FacebookTwitterg+Mail

'ਬਾਗੀ 2' ਤੇ 'ਪੈਡਮੈਨ' ਤੋਂ ਬਾਅਦ ਆਲੀਆ ਦੀ 'ਰਾਜ਼ੀ' ਨੇ ਬਣਾਇਆ ਇਹ ਰਿਕਾਰਡ

raazi
14 May, 2018 02:05:23 PM

ਮੁੰਬਈ (ਬਿਊਰੋ)— ਪਿਛਲੇ ਹਫਤੇ ਸਿਨੇਮਾਘਰਾਂ 'ਚ ਰਿਲੀਜ਼ ਹੋਈ ਆਲੀਆ ਭੱਟ ਅਤੇ ਵਿੱਕੀ ਕੌਸ਼ਲ ਦੀ ਫਿਲਮ 'ਰਾਜ਼ੀ' ਨੂੰ ਬਾਕਸ ਆਫਿਸ 'ਤੇ ਕਾਫੀ ਹੁੰਗਾਰਾ ਮਿਲ ਰਿਹਾ ਹੈ। ਤੁਹਾਨੂੰ ਦੱਸ ਦੇਈਏ ਫਿਲਮ ਨੇ ਪਹਿਲੇ ਦਿਨ ਸ਼ੁਕਰਵਾਰ 7.53 ਕਰੋੜ, ਦੂਜੇ ਦਿਨ ਸ਼ਨੀਵਾਰ 11.30 ਕਰੋੜ, ਤੀਜੇ ਦਿਨ ਐਤਵਾਰ 14.11 ਕਰੋੜ ਦੀ ਕਮਾਈ ਕਰ ਲਈ ਹੈ। ਫਿਲਮ ਨੇ ਕੁੱਲ ਮਿਲਾ ਕੇ ਵੀਕੈਂਡ 'ਚ 32.94 ਕਰੋੜ ਦਾ ਕਾਰੋਬਾਰ ਕਰ ਲਿਆ ਹੈ। ਟਰੈਂਡ ਐਨਾਲਿਸਟ ਤਰਣ ਆਦਰਸ਼ ਨੇ ਟਵੀਟ ਰਾਹੀਂ ਕਮਾਈ ਦੇ ਅੰਕੜੇ ਸ਼ੇਅਰ ਕੀਤੇ ਹਨ।

ਉੱਥੇ ਹੀ ਕਮਾਈ ਦੇ ਮਾਮਲੇ 'ਚ ਇਹ ਫਿਲਮ ਸਾਲ 2018 ਦੀ 5ਵੀਂ ਸਭ ਤੋਂ ਵੱਡੀ ਬਾਲੀਵੁੱਡ ਓਪਨਰ ਬਣ ਗਈ ਹੈ। ਜੇਕਰ ਸਾਲ 2018 ਦੀਆਂ 5 ਸਭ ਤੋਂ ਵੱਡੀਆਂ ਓਪਨਰਜ਼ ਦੀ ਗੱਲ ਕਰੀਏ ਤਾਂ ਉਹ ਕੁਝ ਇਸ ਪ੍ਰਕਾਰ ਹਨ :

ਦੱਸਣਯੋਗ ਹੈ ਕਿ ਮੇਘਨਾ ਗੁਲਜ਼ਾਰ ਦੇ ਨਿਰਦੇਸ਼ਨ ਹੇਠ ਬਣੀ ਫਿਲਮ 'ਰਾਜ਼ੀ' ਲੇਖਕ ਹਰਿੰਦਰ ਸਿੱਕਾ ਦੇ ਮਸ਼ਹੂਰ ਨਾਵਲ 'ਕਾਲਿੰਗ ਸਹਿਮਤ' 'ਤੇ ਆਧਾਰਿਤ ਹੈ। ਫਿਲਮ 'ਚ ਆਲੀਆ ਅਤੇ ਵਿੱਕੀ ਕੋਸ਼ਲ ਤੋਂ ਇਲਾਵਾ ਰਜਿਤ ਕਪੂਰ, ਜੈਦੀਪ ਅਮਲਾਵਤ, ਸੋਨੀ ਰਾਜ਼ਦਾਨ ਵਰਗੇ ਕਲਾਕਾਰ ਅਹਿਮ ਭੂਮਿਕਾ 'ਚ ਦਿਖਾਈ ਦੇ ਰਹੇ ਹਨ। ਜਾਣਕਾਰੀ ਮੁਤਾਬਕ ਇਸ ਫਿਲਮ ਨੂੰ 2,000 ਸਕ੍ਰੀਨਜ਼ 'ਤੇ ਰਿਲੀਜ਼ ਕੀਤਾ ਗਿਆ ਹੈ। ਇਸ ਤੋਂ ਇਲਾਵਾ ਇਹ ਉਮੀਦ ਕਰਦੇ ਹਾਂ ਕਿ ਫਿਲਮ ਵੀਕੈਂਡ ਤੱਕ ਬਾਕਸ ਆਫਿਸ 'ਤੇ ਚੰਗਾ ਕਾਰੋਬਾਰ ਕਰਨ 'ਚ ਸਫਲ ਰਹੇਗੀ।


Tags: Alia Bhatt Vicky Kaushal Meghna Gulzar Raazi Box Office Hindi Film

Edited By

Kapil Kumar

Kapil Kumar is News Editor at Jagbani.