ਮੁੰਬਈ (ਬਿਊਰੋ)— ਬਾਲੀਵੁੱਡ ਦੇ ਮਸ਼ਹੂਰ ਨਿਰਦੇਸ਼ਕ ਆਰ. ਬਾਲਕੀ ਦੀਆਂ ਫਿਲਮਾਂ ਵਿਚ ਸਾਮਜਿਕ ਮੁੱਦੇ ਭਲੇ ਹੀ ਕੇਂਦਰ 'ਚ ਹੁੰਦੇ ਹੋਣ ਪਰ ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਟੀਚਾ ਹਮੇਸ਼ਾ ਅਜਿਹੀਆਂ ਕਹਾਣੀਆਂ ਬਣਾਉਣ ਦਾ ਹੁੰਦਾ ਹੈ ਜੋ ਇਕ ਬਹਿਸ ਨੂੰ ਜਨਮ ਦੇਣ ਅਤੇ ਦਰਸ਼ਕਾਂ ਦਾ ਮਨੋਰੰਜਨ ਕਰੇ।
ਨਿਰਦੇਸ਼ਕ ਨੇ ਹਾਲ ਵਿਚ 'ਪੈਡ ਮੈਨ' ਫਿਲਮ ਬਣਾਈ ਹੈ ਜਿਸ ਵਿਚ ਅਕਸ਼ੈ ਕੁਮਾਰ ਮੁੱਖ ਭੂਮਿਕਾ 'ਚ ਸਨ। ਇਹ ਫਿਲਮ ਭਾਰਤ ਵਿਚ ਮਾਸਿਕ ਧਰਮ ਦੀ ਸਫਾਈ ਦੇ ਆਲੇ-ਦੁਆਲੇ ਘੁੰਮਦੀ ਹੈ ਅਤੇ ਇਹ ਫਿਲਮ ਅਰੂਣਾਚਲਮ ਮੁਰੂਗਨਾਥਮ ਦੀ ਜ਼ਿੰਦਗੀ 'ਤੇ ਆਧਾਰਿਤ ਹੈ।
ਸਾਲਾਨਾ ਇੰਡੀਅਨ ਕਾਂਫਰੈਂਸ ਦੌਰਾਨ ਮੈਸਾਚੂਸੇਟਸ ਇੰਸਟਿਊਟ ਆਫ ਟੈਕਨੋਲਾਜੀ ਦੇ ਵਿਦਿਆਰਥੀਆਂ ਨੂੰ ਸੰਬੋਧਿਤ ਕਰਦੇ ਹੋਏ ਬਾਲਕੀ ਨੇ ਕਿਹਾ,''ਮੈਂ ਕਦੇ ਵੀ ਕਿਸੇ ਸਾਮਜਿਕ ਉਦੇਸ਼ ਨਾਲ ਫਿਲਮ ਨਹੀਂ ਬਣਾਉਂਦਾ ਹਾਂ। ਮੈਂ ਸ਼ੁੱਧ ਰੂਪ ਨਾਲ ਮਨੋਰੰਜਨ ਲਈ ਬਣਾਉਂਦਾ ਹਾਂ। ਜੋ ਮੇਰਾ ਮਨੋਰੰਜਨ ਕਰੇ, ਉਹੀ ਮੇਰੇ ਲਈ ਮਨੋਰੰਜਨ ਦੀ ਪਰਿਭਾਸ਼ਾ ਹੈ।''
ਬਾਲਕੀ ਨੇ ਕਿਹਾ ਕਿ ਉਨ੍ਹਾਂ ਦਾ ਹਮੇਸ਼ਾ ਤੋਂ ਮੰਨਣਾ ਰਿਹਾ ਹੈ ਕਿ ਜ਼ਿੰਦਗੀ ਨੂੰ ਦਿਲਚਸਪ ਬਣਾਇਆ ਜਾਵੇ ਅਤੇ ਉਸ 'ਚ ਉਮੀਦਾਂ ਜੁੜੀਆਂ ਹੋਣ।