FacebookTwitterg+Mail

ਭਗਵਾਨਪੁਰ ਦੇ ਮੇਲੇ ’ਚ ਗਾਇਕ ਹਰਿੰਦਰ ਸੰਧੂ ਤੇ ਆਰ. ਨੇਟ ਨੇ ਸਰੋਤਿਆਂ ਦਾ ਕੀਤਾ ਮਨੋਰੰਜਨ

r nait and hardeep sandhu
05 August, 2019 08:56:57 AM

ਭੁਲੱਥ (ਭੂਪੇਸ਼)- ਪਿੰਡ ਭਗਵਾਨਪੁਰ ਵਿਖੇ ਸਥਿਤ ਸ਼ਹਿਨਸ਼ਾਹੀ ਦਰਬਾਰ ਪੀਰ ਫਲਾਹੀ ਦਾ ਵਿਰਾਸਤੀ ਮੇਲਾ ਪ੍ਰਧਾਨ ਦੀਦਾਰ ਸਿੰਘ ਅਤੇ ਖਜਾਨਚੀ ਪੰਚ ਸਰਬਜੀਤ ਸਿੰਘ ਸੇਠੀ ਨੇ ਪਿੰਡ ਦੀ ਗ੍ਰਾਮ ਪੰਚਾਇਤ, ਪਿੰਡ ਨਿਵਾਸੀਆਂ ਤੇ ਪਿੰਡ ਦੇ ਐੱਨ.ਆਰ.ਆਈਜ਼ ਦੇ ਸਹਿਯੋਗ ਸਦਕਾ ਕਰਵਾਏ ਗਏ ਮੇਲੇ ਵਿੱਚ ਮਸ਼ਹੂਰ ਗਾਇਕ ਆਰ. ਨੇਟ,ਗਾਇਕ ਹਰਿੰਦਰ ਸੰਧੂ ਤੇ ਅਮਨ ਧਾਲੀਵਾਲ ਦੀ ਡਿਊਟ ਜ਼ੋਡ਼ੀ, ਅਕਾਸ਼ ਸਹੋਤਾ, ਹੈਪੀ ਬੋਪਾਰਾਏ ਸਰੋਤਿਆਂ ਦਾ ਮੰਨੋਰੰਜਨ ਕੀਤਾ ।ਮੇਲੇ ਵਿੱਚ ਮਸ਼ਹੂਰ ਐਂਕਰ ਬਲਦੇਵ ਸਿੱਧੂ ਨੇ ਸਟੇਜ਼ ਸੈਕਟਰੀ ਵਜੋਂ ਭੂਮਿਕਾ ਨਿਭਾਈ ।

ਮੇਲੇ ਦਾ ਉਦਘਾਟਨ ਪਿੰਡ ਦੇ ਸਰਪੰਚ ਤਰਸੇਮ ਸਿੰਘ ਅਤੇ ਗ੍ਰਾਮ ਪੰਚਾਇਤ ਨੇ ਸਾਂਝੇ ਤੌਰ ਤੇ ਕੀਤਾ । ਮੇਲੇ ਵਿੱਚ ਮੁੱਖ ਮਹਿਮਾਨ ਵਜੋਂ ਲਖਵਿੰਦਰ ਸਿੰਘ ਡੀ.ਐੱਸ.ਪੀ. (ਸੀ.ਆਈ.ਡੀ. )ਅਤੇ ਪਾਵਰਕਾਮ ਐੱਸ.ਡੀ.ਓ.ਭੁਲੱਥ ਮਨਿੰਦਰਪਾਲ ਸਿੰਘ ਕਰਨਗੇ । ਮੇਲੇ ਵਿੱਚ ਮੁੱਖ ਤੌਰ ਤੇ ਤਹਿਸੀਲਦਾਰ ਭੁਲੱਥ ਲਖਵਿੰਦਰ ਸਿੰਘ ਅਤੇ ਸਬ ਇੰਸਪੈਕਟਰ ਅਮਨਦੀਪ ਕੌਰ ਨੇ ਨਿਭਾਈ ।ਸਬ ਇੰਸਪੈਕਟਰ ਅਮਨਦੀਪ ਕੌਰ, ਐੱਸ.ਡੀ.ਓ. ਮਨਿੰਦਰਪਾਲ ਸਿੰਘ, ਵੱਲੋਂ ਮੇਲੇ ਦੇ ਸਹਿਯੋਗੀਆਂ ਦਾ ਸਨਮਾਨ ਕੀਤਾ ।

ਮੇਲੇ ਵਿੱਚ ਆਪਣੇ ਸੈਕਡ਼ੇ ਸਮੱਰਥਕ ਨੌਜਵਾਨਾਂ ਅਤੇ ਪਿੰਡ ਦੇ ਨੰਬਰਦਾਰ ਮਨਜਿੰਦਰ ਸਿੰਘ ਧਾਲੀਵਾਲ ਦੇ ਨਾਲ ਆਏ ਸੀਨੀਅਰ ਕਾਂਗਰਸ ਆਗੂ ਅਤੇ ਵਿਧਾਇਕ ਰਾਣਾ ਗੁਰਜੀਤ ਸਿੰਘ ਦੇ ਸਿਆਸੀ ਸਕੱਤਰ ਗੋਰਾ ਗਿੱਲ ਨੇ ਸ਼ਿਰਕਤ ਕੀਤੀ । ਉਨਾਂ ਇਸ ਭਰਵੇ ਮੇਲੇ ਰੂਪੀ ਅਖਾਡ਼ੇ ਨੂੰ ਸੰਬੋਧਨ ਕਰਦਿਆਂ ਕਿਹਾ ਸਾਨੂੰ ਅਜਿਹੇ ਮੇਲੇ ਕਰਵਾਉਣੇ ਚਾਹੀਦੇ ਹਨ ਕਿੳਂਕਿ ਅਜਿਹੇ ਮੇਲੇ ਸਾਡੇ ਸੂਬੇ ਦੇ ਵਿਰਸਾ ਹਨ । ਉਨਾਂ ਕਿਹਾ ਮੇਲਿਆਂ ਦੇ ਜਰੀਏ ਹੀ ਲੋਕ ਇੱਕ ਜਗਾ ਇੱਕਠੇ ਹੋ ਕੇ ਆਪਣਾ ਮੰਨੋਰੰਜਨ ਕਰਦੇ ਹਨ ।ਇਸ ਕਰਵਾਏ ਮੇਲੇ ਵਿੱਚ ਵੱਡੀ ਗਿਣਤੀ ਵਿੱਚ ਨਾਮਵਰ ਸ਼ਖਸ਼ੀਅਤਾਂ ਨੇ ਸ਼ਿਰਕਤ ਕੀਤੀ।


Tags: R NaitHardeep SandhuPunjabi Singerਵਿਰਾਸਤੀ ਮੇਲਾਭਗਵਾਨਪੁਰਸ਼ਹਿਨਸ਼ਾਹੀ ਦਰਬਾਰ ਪੀਰ ਫਲਾਹੀ

Edited By

Sunita

Sunita is News Editor at Jagbani.