FacebookTwitterg+Mail

Viral : ਸਲਮਾਨ ਖਾਨ ਲਈ ਬੁਰੀ ਖਬਰ, ਰਿਲੀਜ਼ ਹੁੰਦੇ ਹੀ 'ਰੇਸ 3' ਹੋਈ ਲੀਕ

race 3 leaked
19 June, 2018 05:27:06 PM

ਨਵੀਂ ਦਿੱਲੀ (ਬਿਊਰੋ)— ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਦੀ ਈਦ ਦੇ ਮੌਕੇ ਰਿਲੀਜ਼ ਹੋਈ ਫਿਲਮ 'ਰੇਸ 3' ਦੀ ਟੀਮ ਲਈ ਇਕ ਬੁਰੀ ਖਬਰ ਸਾਹਮਣੇ ਆਈ ਹੈ। ਅਸਲ 'ਚ ਸੋਸ਼ਲ ਮੀਡੀਆ 'ਤੇ ਇਹ ਫਿਲਮ ਲੀਕ ਹੋ ਗਈ ਹੈ। ਐਕਸ਼ਨ ਨਾਲ ਭਰਪੂਰ ਇਹ ਮਲਟੀਸਟਾਰਰ ਫਿਲਮ ਸੋਸ਼ਲ ਮੀਡੀਆ ਨੈਟਵਰਕਿੰਗ ਸਾਈਟ ਫੇਸਬੁੱਕ 'ਤੇ ਲੀਕ ਹੋ ਗਈ ਹੈ। ਕੁਝ ਫੇਸਬੁੱਕ ਯੂਜ਼ਰਸ ਨੇ ਥੀਏਟਰ ਦੇ ਡਬਿੰਗ ਪ੍ਰਿੰਟ ਨੂੰ ਫੇਸਬੁੱਕ 'ਤੇ ਅਪਲੋਡ ਕਰ ਦਿੱਤਾ ਹੈ। ਕਈ ਗਰੁੱਪਸ ਅਤੇ ਯੂਜ਼ਰਸ ਨੇ ਇਸ ਨੂੰ ਸ਼ੇਅਰ ਕਰ ਰਹੇ ਹਨ। ਦੱਸ ਦੇਈਏ ਕਿ 'ਰੇਸ 3' ਬਾਕਸ ਆਫਿਸ 'ਤੇ ਬਿਹਤਰੀਨ ਕਮਾਈ ਕਰ ਰਹੀ ਹੈ।

Punjabi Bollywood Tadka

ਫਿਲਮ ਨੇ ਤਿੰਨ ਦਿਨਾਂ 'ਚ 106.47 ਰੁਪਏ ਦਾ ਕਲੈਕਸ਼ਨ ਕਰ ਲਿਆ ਹੈ ਪਰ ਸੋਸ਼ਲ ਮੀਡੀਆ 'ਤੇ ਲੀਕ ਹੋ ਜਾਣ ਤੋਂ ਬਾਅਦ ਇਸ ਦੀ ਕਮਾਈ 'ਤੇ ਬੇਸ਼ੱਕ ਅਸਰ ਪਵੇਗਾ। ਈਦ  ਦੇ ਮੌਕੇ 'ਤੇ ਰਿਲੀਜ਼ ਹੋਈ ਇਸ ਫਿਲਮ ਨੇ ਪਹਿਲੇ ਦਿਨ 29.17 ਕਰੋੜ ਰੁਪਏ ਦਾ ਸ਼ਾਨਦਾਰ ਕਲੇਕਸ਼ਨ ਕੀਤਾ ਸੀ। ਉੱਥੇ ਸ਼ਨੀਵਾਰ ਨੂੰ ਫਿਲਮ ਨੇ ਉਮੀਦ ਤੋਂ ਬਿਹਤਰ ਕਮਾਈ ਕਰ ਲਈ ਸੀ।

Punjabi Bollywood Tadka

ਟ੍ਰੇਡ ਐਨਾਲਿਸਟ ਤਰਨ ਆਦਰਸ਼ ਮੁਤਾਬਕ ਸ਼ਨੀਵਾਰ ਨੂੰ ਫਿਲਮ ਨੇ 38.14 ਕਰੋੜ, ਐਤਵਾਰ ਨੂੰ 39.16 ਕਰੋੜ, ਸੋਮਵਾਰ ਨੂੰ 14.24 ਕਰੋੜ ਰੁਪਏ ਦਾ ਤਾਬੜਤੋੜ ਕਲੈਕਸ਼ਨ ਕੀਤਾ ਹੈ। 'ਰੇਸ 3' ਨੇ ਕੁੱਲ ਮਿਲਾ ਕੇ 120.71 ਕਰੋੜ ਦੀ ਕਮਾਈ ਕਰ ਲਈ ਹੈ।


Tags: Salman KhanRace 3Leaked FacebookViral

Edited By

Chanda Verma

Chanda Verma is News Editor at Jagbani.