FacebookTwitterg+Mail

ਰਿਲੀਜ਼ ਤੋਂ ਪਹਿਲਾਂ ਹੀ 'ਦੰਗਲ' 'ਤੇ ਭਾਰੀ ਪਈ 'ਰੇਸ 3'

race 3
12 June, 2018 07:09:47 PM

ਮੁੰਬਈ (ਬਿਊਰੋ)— ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਦੀ 'ਰੇਸ 3' ਇਸ ਸਾਲ ਦੀ ਸਭ ਤੋਂ ਵੱਡੀ ਰਿਲੀਜ਼ ਮੰਨੀ ਜਾ ਰਹੀ ਹੈ। ਇਹ ਫਿਲਮ 15 ਜੂਨ ਨੂੰ ਈਦ ਮੌਕੇ ਰਿਲੀਜ਼ ਹੋਣ ਜਾ ਰਹੀ ਹੈ। ਨਿਰਮਾਤਾਵਾਂ ਨੂੰ ਇਸ ਫਿਲਮ ਤੋਂ ਕਾਫੀ ਉਮੀਦਾਂ ਹਨ ਪਰ ਇਸ ਫਿਲਮ ਨੇ ਆਪਣੀ ਲਾਗਤ ਪਹਿਲਾਂ ਹੀ ਵਸੂਲ ਲਈ ਹੈ। ਸੂਤਰਾਂ ਮੁਤਾਬਕ ਫਿਲਮ ਦੀ ਪ੍ਰੋਡਕਸ਼ਨ ਕੀਮਤ ਪਹਿਲਾਂ ਹੀ ਵਸੂਲ ਹੋ ਚੁੱਕੀ ਹੈ। ਇਹ ਫਿਲਮ ਸੈਟੇਲਾਈਟ ਰਾਈਟਸ ਦੇ ਮਾਮਲੇ 'ਚ 'ਦੰਗਲ' ਨੂੰ ਮਾਤ ਦੇ ਚੁੱਕੀ ਹੈ। ਸੂਤਰਾਂ ਮੁਤਾਬਕ 'ਰੇਸ 3' ਦੇ ਸੈਟੇਲਾਈਟ ਰਾਈਟਸ ਕਰੀਬ 130 ਕਰੋੜ ਰੁਪਏ 'ਚ ਵਿੱਕੇ ਹਨ। ਉੱਥੇ ਹੀ ਆਮਿਰ ਖਾਨ ਦੀ ਫਿਲਮ 'ਦੰਗਲ' ਦੇ ਰਾਈਟਸ 70 ਕਰੋੜ 'ਚ ਵਿੱਕੇ ਸਨ।

'ਰੇਸ' ਦੇ ਪਹਿਲੇ ਦੋਵੇਂ ਭਾਗ ਬਾਕਸ ਆਫਿਸ 'ਤੇ ਸਫਲ ਰਹੇ ਹਨ। ਉੱਥੇ ਹੀ 'ਰੇਸ 3' ਇਸ ਤੋਂ ਜ਼ਿਆਦਾ ਕਾਰੋਬਾਰ ਕਰ ਸਕਦੀ ਹੈ ਕਿਉਂਕਿ ਇਹ ਜ਼ਿਆਦਾ ਦੇਸ਼ਾਂ 'ਚ ਅਤੇ ਜ਼ਿਆਦਾ ਸਕ੍ਰੀਨਜ਼ 'ਤੇ ਰਿਲੀਜ਼ ਹੋ ਰਹੀ ਹੈ। ਇਹ ਫਿਲਮ ਯੂ. ਏ. ਈ. 'ਚ 14 ਜੂਨ ਨੂੰ ਰਿਲੀਜ਼ ਹੋਵੇਗੀ, ਜਿੱਥੇ ਸਲਮਾਨ ਦੀ ਫੈਨਜ਼ ਫਾਲੋਇੰਗ ਕਾਫੀ ਜ਼ਿਆਦਾ ਹੈ। ਉੱਥੇ ਹੀ ਭਾਰਤ 'ਚ ਇਸ ਫਿਲਮ ਦੀ ਐਡਵਾਂਸ ਬੁਕਿੰਗ ਸ਼ੁਰੂ ਹੋ ਚੁੱਕੀ ਹੈ।


Tags: Salman Khan Race 3 Dangal Aamir Khan Satellite Right Bollywood Actor

Edited By

Kapil Kumar

Kapil Kumar is News Editor at Jagbani.