FacebookTwitterg+Mail

ਸਮੁੰਦਰ ਕਿਨਾਰੇ ਦੋਸਤ ਨਾਲ ਬੀਅਰ ਪੀਣ ਕਾਰਨ ਅਦਾਕਾਰਾ ਹੋਈ ਟਰੋਲ, ਤਸਵੀਰ ਵਾਇਰਲ

radhika apte  s bikini pic
26 February, 2018 03:09:23 PM

ਮੁੰਬਈ(ਬਿਊਰੋ)— ਫਿਲਮ 'ਪੈਡਮੈਨ' ਨਾਲ ਸਾਰਿਆ ਨੂੰ ਆਪਣੀ ਐਕਟਿੰਗ ਦਾ ਦੀਵਾਨਾ ਬਣਾਉਣ ਵਾਲੀ ਅਦਾਕਾਰਾ ਰਾਧਿਕਾ ਆਪਟੇ ਦੀ ਇਕ ਬੋਲਡ ਐਂਡ ਹੌਟ ਤਸਵੀਰ ਕਾਫੀ ਵਾਇਰਲ ਹੋ ਰਹੀ ਹੈ। ਇਸ ਤਸਵੀਰ 'ਚ ਉਹ ਆਪਣੇ ਦੋਸਤ ਨਾਲ ਸਮੁੰਦਰ ਕਿਨਾਰੇ ਬੀਅਰ ਪੀਂਦੀ ਦਿਖ ਰਹੀ ਹੈ। ਉਨ੍ਹਾਂ ਦੀ ਇਸ ਤਸਵੀਰ ਨੂੰ ਕਾਫੀ ਲੋਕ ਪਸੰਦ ਕਰ ਰਹੇ ਹਨ।

Punjabi Bollywood Tadka

ਫਿਲਮ 'ਪੈਡਮੈਨ' ਦੀ ਸ਼ਾਨਦਾਰ ਸਫਲਤਾ ਤੋਂ ਬਾਅਦ ਰਾਧਿਕਾ ਅੱਜਕਲ ਗੋਆ 'ਚ ਫੁਰਸਤ ਦੇ ਪਲ ਬੀਤਾ ਰਹੀ ਹੈ। ਉਨ੍ਹਾਂ ਨੇ ਗੋਆ 'ਚ ਆਪਣੀ ਮੌਜੂਦਗੀ ਦੀ ਜਾਣਕਾਰੀ ਖੁਦ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਦਿੱਤੀ, ਜਿੱਥੇ ਉਹ ਬਿਕਨੀ 'ਚ ਸਮੁੰਦਰ ਕਿਨਾਰੇ ਆਪਣੇ ਦੋਸਤ ਨਾਲ ਬੈਠੀ ਹੈ। ।

 

A post shared by Radhika (@radhikaofficial) on

ਤਸਵੀਰ 'ਚ ਉਹ ਬਿਕਨੀ ਪਹਿਨ ਆਪਣੇ ਕਿਸੇ ਦੋਸਤ ਨਾਲ ਸਮੁੰਦਰ ਕਿਨਾਰੇ ਬੈਠੀ ਹੋਈ ਹੈ ਤੇ ਹੱਥ 'ਚ ਬੀਅਰ ਦਾ ਗਲਾਸ ਫੜ੍ਹਿਆ ਹੋਇਆ ਹੈ। ਉਨ੍ਹਾਂ ਦੀ ਇਸ ਤਸਵੀਰ ਨੂੰ ਕਈ ਲੋਕਾਂ ਨੇ ਲਾਈਕ ਕੀਤਾ ਤਾਂ ਕਈ ਲੋਕਾਂ ਨੇ ਇਸ 'ਤੇ ਕੁਮੈਂਟ ਵੀ ਕੀਤੇ ਹਨ।

Punjabi Bollywood Tadka

ਕੁਝ ਲੋਕਾਂ ਨੇ ਕੁਮੈਂਟ 'ਚ ਰਾਧਿਕਾ ਦੀ ਤਾਰੀਫ ਕੀਤੀ ਤਾਂ ਕਈਆਂ ਨੇ ਉਨ੍ਹਾਂ ਨੂੰ ਭੱਦੇ ਕੁਮੈਂਟ ਵੀ ਕਰ ਦਿੱਤੇ। ਕੁਮੈਂਟ 'ਚ ਕੁਝ ਲੋਕਾਂ ਨੇ ਉਨ੍ਹਾਂ ਦੀ ਬਿਕਨੀ ਤਸਵੀਰ ਨੂੰ ਫਿਲਮ 'ਪੈਡਮੈਨ' 'ਚ ਉਨ੍ਹਾਂ ਦੇ ਕਿਰਦਾਰ ਨਾਲ ਜੋੜ ਕੇ ਭੱਦੇ ਕੁਮੈਂਟ ਕੀਤੇ ਤਾਂ ਕਈਆਂ ਉਨ੍ਹਾਂ ਦੇ ਦੋਸਤ ਨੂੰ ਲੈ ਕੇ ਕੁਮੈਂਟ ਕੀਤੇ।

Punjabi Bollywood Tadka

ਤੁਹਾਨੂੰ ਦੱਸ ਦੇਈਏ ਕਿ ਫਿਲਮ 'ਪੈਡਮੈਨ' 'ਚ ਰਾਧਿਕਾ ਨੇ ਅਕਸ਼ੈ ਕੁਮਾਰ ਦੀ ਪਤਨੀ ਦਾ ਕਿਰਦਾਰ ਨਿਭਾਇਆ ਹੈ। ਇਸ ਤੋਂ ਇਲਾਵਾ ਉਹ ਜਲਦ ਹੀ ਸੈਫ ਅਲੀ ਖਾਨ ਤੇ ਨਵਾਜ਼ੂਦੀਨ ਸਿੱਦਿਕੀ ਸਟਾਰਰ ਵੈੱਬ ਸੀਰੀਜ਼ 'ਚ ਵੀ ਨਜ਼ਰ ਆਉਣ ਵਾਲੀ ਹੈ

Punjabi Bollywood Tadka


Tags: PadmanRadhika ApteInstagramBikini PicTrollਰਾਧਿਕਾ ਆਪਟੇ ਪੈਡਮੈਨ

Edited By

Chanda Verma

Chanda Verma is News Editor at Jagbani.