FacebookTwitterg+Mail

ਨਿੱਕੀ ਕੌਰ ਨੂੰ ਸੁਣਾਇਆ ਆਰ. ਨੇਟ ਨੇ ਜ਼ਿੰਦਗੀ ਦਾ ਸੰਘਰਸ਼ ਭਰਿਆ ਕਿੱਸਾ (ਵੀਡੀਓ)

r nait new punjabi song struggler
20 July, 2019 12:20:33 PM

ਜਲੰਧਰ (ਬਿਊਰੋ) — ਦਮਦਾਰ ਗਾਇਕੀ ਦੇ ਸਦਕਾ ਸੰਗੀਤ ਜਗਤ 'ਚ ਨਮਣਾ ਖੱਟਣ ਵਾਲੇ ਆਰ. ਨੇਟ ਦਾ ਨਵਾਂ ਗੀਤ 'ਸਟ੍ਰਗਲਰ' ਰਿਲੀਜ਼ ਹੋ ਚੁੱਕਿਆ ਹੈ, ਜਿਸ ਨੂੰ ਬਾਕੀ ਗੀਤਾਂ ਵਾਂਗੂ ਖਾਸ ਪਸੰਦ ਕੀਤਾ ਜਾ ਰਿਹਾ ਹੈ। ਇਸ ਗੀਤ ਰਾਹੀਂ ਆਰ. ਨੇਟ ਨੇ ਆਪਣੇ ਸੰਘਰਸ਼ ਦੀ ਕਹਾਣੀ ਨੂੰ ਬਹੁਤ ਹੀ ਖੂਬਸੂਰਤੀ ਨਾਲ ਬਿਆਨ ਕੀਤਾ ਹੈ। ਇਸ ਗੀਤ ਦੇ ਬੋਲ ਖੁਦ ਆਰ. ਨੇਟ ਸ਼ਿੰਗਾਰੇ ਹਨ, ਜਿਸ ਨੂੰ ਮਿਊਜ਼ਿਕ ਲਾਡੀ ਗਿੱਲ ਨੇ ਦਿੱਤਾ ਹੈ। ਇਹ ਗੀਤ ਵੱਖ-ਵੱਖ ਪੰਜਾਬੀ ਚੈਨਲਾਂ 'ਤੇ ਵੀ ਪੂਰੀ ਧੱਕ ਪਾ ਰਿਹਾ ਹੈ। ਆਰ. ਨੇਟ ਦੇ ਗੀਤ 'ਸਟ੍ਰਗਲਰ' ਨੂੰ ਅਨੰਦ ਜੱਸ ਰਿਕਾਰਡਸ ਦੇ ਯੂਟਿਊਬ ਚੈਨਲ 'ਤੇ ਰਿਲੀਜ਼ ਕੀਤਾ ਗਿਆ ਹੈ। 


ਦੱਸ ਦਈਏ ਕਿ ਆਰ. ਨੇਟ ਦੇ ਗੀਤ 'ਸਟ੍ਰਗਲਰ' ਦੀ ਵੀਡੀਓ ਟਰੂ ਮੇਕਰਸ ਵੱਲੋਂ ਬਹੁਤ ਸ਼ਾਨਦਾਰ ਢੰਗ ਨਾਲ ਬਣਾਈ ਗਈ ਹੈ। ਇਸ ਗੀਤ 'ਚ ਅਦਾਕਾਰੀ ਵੀ ਖੁਦ ਆਰ. ਨੇਟ ਨੇ ਕੀਤੀ ਹੈ, ਜਿਸ 'ਚ ਉਨ੍ਹਾਂ ਦਾ ਸਾਥ ਫੀਮੇਲ ਅਦਾਕਾਰਾ ਨਿੱਕੀ ਕੌਰ ਨੇ ਦਿੱਤਾ ਹੈ।


Tags: StrugglerR NaitNikki KaurLaddi GillTru MakersNew Punjabi SongJass Records

Edited By

Sunita

Sunita is News Editor at Jagbani.