ਮੁੰਬਈ(ਬਿਊਰੋ)— ਇਨ੍ਹੀਂ ਦਿਨੀਂ ਇੰਡਸਟਰੀ 'ਚ ਵਿਆਹਾਂ ਦਾ ਸੀਜ਼ਨ ਚੱਲ ਰਿਹਾ ਹੈ। ਕਪਿਲ ਸ਼ਰਮਾ, ਪ੍ਰਿਅੰਕਾ, ਦੀਪਿਕਾ ਤੋਂ ਬਾਅਦ ਇਕ ਹੋਰ ਸਟਾਰ ਨੇ ਵਿਆਹ ਕਰਵਾ ਲਿਆ ਹੈ ਅਤੇ ਉਹ ਕੋਈ ਹੋਰ ਨਹੀਂ ਸਗੋਂ ਐਮ.ਟੀ.ਵੀ. ਦੇ ਸ਼ੋਅ ਰੋਡੀਜ਼ ਦੇ ਜੱਜ ਰਹਿ ਚੁੱਕੇ ਰਘੂਰਾਮ ਹਨ। ਕੁਝ ਸਮਾਂ ਪਹਿਲਾਂ ਹੀ ਰਘੂ ਨੇ ਆਪਣੀ ਗਰਲਫਰੈਂਡ ਨਤਾਲੀ ਡੀ ਲੁਸੀਓ ਨਾਲ ਮੰਗਣੀ ਕੀਤੀ ਸੀ। ਜਿਸ ਬਾਰੇ ਜਾਣ ਕੇ ਹਰ ਕੋਈ ਹੈਰਾਨ ਹੋ ਗਿਆ ਸੀ। ਟੀ.ਵੀ. ਦੁਨੀਆ ਦੇ ਮਸ਼ਹੂਰ ਐਕਟਰ ਰਣਵਿਜੈ ਨੇ ਕੁਝ ਸਮਾਂ ਪਹਿਲਾਂ ਹੀ ਰਘੂ ਦੇ ਵਿਆਹ ਦੀ ਪਹਿਲੀ ਤਸਵੀਰ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਹੈ। ਜਿਸ 'ਚ ਦੋਵਾਂ ਨੇ ਸਾਊਥ ਟ੍ਰੈਡੀਸ਼ਨਲ ਕੱਪੜੇ ਪਹਿਨੇ ਹੋਏ ਹਨ। ਦੱਸ ਦੇਈਏ ਕਿ ਰਘੂ ਨੇ ਇਸੇ ਸਾਲ ਆਪਣੀ ਪਹਿਲੀ ਪਤਨੀ ਨੂੰ ਤਲਾਕ ਦਿੱਤਾ ਸੀ। ਹੁਣ ਉਨ੍ਹਾਂ ਨੇ ਦੂਜਾ ਵਿਆਹ ਕਰਵਾ ਲਿਆ ਹੈ। ਜਿਸ ਦੀਆਂ ਤਸਵੀਰਾਂ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ 'ਤੇ ਸਾਂਝੀਆਂ ਕੀਤੀਆਂ ਹਨ।