FacebookTwitterg+Mail

ਆਪਣੀ ਮਾਂ ਦੇ ਬਰਥਡੇ 'ਤੇ ਆਰ ਨੇਤ ਦੁਨੀਆ ਦੀਆਂ ਸਾਰੀਆਂ ਮਾਵਾਂ ਨੂੰ ਦੇਣਗੇ ਇਹ ਖਾਸ ਤੋਹਫਾ

r nait new song bebe bapu dedicate to all mothers on his mother  s birthday
11 November, 2019 11:21:02 AM

ਜਲੰਧਰ (ਬਿਊਰੋ) — ਪੰਜਾਬੀ ਗਾਇਕ ਆਰ ਨੇਤ ਨੇ ਇਕ ਤੋਂ ਬਾਅਦ ਇਕ ਹਿੱਟ ਗੀਤ ਦਿੱਤੇ ਹਨ। ਹੁਣ ਆਰ ਨੇਤ ਆਪਣੀ ਮਾਂ ਦੇ ਜਨਮਦਿਨ 'ਤੇ ਦੁਨੀਆ ਦੀਆਂ ਸਾਰੀਆਂ ਮਾਵਾਂ ਨੂੰ ਤੋਹਫਾ ਦੇਣ ਜਾ ਰਹੇ ਹਨ। ਆਰ ਨੇਤ ਨੇ ਆਪਣੇ ਨਵੇਂ ਗੀਤ ਦਾ ਪੋਸਟਰ ਸਾਂਝਾ ਕੀਤਾ ਹੈ, ਜਿਸ ਦਾ ਨਾਂ 'ਬੇਬੇ ਬਾਪੂ' ਹੈ। ਇਸ ਗੀਤ ਦੇ ਬੋਲ ਆਰ ਨੇਤ ਨੇ ਹੀ ਲਿਖੇ ਅਤੇ ਸੰਗੀਤ ਮਿਊਜ਼ਿਕ ਅੰਪਾਇਰ ਨੇ ਤਿਆਰ ਦਿੱਤਾ ਹੈ। ਇਸ ਗੀਤ ਦਾ ਹੈ ਵੀਡੀਓ ਪ੍ਰੀਤ ਬੋਦਲ ਵਲੋਂ ਤਿਆਰ ਕੀਤਾ ਹੈ। ਦੱਸ ਦਈਏ ਕਿ ਇਹ ਗੀਤ ਆਰ ਨੇਤ ਆਪਣੀ ਮਾਂ ਦੇ ਜਨਮਦਿਨ ਵਾਲੇ ਦਿਨ ਰਿਲੀਜ਼ ਕਰਨ ਵਾਲੇ ਹਨ। 'ਡਿਫਾਲਟਰ' ਗੀਤ ਤੋਂ ਬਾਅਦ ਸੁਰਖੀਆਂ 'ਚ ਆਏ ਗਾਇਕ ਆਰ ਨੇਤ ਲਗਾਤਾਰ ਹਿੱਟ ਗੀਤ ਦਿੰਦੇ ਆ ਰਹੇ ਹਨ, ਜਿੰਨ੍ਹਾਂ 'ਚ 'ਦੱਬਦਾ ਕਿੱਥੇ ਆ' ਸਿੱਧੂ ਮੂਸੇ ਵਾਲਾ ਨਾਲ ਗੀਤ 'ਪੋਆਏਜ਼ਨ', 'ਲੁਟੇਰਾ' ਅਤੇ 'ਨਾਨ' ਵਰਗੇ ਗੀਤ ਸ਼ਾਮਲ ਹਨ।


ਦੱਸਣਯੋਗ ਹੈ ਕਿ ਬਹੁਤ ਜਲਦ ਆਰ ਨੇਤ ਗਾਇਕ ਬੱਬੂ ਮਾਨ ਦਾ ਲਿਖਿਆ ਹੋਇਆ ਗੀਤ ਵੀ ਸਰੋਤਿਆਂ ਦੇ ਰੂ-ਬ-ਰੂ ਕਰਨ ਵਾਲੇ ਹਨ, ਜਿਸ ਬਾਰੇ ਉਨ੍ਹਾਂ ਨੇ ਆਪਣੇ ਲਾਈਵ ਸ਼ੋਅ ਦੌਰਾਨ ਦੱਸਿਆ ਸੀ। ਉਸ ਗੀਤ ਦਾ ਅੰਤਰਾ ਵੀ ਸਾਂਝਾ ਕੀਤਾ ਸੀ। ਫਿਲਹਾਲ ਹੁਣ ਆਰ ਨੇਤ ਮਾਵਾਂ ਲਈ ਕਿਹੋ ਜਿਹਾ ਤੋਹਫਾ ਤਿਆਰ ਕਰ ਰਹੇ ਹਨ, ਇਹ ਤਾਂ ਗੀਤ ਰਿਲੀਜ਼ ਹੋਣ ਤੋਂ ਬਾਅਦ ਹੀ ਪਤਾ ਲੱਗੇਗਾ।


Tags: R NaitNew SongBebe BapuDedicate to All MothersMother BirthdayInstagramPunjabi Singer

Edited By

Sunita

Sunita is News Editor at Jagbani.