ਮੁੰਬਈ (ਬਿਊਰੋ)— ਆਲੀਆ ਭੱਟ ਦੀ ਫਿਲਮ 'ਰਾਜ਼ੀ' ਇਨ੍ਹੀਂ ਦਿਨੀਂ ਬਾਕਸ ਆਫਿਸ 'ਤੇ ਖੂਬ ਧਮਾਲਾਂ ਮਚਾ ਰਹੀ ਹੈ। 11 ਮਈ ਨੂੰ ਰਿਲੀਜ਼ ਹੋਈ ਇਸ ਫਿਲਮ ਨੇ ਸਿਰਫ 6 ਦਿਨਾਂ 'ਚ 50 ਕਰੋੜ ਦਾ ਅੰਕੜਾ ਪਾਰ ਕਰ ਲਿਆ ਹੈ। ਫਿਲਮ ਦੀ ਸਫਲਤਾ ਦਾ ਜ਼ਸਨ ਮਨਾਉਣ ਲਈ 'ਰਾਜ਼ੀ' ਦੀ ਟੀਮ ਨੇ ਮੁੰਬਈ ਦੇ ਹੋਟਲ ਤਾਜ 'ਚ ਸਕਸੈੱਸ ਪਾਰਟੀ ਰੱਖੀ ਸੀ।
ਆਲੀਆ ਨੇ ਇਸ ਪਾਰਟੀ 'ਚ ਪੀਲੇ ਰੰਗੇ ਦੇ ਅਨਾਰਕਲੀ ਸੂਟ 'ਚ ਦਿਖਾਈ ਦਿੱਤੀ। ਆਲੀਆ ਦੀ ਇਸ ਡਰੈੱਸ ਨੂੰ ਅਬੂ ਜਾਨੀ ਸੰਦੀਪ ਖੋਸਲਾ ਨੇ ਡਿਜ਼ਾਈਨ ਕੀਤਾ ਹੈ। ਇਸ ਸੂਟ 'ਚ ਆਲੀਆ ਬੇਹੱਦ ਖੂਬਸੂਰਤ ਲੱਗ ਰਹੀ ਸੀ। ਇਸ ਪਾਰਟੀ 'ਚ ਆਲੀਆ ਭੱਟ, ਵਿੱਕੀ ਕੌਸ਼ਲ ਸਮੇਤ 'ਰਾਜ਼ੀ' ਦੀ ਪੂਰੀ ਸਟਾਰਕਾਸਟ ਨਜ਼ਰ ਆਈ।
ਦੱਸਣਯੋਗ ਹੈ ਕਿ 'ਰਾਜ਼ੀ' ਦਾ ਨਿਰਦੇਸ਼ਨ ਮੇਘਨਾ ਗੁਲਜ਼ਾਰ ਨੇ ਕੀਤਾ ਹੈ। ਇਸ ਫਿਲਮ 'ਚ ਆਲੀਆ ਭੱਟ, ਵਿੱਕੀ ਕੌਸ਼ਲ, ਰਜਿਤ ਕਪੂਰ, ਜੈਦੀਪ ਅਮਲਾਵਤ' ਅੰਮ੍ਰਿਤਾ ਖਾਨਵਿਲਕਰ, ਸੋਨੀ ਰਾਜ਼ਦਾਨ ਵਰਗੇ ਕਲਕਾਰ ਅਹਿਮ ਭੂਮਿਕਾ 'ਚ ਦਿਖਾਈ ਦੇ ਰਹੇ ਹਨ।