FacebookTwitterg+Mail

ਆਰ ਨੇਤ ਦੇ ਧਾਰਮਿਕ ਗੀਤ 'ਬਾਬਾ ਨਾਨਕ' ਦਾ ਪੋਸਟਰ ਆਊਟ

r nait instagram
14 October, 2019 11:11:40 AM

ਜਲੰਧਰ (ਬਿਊਰੋ) — ਪੰਜਾਬੀ ਗਾਇਕ ਆਰ ਨੇਤ ਨੇ ਆਪਣੇ ਇੰਸਟਾਗ੍ਰਾਮ 'ਤੇ ਆਪਣੇ ਨਵੇਂ ਧਾਰਮਿਕ ਗੀਤ ਦਾ ਪੋਸਟਰ ਸਾਂਝਾ ਕੀਤਾ ਹੈ, ਉਨ੍ਹਾਂ ਦਾ ਇਹ ਧਾਰਮਿਕ ਗੀਤ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਗੁਰਪੁਰਬ ਨੂੰ ਸਮਰਪਿਤ ਹੈ। ਇਸ ਧਾਰਮਿਕ ਗੀਤ 'ਬਾਬਾ ਨਾਨਕ' ਦੇ ਬੋਲ ਖੁਦ ਆਰ ਨੇਤ ਨੇ ਆਪਣੀ ਕਲਮ ਨਾਲ ਸ਼ਿੰਗਾਰੇ ਹਨ ਅਤੇ ਨਾਲ ਹੀ ਉਹ ਆਪਣੀ ਆਵਾਜ਼ ਦੇ ਨਾਲ ਇਸ ਗੀਤ ਨੂੰ ਸ਼ਿੰਗਾਰਦੇ ਹੋਏ ਵੀ ਨਜ਼ਰ ਆਉਣਗੇ। ਇਸ ਗੀਤ ਨੂੰ ਸੰਗੀਤ ਮਿਊਜ਼ਿਕ ਐਮਪਾਇਰ ਦੇਣਗੇ। ਫੀਮੇਲ ਲੀਡ 'ਚ ਪੰਜਾਬੀ ਮਾਡਲ ਨੀਤ ਮਾਹਲ ਨਜ਼ਰ ਆਉਣਗੇ।

 

ਦੱਸ ਦਈਏ ਕਿ ਆਰ ਨੇਤ ਦੇ ਧਾਰਮਿਕ ਗੀਤ 'ਬਾਬਾ ਨਾਨਕ' ਨੂੰ ਡਾਇਰੈਕਟ ਸਾਹਿਲ ਸ਼ਰਮਾ ਕਰਨਗੇ। ਆਰ ਨੇਤ ਮਿਊਜ਼ਿਕ ਲੇਬਲ ਹੇਠ ਇਸ ਧਾਰਮਿਕ ਗੀਤ ਨੂੰ ਰਿਲੀਜ਼ ਕੀਤਾ ਜਾਵੇਗਾ। ਇਹ ਧਾਰਮਿਕ ਗੀਤ 15 ਅਕਤੂਬਰ ਨੂੰ ਰਿਲੀਜ਼ ਕੀਤਾ ਜਾਵੇਗਾ। ਪੋਸਟਰ ਨੂੰ ਸੋਸ਼ਲ ਮੀਡੀਆ ਖੂਬ ਪਸੰਦ ਕੀਤਾ ਜਾ ਰਿਹਾ ਹੈ।

 


Tags: R NaitInstagramGuru Nanak Dev JiParkash Purab

About The Author

sunita

sunita is content editor at Punjab Kesari