FacebookTwitterg+Mail

ਜ਼ਿੰਦਗੀ ਦੀ ਸੱਚਾਈ ਨੂੰ ਬਿਆਨ ਕਰਦੈ ਆਰ ਨੇਤ ਦਾ ਧਾਰਮਿਕ ਗੀਤ 'ਬਾਬਾ ਨਾਨਕ' (ਵੀਡੀਓ)

r nait new religious song baba nanak out now
19 October, 2019 11:09:50 AM

ਜਲੰਧਰ (ਬਿਊਰੋ) — ਪੰਜਾਬੀ ਗੀਤਕਾਰ ਤੇ ਗਾਇਕ ਆਰ ਨੇਤ ਆਪਣੇ ਧਾਰਮਿਕ ਗੀਤ 'ਬਾਬਾ ਨਾਨਕ' ਨਾਲ ਦਰਸ਼ਕਾਂ ਦੇ ਰੂ-ਬ-ਰੂ ਹੋ ਚੁੱਕੇ ਹਨ। ਧਾਰਮਿਕ ਗੀਤ 'ਬਾਬਾ ਨਾਨਕ' ਨੂੰ ਆਰ ਨੇਤ ਨੇ ਬਹੁਤ ਹੀ ਖੂਬਸੂਰਤੀ ਨਾਲ ਗਾਇਆ ਹੈ। ਇਸ ਧਾਰਮਿਕ ਗੀਤ ਨੂੰ ਆਰ ਨੇਤ ਨੇ ਬਾਬਾ ਨਾਨਕ ਜੀ ਦੇ 550ਵੇਂ ਗੁਰਪੁਰਬ ਨੂੰ ਸਮਰਪਿਤ ਕੀਤਾ ਹੈ। ਜ਼ਿੰਦਗੀ ਦੀਆਂ ਸੱਚੀਆਂ ਨੂੰ ਬਿਆਨ ਕਰਦੇ ਇਸ ਧਾਰਮਿਕ ਗੀਤ ਦੇ ਬੋਲ ਆਰ ਨੇਤ ਦੀ ਕਲਮ 'ਚੋਂ ਨਿਕਲੇ ਹਨ ਤੇ ਸੰਗੀਤ ਮਿਊਜ਼ਿਕ ਐਮਪਾਇਰ ਨੇ ਦਿੱਤਾ ਹੈ। ਇਸ ਗੀਤ ਦਾ ਵੀਡੀਓ ਵੀ ਬਹੁਤ ਹੀ ਸ਼ਾਨਦਾਰ ਬਣਾਇਆ ਗਿਆ ਹੈ, ਜਿਸ 'ਚ ਲੋਕਾਂ ਨੂੰ ਸ਼ੀਸ਼ਾ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ।


ਇਸ ਧਾਰਮਿਕ ਗੀਤ ਦੀ ਵੀਡੀਓ 'ਚ ਆਰ ਨੇਤ ਤੇ ਪੰਜਾਬੀ ਮਾਡਲ ਨੀਤ ਮਾਹਲ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਹਨ। ਸਾਹਿਲ ਸ਼ਰਮਾ ਵੱਲੋਂ ਵੀਡੀਓ ਨੂੰ ਡਾਇਰੈਕਟ ਕੀਤਾ ਗਿਆ ਹੈ, ਜਿਸ ਨੂੰ ਆਰ ਨੇਤ ਮਿਊਜ਼ਿਕ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ।


Tags: R NaitNew Religious SongBaba NanakSehajpal Singh SidhuRajchet SharmaSahil SharmaGold MediaGurbhej Singh SandhuVillage Sabhra

Edited By

Sunita

Sunita is News Editor at Jagbani.