FacebookTwitterg+Mail

'ਰੇਸ 3' ਦੀ ਜ਼ਬਰਦਸਤ ਕਮਾਈ ਤੋਂ ਖੁਸ਼ ਹੋਏ ਸਲਮਾਨ, ਫੈਨਜ਼ ਲਈ ਕੀਤਾ ਅਜਿਹਾ ਟਵੀਟ

race 3 salman khan
22 June, 2018 04:37:04 PM

ਮੁੰਬਈ(ਬਿਊਰੋ)— ਬਾਲੀਵੁੱਡ ਦੇ ਟਾਈਗਰ ਸਲਮਾਨ ਖਾਨ ਦੀ 'ਰੇਸ 3' ਲੋਕਾਂ ਨੂੰ ਖੂਬ ਪਸੰਦ ਆ ਰਹੀ ਹੈ। 'ਰੇਸ 3' ਨੇ ਤਕਰੀਬਨ 7 ਦਿਨਾਂ 'ਚ 150 ਕਰੋੜ ਦੀ ਕਮਾਈ ਕਰ ਲਈ ਹੈ। ਫਿਲਮ ਦੀ ਜ਼ਬਰਦਸਤ ਕਮਾਈ ਤੋਂ ਖੁਸ਼ ਹੋ ਕੇ ਸਲਮਾ ਖਾਨ ਨੇ ਆਪਣੇ ਫੈਨਜ਼ ਦਾ ਖਾਸ ਅੰਦਾਜ਼ 'ਚ ਧੰਨਵਾਦ ਕੀਤਾ। ਸਲਮਾਨ ਖਾਨ ਨੇ ਟਵੀਟ ਕੀਤਾ, ''ਮੈਂ ਉਨ੍ਹਾਂ ਸਾਰਿਆਂ ਲੋਕਾਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ, ਜਿਨ੍ਹਾਂ ਨੇ ਸਿਨੇਮਾਘਰਾਂ 'ਚ ਜਾ ਕੇ 'ਰੇਸ 3' ਫਿਲਮ ਦੇਖੀ। ਮੈਨੂੰ ਖੁਸ਼ੀ ਹੋਈ ਕਿ ਤੁਹਾਨੂੰ ਸਾਰਿਆਂ ਨੂੰ ਸਾਡੀ 'ਰੇਸ 3' ਫਿਲਮ 'ਚ ਕੀਤਾ ਕੰਮ ਚੰਗਾ ਲੱਗਾ। ਤੁਸੀਂ ਵੀ ਸਾਰੀ ਸੁਖੀ ਰਹੋ ਤੇ ਇਸੇ ਤਰ੍ਹਾਂ ਹੀ ਫਿਲਮਾਂ ਨੂੰ ਦੇਖਦੇ ਰਹੋ।''

ਦਿਲਚਸਪ ਗੱਲ ਇਹ ਹੈ ਕਿ ਇਕ ਪਾਸੇ ਜਿਥੇ ਸਲਮਾਨ ਖਾਨ ਦੀ ਫਿਲਮ 'ਰੇਸ 3' ਬਾਕਸ ਆਫਿਸ 'ਤੇ ਜ਼ਬਰਦਸਤ ਕਮਾਈ ਕਰ ਰਹੀ ਹੈ ਤੇ ਦੂਜੇ ਪਾਸੇ ਸੋਸ਼ਲ ਮੀਡੀਆ 'ਤੇ ਫਿਲਮ ਦਾ ਮਜ਼ਾਕ ਉਡਾਇਆ ਜਾ ਰਿਹਾ ਹੈ। ਅਜਿਹੇ 'ਚ ਸਲਮਾਨ ਖਾਨ ਦਾ ਇਹ ਟਵੀਟ ਆਪਣੇ ਆਪ 'ਚ ਕਾਫੀ ਖਾਸ ਹੈ। ਕੁਝ ਦਿਨ ਪਹਿਲਾਂ ਸੋਸ਼ਲ ਮੀਡੀਆ 'ਤੇ ਫਿਲਮ ਨੂੰ ਲੈ ਕੇ ਉੱਡ ਰਹੇ ਮਜ਼ਾਕ 'ਤੇ ਬੌਬੀ ਦਿਓਲ ਨੇ ਚੁੱਪੀ ਤੋੜਦੇ ਹੋਏ ਯੂਜ਼ਰਸ ਨੂੰ ਕਰਾਰਾ ਜਵਾਬ ਦਿੱਤਾ ਸੀ। ਬੌਬੀ ਨੇ ਕਿਹਾ ਸੀ, ''ਮੈਨੂੰ ਬਹੁਤ ਖੁਸ਼ੀ ਹੋਈ ਕਿ ਲੋਕ ਟੀਮ ਦੇ ਕੰਮ ਨੂੰ ਪਸੰਦ ਕਰ ਰਹੇ ਹਨ। ਆਲੋਚਨਾ ਸਾਨੂੰ ਕਾਫੀ ਪ੍ਰਭਾਵਿਤ ਕਰਦੀ ਹੈ ਪਰ ਉਦੋਂ ਜਦੋਂ ਫਿਲਮ ਖਰਾਬ ਹੋਵੇ। ਜੇਕਰ 'ਰੇਸ 3' ਫਿਲਮ ਇੰਨੀ ਖਰਾਬ ਹੁੰਦੀ ਤਾਂ ਉਸ ਦੀ ਕਮਾਈ ਚੰਗੀ ਨਾ ਹੁੰਦੀ।'' ਦੱਸ ਦੇਈਏ ਕਿ 'ਰੇਸ 3' ਨੂੰ ਰੇਮੋ ਡਿਸੂਜਾ ਨੇ ਨਿਰਦੇਸ਼ਿਤ ਕੀਤਾ ਹੈ। ਸਲਮਾਨ ਖਾਨ ਤੇ ਰਮੇਸ਼ ਤੌਰਾਨੀ ਨੇ ਮਿਲ ਕੇ ਇਸ ਨੂੰ ਪ੍ਰੋਡਿਊਸ ਕੀਤਾ ਹੈ। ਸਲਮਾਨ ਖਾਨ ਤੋਂ ਇਲਾਵਾ ਫਿਲਮ 'ਚ ਜੈਕਲੀਨ ਫਰਨਾਂਡੀਜ਼, ਅਨਿਲ ਕਪੂਰ, ਬੌਬੀ ਦਿਓਲ, ਡੇਜ਼ੀ ਸ਼ਾਹ, ਸਾਕਿਬ ਸਲੀਮ ਵਰਗੇ ਸਿਤਾਰੇ ਸਨ।


Tags: Race 3Salman KhanBox OfficeAnil KapoorJacqueline FernandezBobby DeolDaisy ShahSaqib SaleemFreddy Daruwala

Edited By

Sunita

Sunita is News Editor at Jagbani.