FacebookTwitterg+Mail

ਮਾਲ 'ਚ ਟਹਿਲ ਰਹੀ ਰਾਧਿਕਾ ਨਾਲ ਅਚਾਨਕ ਹੋਇਆ ਅਜਿਹਾ, ਚੀਕਾਂ ਮਾਰ ਇਕੱਠੀ ਕੀਤੀ ਭੀੜ

radhika apte
26 July, 2017 11:29:51 AM

ਮੁੰਬਈ— ਕਈ ਫਿਲਮਾਂ 'ਚ ਆਪਣੇ ਬੋਲਡ ਸੀਨਜ਼ ਨਾਲ ਸੁਰਖੀਆਂ 'ਚ ਆਉਣ ਵਾਲੀ ਅਦਾਕਾਰਾ ਰਾਧਿਕਾ ਆਪਟੇ ਇਕ ਵਾਰ ਮੁੜ ਚਰਚਾ 'ਚ ਹੈ। ਹਾਲ ਹੀ 'ਚ ਰਾਧਿਕਾ ਮੁੰਬਈ ਦੇ ਇਕ ਮਾਲ 'ਚ ਫਿਲਮ 'ਬਾਜਾਰ' ਦੀ ਸ਼ੂਟਿੰਗ ਕਰ ਰਹੀ ਸੀ। ਕੁਝ ਸੀਨ ਸ਼ੂਟ ਕਰਨ ਤੋਂ ਬਾਅਦ ਉਹ ਆਪਣੀ ਵੈਨਿਟੀ ਵੈਨ 'ਚ ਚੱਲੀ ਗਈ।

Punjabi Bollywood Tadka

ਥੋੜੀ ਦੇਰ ਬਾਅਦ ਉਹ ਆਪਣੀ ਵੈਨਿਟੀ ਦੇ ਬਾਹਰ ਨਿਕਲ ਕੇ ਟਹਿਲਨ ਲੱਗੀ। ਉਸ ਸਮੇਂ ਮੌਜ਼ੂਦ ਫੋਟੋਗ੍ਰਾਫਰ ਨੇ ਉਸ ਦੀਆਂ ਕੁਝ ਤਸਵੀਰਾਂ ਕਲਿੱਕ ਕਰਨ ਲਈ ਆਏ।

Punjabi Bollywood Tadka

ਤਸਵੀਰਾਂ ਕਲਿੱਕ ਕਰਦਾ ਦੇਖ ਫੋਟੋਗ੍ਰਾਫਰਜ਼ 'ਤੇ ਰਾਧਿਕਾ ਭੜਕ ਉੱਠੀ। ਉਸ ਨੇ ਗੁੱਸੇ ਨਾਲ ਬੋਲਿਆ, ''ਤੂੰ ਮੇਰੇ ਬਿਨਾ ਪੁੱਛੇ ਮੇਰੀਆਂ ਤਸਵੀਰਾਂ ਕਿਵੇਂ ਕਲਿੱਕ ਕੀਤੀਆਂ। ਹੁਣੇ ਤਸਵੀਰਾਂ ਨੂੰ ਡਿਲੀਟ ਕਰੋ।''

Punjabi Bollywood Tadka
ਸੂਤਰਾਂ ਮੁਤਾਬਕ ਫਿਲਮ ਮੇਕਰਸ ਅਤੇ ਰਾਧਿਕਾ ਨਹੀਂ ਚਾਹੁੰਦੇ ਸਨ ਕਿ ਫਿਲਮ 'ਚ ਉਸ ਦਾ ਲੁੱਕ ਡਿਸਕਲੋਜ ਹੋਵੇ। ਦੱਸ ਦਈਏ ਕਿ ਨਿਖਿਲ ਆਡਵਾਨੀ ਦੇ ਨਿਰਦੇਸ਼ਨ 'ਚ ਬਣ ਰਹੀ ਫਿਲਮ ਦਸੰਬਰ 'ਚ ਰਿਲੀਜ਼ ਹੋਵੇਗੀ। ਫਿਲਮ 'ਚ ਰਾਧਿਕਾ ਨਾਲ ਸੈਫ ਅਲੀ ਖਾਨ ਅਤੇ ਚਿਤਰਾਂਗਦਾ ਸਿੰਘ ਵੀ ਹੋਵੇਗੀ।

Punjabi Bollywood Tadka

ਪਿਛਲੇ ਸਾਲ ਰਾਧਿਕਾ ਨੇ ਆਪਣੀ ਫਿਲਮ 'ਪਾਰਚਡ' ਦੇ ਇੰਟੀਮੇਟ ਸੀਨ ਲੀਕ ਹੋਣ ਕਾਰਨ ਕਾਫੀ ਸੁਰਖੀਆਂ ਬਟੋਰੀਆਂ ਸਨ।


Tags: Bollywood CelebrityRadhika Apte photographed ParchedSaif Ali KhanNikkhil AdvaniChitrangada Singhਰਾਧਿਕਾ ਆਪਟੇਬਾਜਾਰਨਿਖਿਲ ਆਡਵਾਨੀਸੈਫ ਅਲੀ ਖਾਨ ਚਿਤਰਾਂਗਦਾ ਸਿੰਘ