ਨਵੀਂ ਦਿੱਲੀ— ਟੀ. ਵੀ. ਸੀਰੀਅਲ 'ਮੇਰੀ ਆਸ਼ਿਕੀ ਤੁਮਸੇ ਹੀ' ਨਾਲ ਟੀ. ਵੀ. ਇੰਡਸਟਰੀ 'ਚ ਪ੍ਰਸਿੱਧੀ ਖੱਟਣ ਵਾਲੀ ਅਭਿਨੇਤਰੀ ਰਾਧਿਕਾ ਮਦਾਨ ਹੁਣ ਬਾਲੀਵੁੱਡ 'ਚ ਐਂਟਰੀ ਕਰਨ ਜਾ ਰਹੀ ਹੈ। ਖਬਰਾਂ ਦੀ ਮੰਨੀਏ ਤਾਂ ਰਾਧਿਕਾ ਛੇਤੀ ਹੀ ਬਾਲੀਵੁੱਡ ਅਭਿਨੇਤਰੀ ਭਾਗਿਆਸ਼੍ਰੀ ਦੇ ਬੇਟੇ ਅਭਿਮਨਿਊ ਦਸਾਨੀ ਨਾਲ ਬਾਲੀਵੁੱਡ 'ਚ ਡੈਬਿਊ ਕਰਨ ਜਾ ਰਹੀ ਹੈ।
ਬਾਕਸ ਆਫਿਸ ਇੰਡੀਆ ਦੀ ਰਿਪੋਰਟ ਮੁਤਾਬਕ ਰਾਧਿਕਾ ਮਦਾਨ ਦੀ ਫਿਲਮ ਦਾ ਨਾਂ ਅਜੇ ਫਾਈਨਲ ਨਹੀਂ ਹੋਇਆ ਹੈ ਪਰ ਇਸ ਗੱਲ ਦੀ ਜਾਣਕਾਰੀ ਹੈ ਕਿ ਫਿਲਮ ਨੂੰ ਫੈਂਟਮ ਫਿਲਮਜ਼ ਕੰਪਨੀ ਪ੍ਰੋਡਿਊਸ ਕਰੇਗੀ। ਰਾਧਿਕਾ ਦੇ ਫੈਨਜ਼ ਆਪਣੀ ਫੇਵਰੇਟ ਨੂੰ ਵੱਡੇ ਪਰਦੇ 'ਤੇ ਦੇਖਣ ਦੇ ਇੰਤਜ਼ਾਰ 'ਚ ਹਨ ਤੇ ਰਾਧਿਕਾ ਨੇ ਵੀ ਬਾਲੀਵੁੱਡ ਇੰਡਸਟਰੀ ਵੱਲ ਕਦਮ ਵਧਾਉਣ ਦਾ ਇਸ਼ਾਰਾ ਕੁਝ ਬਾਲੀਵੁੱਡ ਸਿਤਾਰਿਆਂ ਨਾਲ ਖਿੱਚੀਆਂ ਗਈਆਂ ਤਸਵੀਰਾਂ ਰਾਹੀਂ ਦੇ ਹੀ ਦਿੱਤਾ ਸੀ।
ਇਸ ਤੋਂ ਇਲਾਵਾ ਰਾਧਿਕਾ ਮਦਾਨ ਬਾਲੀਵੁੱਡ ਅਭਿਨੇਤਾ ਰਣਵੀਰ ਸਿੰਘ ਨਾਲ ਵੀ ਛੇਤੀ ਹੀ ਨਜ਼ਰ ਆਉਣ ਵਾਲੀ ਹੈ ਪਰ ਰਾਧਿਕਾ ਤੇ ਰਣਵੀਰ ਕਿਸੇ ਫਿਲਮ ਲਈ ਨਹੀਂ, ਸਗੋਂ ਇਕ ਐਡ ਲਈ ਇਕੱਠੇ ਨਜ਼ਰ ਆਉਣ ਵਾਲੇ ਹਨ। ਰਾਧਿਕਾ 'ਮੇਰੀ ਆਸ਼ਿਕੀ ਤੁਮਸੇ ਹੀ' ਸੀਰੀਅਲ ਦੇ ਖਤਮ ਹੋਣ ਤੋਂ ਬਾਅਦ ਰਿਐਲਿਟੀ ਸ਼ੋਅ 'ਖਤਰੋਂ ਕੇ ਖਿਲਾੜੀ 7' 'ਚ ਨਜ਼ਰ ਆਈ ਸੀ।