ਮੁੰਬਈ— ਕਈ ਫਿਲਮਾਂ 'ਚ ਆਪਣੇ ਬੋਲਡ ਸੀਨਜ਼ ਨਾਲ ਸੁਰਖੀਆਂ 'ਚ ਆਉਣ ਵਾਲੀ ਅਦਾਕਾਰਾ ਰਾਧਿਕਾ ਆਪਟੇ ਇਕ ਵਾਰ ਮੁੜ ਚਰਚਾ 'ਚ ਹੈ। ਹਾਲ ਹੀ 'ਚ ਰਾਧਿਕਾ ਮੁੰਬਈ ਦੇ ਇਕ ਮਾਲ 'ਚ ਫਿਲਮ 'ਬਾਜਾਰ' ਦੀ ਸ਼ੂਟਿੰਗ ਕਰ ਰਹੀ ਸੀ। ਕੁਝ ਸੀਨ ਸ਼ੂਟ ਕਰਨ ਤੋਂ ਬਾਅਦ ਉਹ ਆਪਣੀ ਵੈਨਿਟੀ ਵੈਨ 'ਚ ਚੱਲੀ ਗਈ।
ਥੋੜੀ ਦੇਰ ਬਾਅਦ ਉਹ ਆਪਣੀ ਵੈਨਿਟੀ ਦੇ ਬਾਹਰ ਨਿਕਲ ਕੇ ਟਹਿਲਨ ਲੱਗੀ। ਉਸ ਸਮੇਂ ਮੌਜ਼ੂਦ ਫੋਟੋਗ੍ਰਾਫਰ ਨੇ ਉਸ ਦੀਆਂ ਕੁਝ ਤਸਵੀਰਾਂ ਕਲਿੱਕ ਕਰਨ ਲਈ ਆਏ।
ਤਸਵੀਰਾਂ ਕਲਿੱਕ ਕਰਦਾ ਦੇਖ ਫੋਟੋਗ੍ਰਾਫਰਜ਼ 'ਤੇ ਰਾਧਿਕਾ ਭੜਕ ਉੱਠੀ। ਉਸ ਨੇ ਗੁੱਸੇ ਨਾਲ ਬੋਲਿਆ, ''ਤੂੰ ਮੇਰੇ ਬਿਨਾ ਪੁੱਛੇ ਮੇਰੀਆਂ ਤਸਵੀਰਾਂ ਕਿਵੇਂ ਕਲਿੱਕ ਕੀਤੀਆਂ। ਹੁਣੇ ਤਸਵੀਰਾਂ ਨੂੰ ਡਿਲੀਟ ਕਰੋ।''
ਸੂਤਰਾਂ ਮੁਤਾਬਕ ਫਿਲਮ ਮੇਕਰਸ ਅਤੇ ਰਾਧਿਕਾ ਨਹੀਂ ਚਾਹੁੰਦੇ ਸਨ ਕਿ ਫਿਲਮ 'ਚ ਉਸ ਦਾ ਲੁੱਕ ਡਿਸਕਲੋਜ ਹੋਵੇ। ਦੱਸ ਦਈਏ ਕਿ ਨਿਖਿਲ ਆਡਵਾਨੀ ਦੇ ਨਿਰਦੇਸ਼ਨ 'ਚ ਬਣ ਰਹੀ ਫਿਲਮ ਦਸੰਬਰ 'ਚ ਰਿਲੀਜ਼ ਹੋਵੇਗੀ। ਫਿਲਮ 'ਚ ਰਾਧਿਕਾ ਨਾਲ ਸੈਫ ਅਲੀ ਖਾਨ ਅਤੇ ਚਿਤਰਾਂਗਦਾ ਸਿੰਘ ਵੀ ਹੋਵੇਗੀ।
ਪਿਛਲੇ ਸਾਲ ਰਾਧਿਕਾ ਨੇ ਆਪਣੀ ਫਿਲਮ 'ਪਾਰਚਡ' ਦੇ ਇੰਟੀਮੇਟ ਸੀਨ ਲੀਕ ਹੋਣ ਕਾਰਨ ਕਾਫੀ ਸੁਰਖੀਆਂ ਬਟੋਰੀਆਂ ਸਨ।