ਜਲੰਧਰ(ਬਿਊਰੋ)- ਵੱਖ-ਵੱਖ ਗੀਤਾਂ ਨਾਲ ਦਰਸ਼ਕਾਂ ਦੇ ਦਿਲਾਂ ’ਤੇ ਰਾਜ ਕਰਨ ਵਾਲੇ ਪੰਜਾਬੀ ਗਾਇਕ ਆਰ. ਨੇਤ ਨੇ ਪੰਜਾਬੀ ਇੰਡਸਟਰੀ ਨੂੰ ਹੁਣ ਤੱਕ ਕਈ ਹਿੱਟ ਗੀਤ ਦਿੱਤੇ ਹਨ। ਹਾਲ ਹੀ ‘ਚ ਆਰ ਨੇਤ ਦੇ ‘ਰੈੱਡ ਬੱਤੀਆਂ’ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ। ‘ਰੈੱਡ ਬੱਤੀਆਂ’ ਗੀਤ ਦੀ ਸਫਲਤਾ ਤੋਂ ਬਾਅਦ ਉਹ ਆਪਣਾ ਨਵਾਂ ਗੀਤ ‘ਲੁਟੇਰਾ’ ਲੈ ਕੇ ਆ ਰਹੇ ਹਨ। ਜੀ ਹਾਂ, ਇਸ ਗੱਲ ਦੀ ਜਾਣਕਾਰੀ ਉਨ੍ਹਾਂ ਨੇ ਸੋਸ਼ਲ ਮੀਡੀਆ ’ਤੇ ਪੋਸਟਰ ਰਾਹੀਂ ਦਿੱਤੀ। ਪੋਸਟਰ ‘ਚ ਆਰ ਨੇਤ ਸਪਨਾ ਚੌਧਰੀ ਨਾਲ ਨਜ਼ਰ ਆ ਰਹੇ ਹਨ। ਪੋਸਟਰ ਬਹੁਤ ਹੀ ਸ਼ਾਨਦਾਰ ਹੈ। ਇਸ ਗੀਤ ਦੀ ਇਕ ਹੋਰ ਖਾਸ ਗੱਲ ਇਹ ਹੈ ਕਿ ਇਸ ਵਾਰ ਉਨ੍ਹਾਂ ਦੇ ਗੀਤ ‘ਚ ਮਸ਼ਹੂਰ ਹਰਿਆਣਵੀਂ ਡਾਂਸਰ ਸਪਨਾ ਚੌਧਰੀ ਨਜ਼ਰ ਆਵੇਗੀ।
‘ਲੁਟੇਰਾ’ ਗੀਤ ਦੇ ਬੋਲ ਖੁਦ ਆਰ ਨੇਤ ਦੀ ਹੀ ਕਲਮ ‘ਚੋਂ ਹੀ ਨਿਕਲੇ ਨੇ ਤੇ ਮਿਊਜ਼ਿਕ Archie ਨੇ ਦਿੱਤਾ ਹੈ। ਇਸ ਗੀਤ ‘ਚ ਫੀਮੇਲ ਆਵਾਜ਼ ਦੇਣਗੇ ਪੰਜਾਬੀ ਗਾਇਕਾ ਅਫਸਾਨਾ ਖਾਨ। ਇਹ ਗੀਤ 20 ਸਤੰਬਰ ਨੂੰ ਦਰਸ਼ਕਾਂ ਦੇ ਸਾਹਮਣੇ ਰੂ-ਬ-ਰੂ ਹੋਵੇਗਾ। ਇਸ ਗੀਤ ਨੂੰ ਜੱਸ ਰਿਕਾਰਡਸ ਦੇ ਲੈਬਲ ਹੇਠ ਰਿਲੀਜ਼ ਕੀਤਾ ਜਾਵੇਗਾ। ਦੱਸਣਯੋਗ ਹੈ ਕਿ ਆਰ. ਨੇਤ ਦੇ ਹਰ ਗੀਤ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਦਾ ਹੈ। ਹੁਣ ਦੇਖਣਾ ਇਹ ਹੋਵੇਗਾ ਉਨ੍ਹਾਂ ਦੇ ਇਸ ਗੀਤ ਨੂੰ ਦਰਸ਼ਕਾਂ ਵੱਲੋਂ ਕਿਹੋ ਜਿਹਾ ਰਿਸਪਾਂਸ ਮਿਲਦਾ ਹੈ।