FacebookTwitterg+Mail

ਪ੍ਰਿਯੰਕਾ ਚੋਪੜਾ ਨੂੰ ਰਫਤਾਰ ਨੇ ਦਿੱਤੀ ਸਖਤ ਟੱਕਰ, ਤਸਵੀਰ ਵਾਇਰਲ

raftaar challenge accepted
12 May, 2019 01:48:32 PM

ਜਲੰਧਰ (ਬਿਊਰੋ) : ਦੇਸ਼ ਦੇ ਮਸ਼ਹੂਰ ਰੈਪਰ ਰਫਤਾਰ ਨੇ ਆਪਣੀ ਮਿਹਨਤ ਸਦਕਾ ਸੰਗੀਤ ਜਗਤ 'ਚ ਖਾਸ ਸ਼ੌਹਰਤ ਹਾਸਲ ਕੀਤੀ ਹੈ। ਉਨ੍ਹਾਂ ਨੇ ਆਪਣੇ ਰੈਪਿੰਗ ਸਟਾਈਲ ਨਾਲ ਪੰਜਾਬੀ ਗੀਤਾਂ ਦੇ ਜ਼ਰੀਏ ਬਾਲੀਵੁੱਡ ਫਿਲਮ ਇੰਡਸਟਰੀ 'ਚ ਵੀ ਪੂਰੀ ਧੱਕ ਪਾਈ ਹੋਈ ਹੈ। ਰੈਪਰ ਰਫਤਾਰ ਸੋਸ਼ਲ ਮੀਡੀਆ 'ਤੇ ਕਾਫੀ ਸਰਗਰਮ ਰਹਿੰਦੇ ਹਨ। ਹਾਲ ਹੀ 'ਚ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਪੋਸਟ ਸ਼ੇਅਰ ਕੀਤੀ ਹੈ, ਜੋ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। ਤਸਵੀਰ ਨੂੰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਹੈ ''ਚੈਲੇਂਜ ਐਕਸੇਪਟ''।


ਦੱਸਣਯੋਗ ਹੈ ਕਿ ਸ਼ੇਅਰ ਕੀਤੀ ਤਸਵੀਰ 'ਚ ਰਫਤਾਰ ਨੇ ਆਪਣਾ ਹੇਅਰ ਵੱਖਰਾ ਸਟਾਈਲ ਬਣਾਇਆ ਹੋਇਆ ਹੈ, ਜਿਵੇਂ ਪ੍ਰਿਯੰਕਾ ਚੋਪੜਾ ਨੇ 'ਮੇਟ ਗਾਲਾ 2019' 'ਚ ਬਣਾਇਆ ਹੋਇਆ ਸੀ। ਇਸ ਤੋਂ ਬਾਅਦ ਲੋਕਾਂ ਨੇ ਹਾਸੇ ਵਾਲੇ ਮੈਸੇਜਾਂ ਦੀਆਂ ਝੜੀ ਲਾ ਦਿੱਤੀਆਂ। ਦੱਸ ਦਈਏ ਕਿ ਰੈਪਰ ਰਫਤਾਰ ਪੰਜਾਬੀ, ਹਰਿਆਣਵੀਂ, ਤਾਮਿਲ, ਤੇਲੁਗੁ ਤੇ ਹਿੰਦੀ ਸਮੇਤ ਕਈ ਭਾਸ਼ਾਵਾਂ 'ਚ ਰੈਪ ਕਰ ਚੁੱਕੇ ਹਨ।

 


Tags: Indian RapperRaftaarChallenge AcceptedPriyanka ChopraMET Gala 2019Punjabi Celebrity

Edited By

Sunita

Sunita is News Editor at Jagbani.