FacebookTwitterg+Mail

ਗਾਇਕ ਆਰ ਨੇਤ ਦਾ ਫੈਨਜ਼ ਨੂੰ ਇਕ ਹੋਰ ਖੂਬਸੂਰਤ ਤੋਹਫਾ

r nait upcoming punjabi song kaali range
26 February, 2020 04:55:21 PM

ਜਲੰਧਰ (ਬਿਊਰੋ) : ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਗਾਇਕ ਆਰ ਨੇਤ ਨੇ ਇਕ ਤੋਂ ਬਾਅਦ ਇਕ ਸੁਪਰਹਿੱਟ ਗੀਤ ਦਿੱਤੇ ਹਨ। ਉਹ ਸੋਸ਼ਲ ਮੀਡੀਆ 'ਤੇ ਕਾਫੀ ਸਰਗਰਮ ਰਹਿੰਦੇ ਹਨ ਅਤੇ ਆਪਣੀ ਹਰ ਇਕ ਜਾਣਕਾਰੀ ਸੋਸ਼ਲ ਮੀਡੀਆ ਰਾਹੀਂ ਆਪਣੇ ਫੈਨਜ ਨੂੰ ਦਿੰਦੇ ਰਹਿੰਦੇ ਹਨ। ਪੰਜਾਬੀ ਗਾਇਕ ਆਰ ਨੇਤ ਜਿਨ੍ਹਾਂ ਨੇ ਆਪਣੇ ਇੰਸਟਾਗ੍ਰਾਮ 'ਤੇ ਨਵੇਂ ਸਿੰਗਲ ਟਰੈਕ ਦਾ ਐਲਾਨ ਕਰ ਦਿੱਤਾ ਹੈ। 'ਕਾਲੀ ਰੇਂਜ' ਟਾਈਟਲ ਹੇਠ ਉਹ ਆਪਣਾ ਨਵਾਂ ਗੀਤ ਲੈ ਕੇ ਦਰਸ਼ਕਾਂ ਦੇ ਸਨਮੁਖ ਹੋਣ ਜਾ ਰਹੇ ਹਨ। ਇਹ ਗੀਤ ਡਿਊਟ ਗੀਤ ਹੈ, ਜਿਸ ਨੂੰ ਆਰ ਨੇਤ ਅਤੇ ਗੁਰਲੇਜ਼ ਅਖਤਰ ਆਪਣੀ ਮਿੱਠੀ ਅਵਾਜ ਨਾਲ ਸ਼ਿੰਗਾਰਨਗੇ। ਗੀਤ ਦੇ ਬੋਲ ਖੁਦ ਆਰ ਨੇਤ ਨੇ ਲਿਖੇ ਹਨ, ਜਿਸ ਨੂੰ ਮਿਊਜ਼ਿਕ ਪ੍ਰੀਤ ਹੁੰਦਲ ਨੇ ਦਿੱਤਾ ਹੈ। ਇਸ ਗੀਤ ਦਾ ਵੀਡੀਓ ਟਰੂ ਮੇਕਰਸ ਵਲੋਂ ਬਣਾਇਆ ਗਿਆ ਹੈ। ਇਹ ਗੀਤ ਬਹੁਤ ਜਲਦ ਰਿਲੀਜ਼ ਹੋਵੇਗਾ।


ਦੱਸ ਦਈਏ ਕਿ ਆਰ ਨੇਤ ਹਿੱਟ ਗੀਤ 'ਡਿਫਾਲਟਰ', 'ਦੱਬਦਾ ਕਿੱਥੇ ਆ', 'ਨਾਨ' ਅਤੇ 'ਲੁਟੇਰਾ' ਵਰਗੇ ਗੀਤਾਂ ਨਾਲ ਦਰਸ਼ਕਾਂ ਦੀ ਵਾਹ-ਵਾਹੀ ਖੱਟ ਚੁੱਕੇ ਹਨ। ਹਾਲ ਹੀ 'ਚ ਆਰ ਨੇਤ ਦਾ ਗੀਤ 'ਰੀਲਾਂ ਵਾਲਾ ਡੈੱਕ' ਰਿਲੀਜ਼ ਹੋਇਆ ਸੀ, ਜਿਸ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਗਿਆ ਸੀ।


Tags: Kaali RangePosterR NaitGurlez AkhtarPreet HundalPunjabi Singer

About The Author

sunita

sunita is content editor at Punjab Kesari