FacebookTwitterg+Mail

ਹੜ੍ਹ ਪੀੜਤਾਂ ਦੀ ਮਾਰ ਝੱਲ ਰਹੇ ਲੋਕਾਂ ਦੇ ਦਰਦ ਨੂੰ ਆਰ. ਨੇਟ ਨੇ ਕੀਤਾ ਬਿਆਨ (ਵੀਡੀਓ)

r nait presents the pain of punjab floods by his voice
28 August, 2019 10:03:20 AM

ਜਲੰਧਰ (ਬਿਊਰੋ) — ਵੱਖ-ਵੱਖ ਗੀਤਾਂ ਨਾਲ ਸੰਗੀਤ ਜਗਤ ਮਕਬੂਲ ਹੋਣ ਵਾਲੇ ਆਰ. ਨੇਤ ਆਪਣੀ ਇਕ ਵੀਡੀਓ ਨੂੰ ਲੈ ਕੇ ਖੂਬ ਚਰਚਾ ’ਚ ਛਾਏ ਹੋਏ ਹਨ। ਦਰਅਸਲ ਹਾਲ ਹੀ ’ਚ ਆਰ. ਨੇਟ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਇਕ ਵੀਡੀਓ ਪੋਸਟ ਕੀਤਾ ਹੈ, ਜਿਸ ’ਚ ਉਹ ਪੰਜਾਬ ਦੇ ਮੌਜੂਦਾ ਹਾਲਾਤਾਂ ਨੂੰ ਬਿਆਨ ਕਰਦੇ ਨਜ਼ਰ ਆ ਰਹੇ ਹਨ। ਦੱਸ ਦਈਏ ਕਿ ਪੰਜਾਬ ’ਚ ਬੀਤੇ ਕੁਝ ਦਿਨਾਂ ਤੋਂ ਕਈ ਇਲਾਕਿਆਂ ’ਚ ਹੜ੍ਹ ਆਇਆ ਹੋਇਆ ਹੈ। ਹੜ੍ਹ ਪੀੜਤ ਲੋਕਾਂ ਦੀ ਹਾਲਤ ਵੀ ਕਾਫੀ ਖਸਤਾ ਹੈ। ਗਾਇਕ ਆਰ. ਨੇਤ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਵੀਡੀਓ ਨੂੰ ਸ਼ੇਅਰ ਕਰਦਿਆਂ ਕੈਪਸ਼ਨ ’ਚ ਲਿਖਿਆ, ‘‘ਹੜ੍ਹ ਪੀੜਤਾਂ ਲਈ ਚੰਦ ਬੋਲ... ਵਾਹਿਗੁਰੂ ਮੇਹਰ ਕਰੀ ਸਭ ’ਤੇ...।’’


ਦੱਸਣਯੋਗ ਹੈ ਕਿ ਇਸ ਵੀਡੀਓ ’ਚ ਆਰ. ਨੇਤ ਬੇਰੁਜ਼ਗਾਰੀ ’ਤੇ ਤੰਜ ਕੱਸਦੇ ਹੋਏ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਹੜ੍ਹਾਂ ਕਾਰਨ ਫਸਲਾਂ ਦੇ ਹੋਏ ਨੁਕਸਾਨ ਨੂੰ ਆਪਣੇ ਬੋਲਾਂ ਰਾਹੀਂ ਬਿਆਨ ਕੀਤਾ ਹੈ। ਉਨ੍ਹਾਂ ਦੀ ਇਸ ਵੀਡੀਓ ਨੂੰ ਹੁਣ ਤੱਕ 87 ਹਜ਼ਾਰ ਤੋਂ ਵੱਧ ਲੋਕ ਦੇਖ ਚੁੱਕੇ ਹਨ। ਪੰਜਾਬ ਦੇ ਹੜ੍ਹ ਪੀੜਤਾਂ ਲਈ ਜਿਥੇ ਕਈ ਸਮਾਜ ਸੇਵੀ ਸੰਸਥਾਵਾਂ ਕੰਮ ਕਰ ਰਹੀਆਂ ਹਨ, ਉਥੇ ਹੀ ਪੰਜਾਬੀ ਫਿਲਮ ਇੰਡਸਟਰੀ ਤੇ ਮਿਊਜ਼ਿਕ ਜਗਤ ਦੇ ਕਈ ਕਲਾਕਾਰ ਵੱਧ ਚੜ੍ਹ ਕੇ ਮਾਲੀ ਸਹਾਇਤਾ ’ਚ ਆਪਣਾ ਯੋਗਦਾਨ ਪਾ ਰਹੇ ਹਨ। 


Tags: R NaitPunjab FloodsVideoInstagramPunjabi Singer

Edited By

Sunita

Sunita is News Editor at Jagbani.