FacebookTwitterg+Mail

Pics:ਸਮੁੰਦਰ ਕਿਨਾਰੇ ਵਿਆਹ ਦੇ ਬੰਧਨ 'ਚ ਬੱਝੇ 'ਰੋਡੀਜ਼' ਫੇਮ ਰਘੂਰਾਮ

raghu ram
13 December, 2018 02:56:53 PM

ਮੁੰਬਈ(ਬਿਊਰੋ)— ਇਨ੍ਹੀਂ ਦਿਨੀਂ ਇੰਡਸਟਰੀ 'ਚ ਵਿਆਹਾਂ ਦਾ ਸੀਜ਼ਨ ਚੱਲ ਰਿਹਾ ਹੈ। ਕਪਿਲ ਸ਼ਰਮਾ, ਪ੍ਰਿਅੰਕਾ, ਦੀਪਿਕਾ ਤੋਂ ਬਾਅਦ ਇਕ ਹੋਰ ਸਟਾਰ ਨੇ ਵਿਆਹ ਕਰਵਾ ਲਿਆ ਹੈ ਅਤੇ ਉਹ ਕੋਈ ਹੋਰ ਨਹੀਂ ਸਗੋਂ ਐਮ.ਟੀ.ਵੀ. ਦੇ ਸ਼ੋਅ ਰੋਡੀਜ਼ ਦੇ ਜੱਜ ਰਹਿ ਚੁੱਕੇ ਰਘੂਰਾਮ ਹਨ।
Punjabi Bollywood Tadka
ਕੁਝ ਸਮਾਂ ਪਹਿਲਾਂ ਹੀ ਰਘੂ ਨੇ ਆਪਣੀ ਗਰਲਫਰੈਂਡ ਨਤਾਲੀ ਡੀ ਲੁਸੀਓ ਨਾਲ ਮੰਗਣੀ ਕੀਤੀ ਸੀ। ਜਿਸ ਬਾਰੇ ਜਾਣ ਕੇ ਹਰ ਕੋਈ ਹੈਰਾਨ ਹੋ ਗਿਆ ਸੀ।
Punjabi Bollywood Tadka
ਟੀ.ਵੀ. ਦੁਨੀਆ ਦੇ ਮਸ਼ਹੂਰ ਐਕਟਰ ਰਣਵਿਜੈ ਨੇ ਕੁਝ ਸਮਾਂ ਪਹਿਲਾਂ ਹੀ ਰਘੂ ਦੇ ਵਿਆਹ ਦੀ ਪਹਿਲੀ ਤਸਵੀਰ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਹੈ।
Punjabi Bollywood Tadka
ਜਿਸ 'ਚ ਦੋਵਾਂ ਨੇ ਸਾਊਥ ਟ੍ਰੈਡੀਸ਼ਨਲ ਕੱਪੜੇ ਪਹਿਨੇ ਹੋਏ ਹਨ। ਦੱਸ ਦੇਈਏ ਕਿ ਰਘੂ ਨੇ ਇਸੇ ਸਾਲ ਆਪਣੀ ਪਹਿਲੀ ਪਤਨੀ ਨੂੰ ਤਲਾਕ ਦਿੱਤਾ ਸੀ।
Punjabi Bollywood Tadka
ਹੁਣ ਉਨ੍ਹਾਂ ਨੇ ਦੂਜਾ ਵਿਆਹ ਕਰਵਾ ਲਿਆ ਹੈ। ਜਿਸ ਦੀਆਂ ਤਸਵੀਰਾਂ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ 'ਤੇ ਸਾਂਝੀਆਂ ਕੀਤੀਆਂ ਹਨ।
Punjabi Bollywood Tadka


Tags: Raghu RamNatalie Di Luccio

About The Author

manju bala

manju bala is content editor at Punjab Kesari