵਾਂਗ ਮਾਧਵਨ ਨੇ ਇੰਸਟਾ 'ਤੇ ਖੁਸ਼ੀ ਜ਼ਾਹਿਰ ਕਰਦੇ ਹੋਏ ਲਿਖਿਆ— ''ਇਹ ਮੇਰੀ ਪਤਨੀ ਸਰਿਤਾ ਅਤੇ ਮੇਰੇ ਲਈ ਮਾਣ ਦੀ ਗੱਲ ਹੈ। ਵੇਦਾਂਤ ਨੇ ਥਾਈਲੈਂਡ 'ਚ ਹੋਈ ਇੰਟਰਨੈਸ਼ਨਲ ਸਵਿਮ ਮੀਟ 'ਚ ਭਾਰਤ ਲਈ ਪਹਿਲਾ ਮੈਡਲ ਜਿੱਤਿਆ ਹੈ। ਸਾਰਿਆਂ ਦੇ ਆਸ਼ੀਰਵਾਦ ਲਈ ਸ਼ੁੱਕਰੀਆ। ਮਾਧਵਨ ਨੇ ਵੇਦਾਂਤ ਦੀ ਇਕ ਤਸਵੀਰ ਸ਼ੇਅਰ ਕੀਤੀ, ਜਿਸ 'ਚ ਉਨ੍ਹਾਂ ਦੇ ਹੱਥ 'ਚ ਚੈਪੀਅਨਸ਼ਿੱਪ ਜਿੱਤਣ ਦਾ ਸਰਟੀਫਿਕੇਟ ਅਤੇ ਮੈਡਲ ਹੈ।
ਜ਼ਿਕਰਯੋਗ ਹੈ ਕਿ ਮਾਧਵਨ ਹਿੰਦੀ ਫਿਲਮ ਇੰਡਸਟਰੀ ਦੇ ਜ਼ਬਰਦਸਤ ਐਕਟਰਜ਼ 'ਚੋਂ ਇਕ ਹਨ। 'ਥ੍ਰੀ ਇਡੀਅਟਸ' 'ਚ ਉਨ੍ਹਾਂ ਦੀ ਕਮਾਲ ਦੀ ਐਕਟਿੰਗ ਅੱਜ ਵੀ ਦਰਸ਼ਕਾਂ ਦੇ ਜ਼ਹਿਨ 'ਚ ਜ਼ਿੰਦਾ ਹੈ। ਉਨ੍ਹਾਂ ਨੇ ਕਈ ਬਾਲੀਵੁੱਡ ਫਿਲਮਾਂ 'ਚ ਕੰਮ ਕੀਤਾ ਹੈ। ਇਸ ਤੋਂ ਇਲਾਵਾ ਉਹ ਸਾਊਥ ਦੀ ਫਿਲਮਾਂ 'ਚ ਵੀ ਨਜ਼ਰ ਆਉਂਦੇ ਹਨ। ਇਨ੍ਹੀਂ ਦਿਨੀਂ ਮਾਧਵਨ ਆਪਣੀ ਵੈੱਬ ਸੀਰੀਜ਼ 'ਬ੍ਰੀਥ' ਕਾਰਨ ਵੀ ਚਰਚਾ 'ਚ ਬਣੇ ਹੋਏ ਹਨ। ਉਹ ਰੋਹਿਤ ਸ਼ੈਟੀ ਵੀ ਮਸਾਲਾ ਫਿਲਮ 'ਸਿੰਬਾ' 'ਚ ਕੰਮ ਕਰਨ ਵਾਲੇ ਸਨ ਪਰ ਮੋਢੇ 'ਚ ਲੱਗੀ ਸੱਟ ਕਾਰਨ ਹੁਣ ਵੀ ਉਹ ਫਿਲਮ 'ਚ ਇਹ ਰੋਲ ਨਹੀਂ ਕਰ ਸਕਨਗੇ।