FacebookTwitterg+Mail

ਬਾਕਸ ਆਫਿਸ 'ਤੇ ਛਾਈ 'ਰਾਜ਼ੀ', ਕਮਾਈ 60 ਕਰੋੜ ਤੋਂ ਪਾਰ

raazi
19 May, 2018 05:48:39 PM

ਮੁੰਬਈ (ਬਿਊਰੋ)— ਪਿਛਲੇ ਹਫਤੇ ਸਿਨੇਮਾਘਰਾਂ 'ਚ ਰਿਲੀਜ਼ ਹੋਈ ਆਲੀਆ ਭੱਟ ਅਤੇ ਵਿੱਕੀ ਕੌਸ਼ਲ ਦੀ ਫਿਲਮ 'ਰਾਜ਼ੀ' ਨੂੰ ਬਾਕਸ ਆਫਿਸ 'ਤੇ ਕਾਫੀ ਹੁੰਗਾਰਾ ਮਿਲ ਰਿਹਾ ਹੈ। ਬਾਕਸ ਆਫਿਸ 'ਤੇ ਇਹ ਫਿਲਮ ਕਮਾਈ ਦੇ ਮਾਮਲੇ 'ਚ ਸਫਲ ਸਾਬਤ ਹੋ ਰਹੀ ਹੈ। ਤੁਹਾਨੂੰ ਦੱਸ ਦੇਈਏ ਫਿਲਮ ਨੇ ਪਹਿਲੇ ਦਿਨ ਸ਼ੁਕਰਵਾਰ 7.53 ਕਰੋੜ, ਦੂਜੇ ਦਿਨ ਸ਼ਨੀਵਾਰ 11.30 ਕਰੋੜ, ਤੀਜੇ ਦਿਨ ਐਤਵਾਰ 14.11 ਕਰੋੜ, ਚੌਥੇ ਦਿਨ ਸੋਮਵਾਰ 6.30 ਕਰੋੜ, 5ਵੇਂ ਦਿਨ ਮੰਗਲਵਾਰ 6.10 ਕਰੋੜ, 6ਵੇਂ ਦਿਨ ਬੁੱਧਵਾਰ 5.90 ਕਰੋੜ, 7ਵੇਂ ਦਿਨ ਵੀਰਵਾਰ 5.35 ਕਰੋੜ ਅਤੇ ਦੂਜੇ ਹਫਤੇ ਪਹਿਲੇ ਦਿਨ 4.75 ਸ਼ੁਕਰਵਾਰ ਕਰੋੜ ਦੀ ਕਮਾਈ ਕਰ ਲਈ ਹੈ। ਫਿਲਮ ਨੇ ਕੁੱਲ ਮਿਲਾ ਕੇ 8 ਦਿਨਾਂ 'ਚ 61.34 ਕਰੋੜ ਦਾ ਕਾਰੋਬਾਰ ਕਰ ਲਿਆ ਹੈ।

ਦੱਸਣਯੋਗ ਹੈ ਕਿ ਮੇਘਨਾ ਗੁਲਜ਼ਾਰ ਦੇ ਨਿਰਦੇਸ਼ਨ ਹੇਠ ਬਣੀ ਫਿਲਮ 'ਰਾਜ਼ੀ' ਲੇਖਕ ਹਰਿੰਦਰ ਸਿੱਕਾ ਦੇ ਮਸ਼ਹੂਰ ਨਾਵਲ 'ਕਾਲਿੰਗ ਸਹਿਮਤ' 'ਤੇ ਆਧਾਰਿਤ ਹੈ। ਫਿਲਮ 'ਚ ਆਲੀਆ ਅਤੇ ਵਿੱਕੀ ਕੋਸ਼ਲ ਤੋਂ ਇਲਾਵਾ ਰਜਿਤ ਕਪੂਰ, ਜੈਦੀਪ ਅਮਲਾਵਤ, ਸੋਨੀ ਰਾਜ਼ਦਾਨ ਵਰਗੇ ਕਲਾਕਾਰ ਅਹਿਮ ਭੂਮਿਕਾ 'ਚ ਦਿਖਾਈ ਦੇ ਰਹੇ ਹਨ। ਜਾਣਕਾਰੀ ਮੁਤਾਬਕ ਇਸ ਫਿਲਮ ਨੂੰ 2,000 ਸਕ੍ਰੀਨਜ਼ 'ਤੇ ਰਿਲੀਜ਼ ਕੀਤਾ ਗਿਆ ਹੈ। ਇਸ ਤੋਂ ਇਲਾਵਾ ਇਹ ਉਮੀਦ ਕਰਦੇ ਹਾਂ ਕਿ ਫਿਲਮ ਵੀਕੈਂਡ ਤੱਕ ਬਾਕਸ ਆਫਿਸ 'ਤੇ ਚੰਗਾ ਕਾਰੋਬਾਰ ਕਰਨ 'ਚ ਸਫਲ ਰਹੇਗੀ।


Tags: Alia Bhatt Vicky Kaushal Meghna Gulzar Raazi Box Office Hindi Film

Edited By

Kapil Kumar

Kapil Kumar is News Editor at Jagbani.