ਜਲੰਧਰ (ਬਿਊਰੋ) : ਬਾਲੀਵੁੱਡ ਅਦਾਕਾਰ ਆਰ. ਮਾਧਵਨ ਅੱਜ ਆਪਣਾ 49ਵਾਂ ਜਨਮਦਿਨ ਮਨਾ ਰਹੇ ਹਨ। ਉਨ੍ਹਾਂ ਦਾ ਜਨਮ ਬਿਹਾਰ ਦੇ ਜਮਸ਼ੇਪੁਰ 'ਚ ਇਕ ਤਾਮਿਲ ਪਰਿਵਾਰ 'ਚ ਹੋਇਆ ਸੀ। ਉਨ੍ਹਾ ਦੇ ਪਿਤਾ ਰਗਨਾਥਨ ਇਕ ਕੰਪਨੀ 'ਚ ਐਗਜੀਕਟਿਵ ਸੀ ਤੇ ਮਾਂ ਸਰੋਜ 'ਬੈਂਕ ਆਫ ਇੰਡੀਆ' 'ਚ ਮੈਨਜਰ ਸੀ।ਆਰ. ਮਾਧਵਨ ਨੇ ਸਾਲ 2001 'ਚ ਆਪਣੀ ਫਿਲਮੀ ਕਰੀਅਰ ਦੀ ਸ਼ੁਰੂਆਤ 'ਰਹਿਨਾ ਹੈ ਤੇਰੇ ਦਿਲ ਮੈਂ' ਫਿਲਮ ਨਾਲ ਕੀਤੀ ਸੀ।
ਹਾਲਾਂਕਿ ਫਿਲਮ ਹਿੱਟ ਤਾਂ ਨਹੀਂ ਹੋਈ ਪਰ ਮਾਧਵਨ ਨੂੰ ਫਿਲਮ ਇੰਡਸਟਰੀ 'ਚ ਪਛਾਣ ਜ਼ਰੂਰ ਮਿਲ ਗਈ ਸੀ। ਦਰਅਸਲ ਮਾਧਵਨ ਆਰਮੀ ਜੁਆਇੰਨ ਕਰਨਾ ਚਾਹੁੰਦੇ ਸੀ ਤੇ ਘਰ ਦੇ ਚਾਹੁੰਦੇ ਸਨ ਕੀ ਉਹ ਮੈਨਜ਼ਮੈਂਟ ਦੀ ਪੜਾਈ ਕਰੇ। ਪੜਾਈ ਤੋਂ ਬਾਅਦ ਹੀ ਉਹ ਕੋਚਿੰਗ ਸੈਂਟਰ ਚਲਾਉਣ ਲੱਗ ਪਏ ਤੇ ਇਸੇ ਦੌਰਾਨ ਹੀ ਮਾਧਵਨ ਦੀ ਮੁਲਾਕਾਤ ਸਰਿਤਾ ਨਾਲ ਹੋਈ ਸਰਿਤਾ ਨੇ ਆਰ. ਮਾਧਵਨ ਕੋਲ ਪਰਸਨੈਲਟੀ ਡਿਵੈਲਪਮੈਂਟ ਕਾਲਸਿਸ ਜ਼ੁਆਇਨ ਕੀਤੀ ਇਸੀ ਦੌਰਾਨ ਦੋਵਾਂ ਦੀ ਦੋਸਤੀ ਹੋ ਗਈ। ਦੋਵਾਂ ਦੀ ਦੋਸਤੀ ਪਿਆਰ 'ਚ ਬਦਲ ਗਈ।
ਇਨ੍ਹਾਂ ਦੋਵਾਂ ਨੇ ਇਕ-ਦੂਜੇ ਨੂੰ ਕਰੀਬ ੮ ਸਾਲ ਡੇਟ ਕੀਤਾ। ਸਾਲ 1999 'ਚ ਦੋਵਾਂ ਨੇ ਤਾਮਿਲ ਰੀਤੀ-ਰਿਵਾਜ ਨਾਲ ਵਿਆਹ ਕਰ ਲਿਆ। ਸਾਲ 2005 'ਚ ਇਨ੍ਹਾਂ ਦੇ ਘਰ 'ਚ ਬੇਟੇ ਨੇ ਜਨਮ ਲਿਆ। ਆਰ. ਮਾਧਵਨ ਦੀਆਂ ਫਿਲਮਾਂ ਦੀ ਗੱਲ ਕਰੀਏ ਤੇ ਉਨ੍ਹਾਂ ਨੇ ਕਈ ਹਿੰਦੀ, ਇੰਗਲੀਸ਼, ਤਾਮਿਲ ਤੇ ਮਲਿਆਲਮ ਫਿਲਮਾਂ 'ਚ ਕੰਮ ਕੀਤਾ। ਬਾਲੀਵੁੱਡ 'ਚ ਮਾਧਵਨ ਦੀਆਂ '੩ ਇਡੀਅਟਸ', 'ਤੰਨੂ ਵਿਡਸ ਮਨੂੰ', 'ਤੰਨੂ ਵਿਡਸ ਮਨੂੰ ਰਿਟਰਨਸ' ਆਦਿ ਚਰਚਿਤ ਫਿਲਮਾਂ ਹਨ।
ਆਰ. ਮਾਧਵਨ ਨੇ ਫਿਲਮਾਂ ਤੋਂ ਇਲਾਵਾ ਕਈ ਹਿੰਦੀ ਸੀਰੀਅਲਸ ਦਾ ਵੀ ਹਿੱਸਾ ਰਹੇ ਚੁੱਕੇ ਹਨ, ਜਿਨ੍ਹਾਂ 'ਚ 'ਬਨੇਗੀ ਆਪਣੀ ਬਾਤ', 'ਘਰ ਜਮਾਈ' ਤੇ 'ਸਾਯਾ' ਵਿਸ਼ੇਸ਼ ਜ਼ਿਕਰਯੋਗ ਹਨ।