FacebookTwitterg+Mail

ਰਾਧਿਕਾ ਆਪਟੇ ਨੇ ਮੁਟਿਆਰਾਂ ਵੱਲੋਂ ਸ਼ੁਰੂ ਕੀਤੀ ਇਸ ਪਹਿਲ ਦਾ ਕੀਤਾ ਸਮਰਥਨ

radhika apte
20 March, 2019 03:31:42 PM

ਜਲੰਧਰ(ਬਿਊਰੋ)— ਰਾਧਿਕਾ ਆਪਟੇ ਸੋਸ਼ਲ ਮੀਡੀਆ 'ਤੇ ਜਵਾਨ ਲੜਕੀਆਂ ਦੁਆਰਾ ਸ਼ੁਰੂ ਕੀਤੀ ਗਈ ਇਕ ਪਹਿਲ ਦਾ ਸਮਰਥਨ ਕਰਦੇ ਹੋਏ ਨਜ਼ਰ ਆਈ, ਜਿਸ ਰਾਹੀਂ ਮਹਿਲਾ ਨਾਲ ਜੁੜੇ ਸ਼ਰਮ ਅਤੇ ਮਨਾਹੀ ਦੇ ਮੁੱਦਿਆਂ 'ਤੇ ਖੁੱਲ੍ਹ ਕੇ ਗੱਲ ਕੀਤੀ ਜਾਂਦੀ ਹੈ। ਮਹਿਲਾਵਾਂ ਨਾਲ ਆਪਣੀ ਫੈਂਟੇਸੀ ਬਾਰੇ 'ਚ ਗੱਲ ਕਰਨ ਤੋਂ ਲੈ ਕੇ ਜਾਗਰੂਕਤਾ ਪੈਦਾ ਕਰਨ ਤੱਕ, ਓ.ਐੱਮ.ਐੱਚ ਨਾਮਕ ਇਸ ਪਹਿਲ ਦਾ ਉਦੇਸ਼ ਮੈਡੀਕਲ, ਮਨੋਵਿਗਿਆਨਕ ਅਤੇ ਸਾਮਾਜਿਕ ਪਹਿਲੂਆਂ 'ਤੇ ਰੌਸ਼ਨੀ ਪਾਉਣਾ ਹੈ। ਰਾਧਿਕਾ ਆਪਟੇ ਨੂੰ ਜਦੋਂ ਇਸ ਪੇਜ ਬਾਰੇ ਪਤਾ ਲੱਗਿਆ ਤਾਂ ਅਦਾਕਾਰਾ ਨੇ ਇਕ ਵੀਡੀਓ ਸਾਂਝੀ ਕਰਕੇ ਆਪਣਾ ਸਮਰਥਨ ਦੇਣ ਦਾ ਫੈਸਲਾ ਕੀਤਾ, ਜਿਸ 'ਚ ਅਦਾਕਾਰਾ ਆਪਣੀ ਪਹਿਲੀ ਫੈਂਟੇਸੀ ਬਾਰੇ ਗੱਲ ਕਰਦੇ ਹੋਏ ਨਜ਼ਰ ਆ ਰਹੀ ਹੈ ਅਤੇ ਨਾਲ ਹੀ ਅਦਾਕਾਰਾ ਆਪਣੇ ਪ੍ਰਸ਼ੰਸਕਾਂ ਨੂੰ ਇਹ ਦੱਸਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਸਾਨੂੰ ਆਪਣੀ ਫੈਂਟੇਸੀ ਬਾਰੇ ਖੁੱਲ੍ਹ ਕੇ ਗੱਲ ਕਰਨੀ ਚਾਹੀਦੀ ਹੈ। ਓ.ਐੱਮ.ਐੱਚ. ਦੇ ਆਧਿਕਾਰਿਕ ਅਕਾਊਂਟ ਨੇ ਰਾਧਿਕਾ ਦਾ ਵੀਡੀਓ ਆਪਣੇ ਇੰਸਟਾਗ੍ਰਾਮ 'ਤੇ ਸਾਂਝਾ ਕਰਦੇ ਇਹ ਜਾਣਕਾਰੀ ਦਿੱਤੀ।


ਦਿਲਚਸਪ ਰੂਪ ਤੋਂ ਲੜਕੀਆਂ ਨੇ ਆਪਣੀ ਪਹਿਲ 'ਓ. ਐੱਮ. ਐੱੇਚ' (ਓਹ ਮਾਏ ਰਿਤਿਕ) ਲਈ ਰਿਤਿਕ ਰੌਸ਼ਨ ਦਾ ਨਾਮ ਚੁਣਿਆ ਕਿਉਂਕਿ ਉਹ ਨਿਰਵਿਵਾਦ ਰੂਪ ਤੋਂ ਦੇਸ਼ ਦੀਆਂ ਸਾਰੀਆਂ ਲੜਕੀਆਂ ਦੇ ਪਸੰਦੀਦਾ ਵਿਅਕਤੀ ਹਨ, ਅਤੇ ਇਸੇ ਲਏ ਉਨ੍ਹਾਂ ਨੇ ਆਪਣੀ ਪਹਿਲ ਦਾ ਨਾਮ 'ਓਹ ਮਾਏ ਰਿਤਿਕ' ਰੱਖਿਆ। ਇਸ ਪਹਿਲ ਦਾ ਉਦੇਸ਼ ਬਿਨਾਂ ਕਿਸੇ ਸ਼ਰਮ ਦੇ ਅਤੇ ਕਾਂਫੀਡੈਂਸ ਨਾਲ ਸੈਲਫ-ਲਵ ਬਾਰੇ 'ਚ ਗੱਲ ਕਰਨਾ ਹੈ ਅਤੇ ਨਾਲ ਹੀ ਕਿਸੇ ਪਛਤਾਵੇ ਦੇ ਬਿਨਾਂ ਸਾਡੇ ਸਰੀਰ, ਖੁਸ਼ੀ, ਕਲਪਨਾਵਾਂ ਅਤੇ ਅਨੁਭਵਾਂ ਬਾਰੇ 'ਚ ਗੱਲ ਕਰਨਾ ਹੈ। 'ਓਹ ਮਾਏ ਰਿਤਿਕ', ਜਿਸ ਨੂੰ ਆਮਤੌਰ 'ਤੇ ਓ. ਐੱਮ. ਐੱਚ. ਦੇ ਰੂਪ 'ਚ ਜਾਣਿਆ ਜਾਂਦਾ ਹੈ, ਇਹ 6 ਮਾਰਚ ਨੂੰ ਮੀਠੀਬਾਈ ਕਾਲਜ ਦੀ ਛੇ 19 ਸਾਲਾਂ ਜਵਾਨ ਲੜਕੀਆਂ ਦੁਆਰਾ ਸ਼ੁਰੂ ਕੀਤੀ ਗਈ ਇਕ ਪਹਿਲ ਹੈ। ਅਭਿਆਨ ਦਾ ਉਦੇਸ਼ ਮਹਿਲਾ ਫੈਂਟੇਸੀ ਅਤੇ ਮੈਸਟਰਬੇਸ਼ਨ ਨਾਲ ਜੁੜੇ ਕਲੰਕ ਨੂੰ ਮਿਟਾਉਂਣਾ ਅਤੇ ਗੱਲ ਕਰਨ ਲਈ ਇਸ ਨੂੰ ਇਕ ਆਮ ਜਿਹਾ ਵਿਸ਼ਾ ਬਣਾਉਣਾ ਹੈ।


Tags: Radhika ApteOMHYoung GirlsInstagramBollywood Celebrity News in Punjabiਬਾਲੀਵੁੱਡ ਸਮਾਚਾਰ

Edited By

Manju

Manju is News Editor at Jagbani.