FacebookTwitterg+Mail

ਸਰਗੁਣ ਮਹਿਤਾ 'ਤੇ ਚੜ੍ਹਿਆ ਆਰ. ਨੇਟ ਦਾ ਕ੍ਰੇਜ਼, ਵੀਡੀਓ ਵਾਇਰਲ

r nait and sargun mehta
01 May, 2019 11:12:39 AM

ਜਲੰਧਰ (ਬਿਊਰੋ) : ਕੁਝ ਦਿਨ ਪਹਿਲਾ ਰਿਲੀਜ਼ ਹੋਏ ਆਪਣੇ ਗੀਤ 'ਦਬਦਾ ਕਿੱਥੇ ਆ' ਨੂੰ ਲੈ ਕੇ ਪੰਜਾਬੀ ਗਾਇਕ ਆਰ. ਨੇਟ ਕਾਫੀ ਚਰਚਾ 'ਚ ਛਾਏ ਹੋਏ ਹਨ। ਉਨ੍ਹਾਂ ਦੇ ਇਸ ਗੀਤ ਨੂੰ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਜਿਥੇ ਇਹ ਗੀਤ ਆਮ ਲੋਕਾਂ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ, ਉਥੇ ਹੀ ਆਰ. ਨੇਟ ਦੇ ਇਸ ਗੀਤ ਦਾ ਕ੍ਰੇਜ਼ ਪਾਲੀਵੁੱਡ ਅਦਾਕਾਰਾ ਸਰਗੁਣ ਮਹਿਤਾ 'ਚ ਵੀ ਦੇਖਣ ਨੂੰ ਮਿਲਿਆ। ਦਰਅਸਲ ਹਾਲ ਹੀ 'ਚ ਆਰ. ਨੇਟ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਸਰਗੁਣ ਮਹਿਤਾ 'ਦਬਦਾ ਕਿੱਥੇ ਆ' ਗੀਤ ਨੂੰ ਗਾਉਂਦੀ ਨਜ਼ਰ ਆ ਰਹੀ ਹੈ। ਉਨ੍ਹਾਂ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ।

 
 
 
 
 
 
 
 
 
 
 
 
 
 

💗Thanks for supporting 🙏🙏 Dabda Kithe aa🔥🔥🔥 @sargunmehta

A post shared by R Nait (@official_rnait) on Apr 28, 2019 at 8:49pm PDT


ਦੱਸਣਯੋਗ ਹੈ ਕਿ 'ਦਬਦਾ ਕਿੱਥੇ ਆ' ਗੀਤ ਨੂੰ ਆਰ. ਨੇਟ ਤੇ ਗੁਰਲੇਜ਼ ਅਖਤਰ ਨੇ ਆਪਣੀ ਦਮਦਾਰ ਆਵਾਜ਼ ਨਾਲ ਸ਼ਿੰਗਾਰਿਆ ਹੈ। ਇਸ ਗੀਤ ਨੂੰ ਜੱਸ ਰਿਕਾਡਸ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਹੁਣ ਤੱਕ ਇਸ ਗੀਤ ਨੂੰ ਦੋ ਕਰੋੜ ਵਿਊਜ਼ ਮਿਲ ਚੁੱਕੇ ਹਨ। ਆਰ. ਨੇਟ ਆਪਣੀ ਮਿਹਨਤ ਸਦਕਾ ਅੱਜ ਪੰਜਾਬੀ ਇੰਡਸਟਰੀ 'ਚ ਅਹਿਮ ਪਛਾਣ ਕਾਇਮ ਕਰ ਲਈ ਹੈ। ਉਨ੍ਹਾਂ ਦੇ ਗੀਤਾਂ ਨੂੰ ਦਰਸ਼ਕਾਂ ਵਲੋਂ ਖੂਬ ਪਿਆਰ ਮਿਲ ਰਿਹਾ ਹੈ।


Tags: Dabda Kithe AaR NaitSargun MehtaGurlez AkhtarMista BaazPunjabi Songs

Edited By

Sunita

Sunita is News Editor at Jagbani.