FacebookTwitterg+Mail

ਪਾਕਿ 'ਚ ਬੈਨ ਹੋਈ ਆਲੀਆ ਭੱਟ ਦੀ 'ਰਾਜ਼ੀ', ਵਿਵਾਦਿਤ ਕੰਟੈਂਟ ਹੈ ਵਜ੍ਹਾ

raazi banned in pakistan
11 May, 2018 09:29:24 AM

ਇਸਲਾਮਾਬਾਦ (ਬਿਊਰੋ)— ਬਾਲੀਵੁੱਡ ਅਦਾਕਾਰਾ ਆਲੀਆ ਭੱਟ ਅਤੇ ਵਿੱਕੀ ਕੌਸ਼ਲ ਦੀ ਆਉਣ ਵਾਲੀ ਫਿਲਮ 'ਰਾਜ਼ੀ' ਨੂੰ ਪਾਕਿਸਤਾਨ ਵਿਚ ਬੈਨ ਕਰ ਦਿੱਤਾ ਗਿਆ ਹੈ। ਹੁਣ ਇਹ ਫਿਲਮ ਗੁਆਂਢੀ ਦੇਸ਼ ਵਿਚ ਰਿਲੀਜ਼ ਨਹੀਂ ਹੋਵੇਗੀ। ਭਾਰਤ ਵਿਚ ਇਹ ਫਿਲਮ ਅੱਜ ਭਾਵ ਸ਼ੁੱਕਰਵਾਰ ਰਿਲੀਜ਼ ਕਰ ਦਿੱਤੀ ਗਈ ਹੈ ਪਰ ਪਾਕਿਸਤਾਨ ਦੇ ਸੈਂਸਰ ਬੋਰਡ ਦਾ ਮੰਨਣਾ ਹੈ ਕਿ ਇਸ ਫਿਲਮ ਵਿਚ ਵਿਵਾਦਿਤ ਕੰਟੈਂਟ ਹਨ ਅਤੇ ਇਸ ਵਿਚ ਪਾਕਿਸਤਾਨ ਦਾ ਨੈਗੇਟਿਵ ਅਕਸ ਦਿਖਾਇਆ ਗਿਆ ਹੈ। ਮੀਡੀਆ ਰਿਪੋਰਟਸ ਮੁਤਾਬਕ ਪਾਕਿਸਤਾਨ ਦੇ ਕੁਝ ਫਿਲਮ ਡਿਸਟ੍ਰੀਬਿਊਟਰਸ ਨੇ ਵੀ ਫਿਲਮ ਨੂੰ ਲੈਣ ਤੋਂ ਨਾਂਹ ਕਰ ਦਿੱਤੀ ਹੈ।
ਜ਼ਿਕਰਯੋਗ ਹੈ ਕਿ ਆਲੀਆ ਭੱਟ ਆਪਣੀ ਫਿਲਮ 'ਰਾਜ਼ੀ' ਕਾਰਨ ਅੱਜ-ਕਲ ਚਰਚਾ 'ਚ ਬਣੀ ਹੋਈ ਹੈ। ਇਹ ਫਿਲਮ 1971 'ਚ ਭਾਰਤ-ਪਾਕਿ ਜੰਗ ਤੋਂ ਠੀਕ ਪਹਿਲਾਂ ਦੀ ਕਹਾਣੀ 'ਤੇ ਆਧਾਰਿਤ ਹੈ। ਇਸ ਫਿਲਮ 'ਚ ਆਲੀਆ ਇਕ ਜਾਸੂਸ ਦੇ ਕਿਰਦਾਰ 'ਚ ਹੈ, ਜਿਸ ਦਾ ਪਿਤਾ ਉਸ ਦਾ ਵਿਆਹ ਇਕ ਪਾਕਿਸਤਾਨੀ ਆਰਮੀ ਅਫਸਰ ਨਾਲ ਸਿਰਫ ਇਸ ਲਈ ਕਰ ਦਿੰਦਾ ਹੈ ਤਾਂ ਜੋ ਉਹ ਭਾਰਤ ਦੀ ਅੱਖ ਅਤੇ ਕੰਨ ਬਣ ਕੇ ਪਾਕਿਸਤਾਨ 'ਚ ਰਹਿ ਸਕੇ ਅਤੇ ਦੇਸ਼ ਦੀ ਰੱਖਿਆ ਕਰ ਸਕੇ। ਦੇਸ਼ ਭਗਤੀ, ਰਿਸ਼ਤਿਆਂ ਦੀ ਡੋਰ ਅਤੇ ਇਮੋਸ਼ਨ ਨੂੰ ਬੇਹੱਦ ਖੂਬਸੂਰਤੀ ਨਾਲ ਇਸ ਫਿਲਮ 'ਚ ਪਿਰੋਇਆ ਹੈ ਡਾਇਰੈਕਟਰ ਮੇਘਨਾ ਗੁਲਜ਼ਾਰ ਨੇ। ਫਿਲਮ ਦਾ ਨਿਰਮਾਣ ਕਰਨ ਜੌਹਰ ਦੇ ਧਰਮਾ ਪ੍ਰੋਡਕਸ਼ਨ ਅਤੇ ਜੰਗਲੀ ਪਿਕਚਰਜ਼ ਵਲੋਂ ਕੀਤਾ ਗਿਆ ਹੈ।


Tags: Alia BhattRaaziVicky KaushalMeghna GulzarBannedPakistan

Edited By

Chanda Verma

Chanda Verma is News Editor at Jagbani.