ਮੁੰਬਈ— ਆਰ. ਡੀ. ਬਰਮਨ. ਯਾਨੀ ਰਾਹੁਲ ਦੇਵ ਦਾ ਨਾਂ ਬਾਲੀਵੁੱਡ ਦੇ ਮਸ਼ਹੂਰ ਮਿਊਜ਼ਿਕ ਨਿਰਦੇਸ਼ਕਾਂ 'ਚ ਸ਼ਾਮਿਲ ਹੈ। 27 ਜੁਨ 1939 ਨੂੰ ਜਨਮੇ ਆਰ. ਡੀ. ਬਰਮਨ. ਦੀ ਅੱਜ 78 ਵੀਂ ਜਯੰਤੀ ਹੈ। ਸੰਗੀਤ ਦੀ ਦੁਨੀਆ ਨਾਲ ਇਨ੍ਹਾਂ ਦਾ ਕਾਫੀ ਗਹਿਰਾ ਸੰਬੰਧ ਸੀ ਕਿਉਂਕਿ ਜਿਸ ਉਮਰ 'ਚ ਬੱਚੇ ਖਿਡੋਣਿਆਂ ਨਾਲ ਖੇਡਦੇ ਹਨ ਇਨ੍ਹਾਂ ਉਸ ਉਮਰ 'ਚ ਕੰਮਪੋਜਿੰਗ ਸ਼ੁਰੂ ਕਰ ਦਿੱਤੀ ਸੀ। ਅਜਿਹੇ 'ਚ ਇਸ ਖਾਸ ਦਿਨ 'ਤੇ ਅਸੀ ਤੁਹਾਨੂੰ ਆਰ. ਡੀ. ਬਰਮਨ. ਦੀ ਜਿੰਦਗੀ ਨਾਲ ਜੂੜੀਆਂ ਕੁਝ ਖਾਸ ਗੱਲਾਂ ਦੱਸਣ ਜਾ ਰਹੇ ਹਾਂ।
ਬੱਚਪਨ ਤੋਂ ਹੀ ਸੰਗੀਤ
ਕੋਲਕਾਤਾ 'ਚ ਜਨਮੇ ਆਰ. ਡੀ. ਬਰਮਨ. ਨੂੰ ਸੰਗੀਤ ਨਾਲ ਬੱਚਪਨ ਤੋਂ ਹੀ ਕਾਫੀ ਲਗਾਵ ਸੀ। ਇਨ੍ਹਾਂ ਦੇ ਪਿਤਾ ਸਚਿਨ ਦੇਵ ਬਰਮਨ ਹਿੰਦੀ ਸਿਨੇਮਾ ਦੇ ਬਹੁਤ ਵੱਡੇ ਸੰਗੀਤਕਾਰ ਰਹਿ ਚੁੱਕੇ ਹਨ। ਜਿਸ ਦੀ ਵਜ੍ਹਾ ਨਾਲ ਆਰ. ਡੀ. ਬਰਮਨ. ਬੱਚਪਨ ਤੋਂ ਹੀ ਸੰਗੀਤ ਦੀ ਮੁਹਾਰਤ ਹਾਂਸਲ ਕਰਨੀ ਸ਼ੁਰੂ ਕਰ ਦਿੱਤੀ ਸੀ। ਆਰ. ਡੀ. ਬਰਮਨ. ਨੇ ਆਪਣੇ ਜੀਵਣ ਦਾ ਪਹਿਲਾ ਗੀਤ 9 ਸਾਲ ਦੀ ਉਮਰ 'ਚ ਫੰਟੂਸ਼ ਦੇ ਲਈ 'ਏ ਮੇਰੀ ਟੋਪੀ ਪਲਟ ਕੇ ਆ' ਨੂੰ ਕੰਪੋਜ਼ ਕੀਤਾ ਸੀ। ਇਸ ਤੋਂ ਬਾਅਦ ਛੋਟੀ ਉਮਰ 'ਚ ਆਰ. ਡੀ. ਬਰਮਨ. ਨੇ 'ਸਰ ਜੋ ਤੇਰਾ ਚਕਰਾਏ' ਦੀ ਧੁਨ ਦੀ ਤਿਆਰ ਕਰ ਲਈ ਸੀ।
ਡੈਬਿਊ ਅਤੇ ਅਦਾਕਾਰੀ
ਸਵਤੰਤਰ ਸੰਗੀਤਕਾਰ ਦੇ ਰੂਪ 'ਚ ਆਰ. ਡੀ. ਬਰਮਨ. ਨੇ ਫਿਲਮ 'ਛੋਟੇ ਨਵਾਬ' ਨਾਲ 1961 'ਚ ਡੈਬਿਊ ਕੀਤਾ ਸੀ ਅਤੇ 1966 'ਚ ਫਿਲਮ 'ਤੀਸਰੀ ਮੰਜਿਲ' ਦੇ ਗੀਤਾਂ ਨਾਲ ਕਾਫੀ ਲੋਕਪ੍ਰਿਯ ਹੋਏ ਸਨ। ਇਨ੍ਹਾਂ ਦੇ ਸੰਗੀਤ ਨਿਰਦੇਸ਼ਨ ਦੀ ਆਖਰੀ ਫਿਲਮ '1942 ਏ ਲਵ ਸਟੋਰੀ' ਸੀ। ਇਸ ਤੋਂ ਇਲਾਵਾ ਇਨ੍ਹਾਂ ਨੂੰ ਪੰਚਮ ਦਾ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਇਹ ਨਾਂ ਇਨ੍ਹਾਂ ਨੂੰ ਅਸ਼ੋਕ ਕੁਮਾਰ ਨੇ ਦਿੱਤਾ ਸੀ। ਪੰਚਮ ਸੰਗੀਤ ਦਾ ਇਕ ਤੇਜ ਸੁਰ ਹੁੰਦਾ ਹੈ। ਆਰ. ਡੀ. ਬਰਮਨ. ਬੱਚਪਨ ਤੋਂ ਹੀ ਬਹੁਤ ਉੱਚੇ ਅਤੇ ਸੁਰੀਲੇ 'ਚ ਰੋਂਦੇ ਸਨ।
ਆਰ. ਡੀ. ਬਰਮਨ. ਨੇ ਮਸ਼ਹੂਰ ਸਰੋਦ ਵਾਦਕ ਉਸਤਾਦ ਅਲੀ ਅਕਬਰ ਖਾਨ ਤੋਂ ਸਰੋਦ ਵਜਾਉਣ ਦੀ ਸਿਖਿਆ ਪ੍ਰਾਪਤ ਕੀਤੀ ਸੀਸੰਗੀਤ ਤੋਂ ਇਲਾਵਾ ਆਰ. ਡੀ. ਬਰਮਨ. ਨੇ ਅਦਾਕਾਰੀ ਨਾਲ ਵੀ ਆਪਣੀ ਵੱਖਰੀ ਪਛਾਣ ਬਣਾਈ ਸੀ। ਫਿਲਮ 'ਭੂਤ ਬੰਗਲਾ', 'ਪਿਆਰ ਦਾ ਮੋਸਮ' ਵਰਗੀਆਂ ਫਿਲਮਾਂ 'ਚ ਅਹਿਮ ਕਿਰਦਾਰ 'ਚ ਨਜ਼ਰ ਆਏ ਸਨ।
ਵਿਆਉਤਾ ਜੀਵਣ
ਮਸ਼ਹੂਰ ਗਾਇਕਾ ਆਸ਼ਾ ਭੋਸਲੇ ਆਰ. ਡੀ. ਬਰਮਨ. ਦੀ ਪੂਜੀ ਪਤਨੀ ਸੀ ਉੱਥੇ ਹੀ ਉਹ ਵੀ ਉਨ੍ਹਾਂ ਦੇ ਦੂਜੇ ਪਤੀ ਹਨ। ਬਰਮਨ ਨੇ 1966 'ਚ ਪਹਿਲਾ ਵਿਆਹ ਰੀਤਾ ਪਟੇਲ ਨਾਲ ਕੀਤਾ ਸੀ ਪਰ 1971 'ਚ ਉਨ੍ਹਾਂ ਦਾ ਤਲਾਕ ਹੋ ਗਿਆ ਸੀ। 1980 'ਚ ਉਨ੍ਹਾਂ ਆਸ਼ਾ ਭੋਸਲੇ ਨਾਲ ਵਿਆਹ ਦੇ ਬੰਧਨ 'ਚ ਬੱਝ ਗਏ ਸਨ।
ਆਰ. ਡੀ. ਬਰਮਨ. ਨੂੰ ਬਿਹਤਰ ਸੰਗੀਤ ਕੰਪੋਜਿੰਗ ਲਈ ਪੁਰਸਕਾਰ ਮਿਲੇ ਹੋਏ ਸਨ। 'ਚਿੰਗਾਰੀ ਕੋਈ ਭੜਕੇ', 'ਕੁਛ ਤੋਂ ਲੋਕ ਕਹੇਗੇ', 'ਪਿਤਾ ਯੂ ਅਬ ਤੋਂ ਆਜਾ' ਵਰਗੇ ਗੀਤਾਂ ਨੂੰ ਸੰਗੀਤ ਦੇਣ ਵਾਲੇ ਆਰ. ਡੀ. ਬਰਮਨ. ਨੇ 4 ਜਨਵਰੀ 1994 ਨੂੰ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਸੀ।