FacebookTwitterg+Mail

ਚਰਚਾ ਦਾ ਵਿਸ਼ਾ ਬਣਿਆ ਆਰ. ਨੇਟ ਤੇ ਗੁਰਲੇਜ਼ ਅਖਤਰ ਦਾ ਗੀਤ 'ਦੱਬਦਾ ਕਿੱਥੇ ਆ' (ਵੀਡੀਓ)

r nait and gurlez akhtar new song dabda kithe aa
19 April, 2019 10:18:50 AM

ਜਲੰਧਰ (ਬਿਊਰੋ) — 'ਡਿਫਾਲਟਰ' ਗੀਤ ਨਾਲ ਦਰਸ਼ਕਾਂ 'ਚ ਆਪਣੀ ਵੱਖਰੀ ਪਛਾਣ ਬਣਾਉਣ ਵਾਲੀ ਗਾਇਕ ਜੋੜੀ ਆਰ. ਨੇਟ ਮੁੜ ਚਰਚਾ 'ਚ ਆ ਗਿਆ ਹੈ। ਦਰਅਸਲ ਆਰ. ਨੇਟ. ਦਾ ਨਵਾਂ ਗੀਤ 'ਦੱਬਦਾ ਕਿੱਥੇ ਆ' ਕੁਝ ਦਿਨ ਪਹਿਲਾ ਰਿਲੀਜ਼ ਹੋਇਆ ਸੀ, ਜਿਸ ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਦੱਸ ਦਈਏ ਕਿ ਆਰ. ਨੇਟ. ਦੇ ਗੀਤ 'ਦੱਬਦਾ ਕਿੱਥੇ ਆ' 'ਚ ਉਨ੍ਹਾਂ ਦਾ ਸਾਥ ਪੰਜਾਬੀ ਗਾਇਕਾ ਗੁਰਲੇਜ਼ ਅਖਤਰ ਨੇ ਦਿੱਤਾ ਹੈ।


ਜਾਣਕਾਰੀ ਦਿੰਦਿਆਂ ਪੇਸ਼ਕਾਰ ਜਸਵੀਰਪਾਲ ਸਿੰਘ ਨੇ ਦੱਸਿਆ ਕਿ ਇਸ ਸਿੰਗਲ ਟਰੈਕ ਨੂੰ ਕੰਪਨੀ ਜੱਸ ਰਿਕਾਰਡਜ਼ ਵੱਲੋਂ ਰਿਲੀਜ਼ ਕੀਤਾ ਗਿਆ ਹੈ, ਜਿਸ ਦਾ ਮਿਊਜ਼ਿਕ ਸਿਸਟਾ ਬਾਜ਼ ਵੱਲੋਂ ਤਿਆਰ ਕੀਤਾ ਗਿਆ ਹੈ। ਆਰ. ਨੇਟ. ਤੇ ਗੁਰਲੇਜ਼ ਅਖਤਰ ਦੇ ਗੀਤ 'ਦੱਬਦਾ ਕਿੱਥੇ ਆ' ਦੀ ਵੀਡੀਓ ਬੀ ਟੂ ਗੈਦਰ ਵੱਲੋਂ ਸ਼ੂਟ ਕੀਤੀ ਗਈ ਹੈ, ਜੋ ਕਿ ਯੂਟਿਊਬ ਦੇ ਨਾਲ-ਨਾਲ ਪੰਜਾਬੀ ਚੈਨਲਾਂ 'ਤੇ ਚੱਲ ਰਹੀ ਹੈ, ਜਿਸ ਨੂੰ ਦਰਸ਼ਕਾਂ ਵੱਲੋਂ ਖੂਬ ਪਿਆਰ ਮਿਲ ਰਿਹਾ ਹੈ।


Tags: Dabda Kithe AaR NaitGurlez AkhtarMista BaazNew Punjabi SongsPunjabi Singer

Edited By

Sunita

Sunita is News Editor at Jagbani.