FacebookTwitterg+Mail

ਯੂਟਿਊਬ 'ਤੇ 33 ਮਿਲੀਅਨ ਤੋਂ ਵੱਧ ਵਾਰ ਦੇਖਿਆ ਗਿਆ 'ਡਿਫਾਲਟਰ'

r nait and gurlez akhtar song defaulter
06 March, 2019 04:55:35 PM

ਜਲੰਧਰ (ਬਿਊਰੋ) — ਅਨੇਕਾਂ ਸੁਪਰਹਿੱਟ ਡਿਊਟ ਸਿੰਗਲ ਟਰੈਕਾਂ ਨਾਲ ਚਰਚਾ 'ਚ ਆਉਣ ਵਾਲੀ ਪੰਜਾਬੀ ਗਾਇਕਾ ਗੁਰਲੇਜ਼ ਅਖਤਰ ਦੇ ਡਿਊਟ ਸਿੰਗਲ ਟਰੈਕ 'ਡਿਫਾਲਟਰ' ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਹੁਣ ਤੱਕ ਗੁਰਲੇਜ਼ ਅਖਤਰ ਦੇ ਇਸ ਗੀਤ ਨੂੰ ਯੂਟਿਊਬ 'ਤੇ 33 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। 


ਜਾਣਕਾਰੀ ਦਿੰਦਿਆਂ ਗੁਰਲੇਜ਼ ਅਖਤਰ ਨੇ ਦੱਸਿਆ ਕਿ ਇਸ ਸਿੰਗਲ ਟਰੈਕ 'ਚ ਉਨ੍ਹਾਂ ਦਾ ਸਾਥ ਪੰਜਾਬੀ ਗਾਇਕ ਆਰ. ਨੇਟ ਨੇ ਦਿੱਤਾ ਹੈ। ਇਸ ਨੂੰ ਪੇਸ਼ਕਾਰ ਜਸਵੀਰਪਾਲ ਸਿੰਘ ਤੇ ਕੰੰਪਨੀ ਜੱਸ ਰਿਕਾਰਡਜ਼ ਨੇ ਕੀਤਾ ਹੈ। ਹਾਲਾਂਕਿ ਇਸ ਗੀਤ ਦਾ ਮਿਊਜ਼ਿਕ ਮਿਸਟਾ ਬਾਜ਼ ਨੇ ਦਿੱਤਾ ਹੈ ਅਤੇ ਇਸ ਨੂੰ ਗੀਤਕਾਰ ਖੁਦ ਗਾਇਕ ਆਰ. ਨੇਟ ਨੇ ਸ਼ਿੰਗਾਰਿਆ ਹੈ। ਇਸ ਸਿੰਗਲ ਟਰੈਕ ਦਾ ਵੀਡੀਓ ਵੀ. ਟੂ ਗੈਦਰ ਵੱਲੋਂ ਸ਼ੂਟ ਕੀਤਾ ਗਿਆ ਹੈ, ਜੋ ਕਿ ਵੱਖ-ਵੱਖ ਪੰਜਾਬੀ ਚੈਨਲਾਂ 'ਤੇ ਚੱਲ ਰਿਹਾ ਹੈ।


Tags: Defaulter R Nait Gurlez Akhtar Mista Baaz New Punjabi Music Video Punjabi Film Music Album ਮਿਊਜ਼ਿਕ ਅਪਡੇਟਸ

Edited By

Sunita

Sunita is News Editor at Jagbani.