FacebookTwitterg+Mail

ਰੋਡੀਜ਼ ਫੇਮ ਰਘੂਰਾਮ ਦੇ ਘਰ ਗੂੰਜੀਆਂ ਨੰਨ੍ਹੇ ਮਹਿਮਾਨ ਦੀਆਂ ਕਿਲਕਾਰੀਆਂ

raghu ram and natalie di luccio become parents
08 January, 2020 10:48:25 AM

ਮੁੰਬਈ(ਬਿਊਰੋ)- ਮਸ਼ਹੂਰ ਟੀ. ਵੀ. ਅਦਾਕਾਰ ਰਘੂਰਾਮ ਇਸ ਸਮੇਂ ਸੱਤਵੇਂ ਆਸਮਾਨ 'ਤੇ ਹੈ। ਅਜਿਹਾ ਇਸ ਲਈ ਹੈ ਕਿ ਕਿਉਂਕਿ ਉਨ੍ਹਾਂ ਦੀ ਜ਼ਿੰਦਗੀ 'ਚ ਹੀ ਇਕ ਨੰਨ੍ਹੀ ਜਾਨ ਦੀ ਐਂਟਰੀ ਹੋ ਚੁੱਕੀ ਹੈ। ਜੀ ਹਾਂ, ਤੁਸੀਂ ਬਿਲਕੁਲ ਠੀਕ ਸਮਝੇ। ਰਘੂਰਾਮ ਦੀ ਪਤਨੀ ਨਤਾਲੀ ਡੀ ਲੁਸੀਓ ਨੇ ਇਕ ਬੇਟੇ ਨੂੰ ਜਨਮ ਦਿੱਤਾ ਹੈ। ਰਘੂਰਾਮ ਅਤੇ ਨਤਾਲੀ ਨੇ ਦਸੰਬਰ 2018 ਵਿਚ ਵਿਆਹ ਕੀਤਾ ਸੀ। ਠੀਕ ਇਕ ਸਾਲ ਬਾਅਦ ਇਹ ਕਪਲ ਮਾਤਾ-ਪਿਤਾ ਬਣੇ। ਰਘੂ ਅਤੇ ਨਤਾਲੀ ਨੇ ਅਗਸਤ ਵਿਚ ਪ੍ਰੈੱਗਨੈਂਸੀ ਦੀ ਘੋਸ਼ਣਾ ਕੀਤੀ ਸੀ। ਰਘੂ ਦੇ ਬੇਟੇ ਦੀ ਅਜੇ ਕੋਈ ਤਸਵੀਰ ਸਾਹਮਣੇ ਨਹੀਂ ਆਈ ਹੈ।
Punjabi Bollywood Tadka
ਰਿਪੋਰਟ ਮੁਤਾਬਕ, ਨਤਾਲੀ ਨੇ ਸੋਮਵਾਰ ਨੂੰ ਬੇਟੇ ਨੂੰ ਜਨਮ ਦਿੱਤਾ ਹੈ। ਇਸ ਬਾਰੇ ਵਿਚ ਰਘੂ ਨੇ ਕਿਹਾ,‘‘ਹੁਣ ਰਾਹਤ ਮਿਲੀ। ਅਸਲ ਵਿਚ ਕਈ ਭਾਵਨਾਵਾਂ ਹਨ। ਅਸੀਂ ਇਸ ਦੇ ਲਈ ਮਹੀਨਿਆਂ ਤੋਂ ਤਿਆਰੀ ਕਰ ਰਹੇ ਸੀ। ਅਸੀਂ ਪ੍ਰੈੱਗਨੈਂਸੀ, ਬੱਚੇ ਦੇ ਜਨਮ, ਉਸ ਦੀ ਦੇਖਭਾਲ ਸਾਰੇ ਦੇ ਬਾਰੇ ਵਿਚ ਸਿੱਖਿਆ ਪਰ ਇਨ੍ਹਾਂ ’ਚੋਂ ਕੁੱਝ ਵੀ ਤੁਹਾਨੂੰ ਮਾਤਾ-ਪਿਤਾ ਬਣਨ ਲਈ ਤਿਆਰ ਨਹੀਂ ਕਰਦਾ ਹੈ।’’
Punjabi Bollywood Tadka
ਰਘੂ ਨੇ ਦੱਸਿਆ ਕਿ ਮਾਂ ਅਤੇ ਪੁੱਤਰ ਦੋਵੇਂ ਸਿਹਤਮੰਦ ਅਤੇ ਸੁਰੱਖਿਅਤ ਹਨ। ਉਹ ਅੱਗੇ ਕਹਿੰਦੇ ਹੈ,‘‘ਨਤਾਲੀ ਨੇ ਬੱਚੇ ਨੂੰ ਜਨਮ ਦੇਣ ਲਈ ਵਾਟਰ ਬਰਥ ਦੇ ਨਾਲ ਹਾਈਪੋਬਰਥਿੰਗ ਤਕਨੀਕ ਦਾ ਪ੍ਰਯੋਗ ਕੀਤਾ ਹੈ। ਸ਼ਾਂਤ,  ਸੁੰਦਰ ਅਤੇ ਕੁਦਰਤੀ ਤਰੀਕਾ।’’ ਰਘੂ ਅਤੇ ਨਤਾਲੀ ਨੇ ਆਪਣੇ ਬੇਟੇ ਦਾ ਨਾਮ ‘ਰਿਦਮ’ ਰੱਖਿਆ ਹੈ। ਰਘੂ ਨੇ ਦੱਸਿਆ ਕਿ ਇਹ ਨਾਮ ਕਿਸੇ ਵੀ ਧਰਮ ਨਾਲ ਜੁੜਿਆ ਹੋਇਆ ਨਹੀਂ ਹੈ।
Punjabi Bollywood Tadka


Tags: Natalie Di LuccioRaghu Ram New Born BabyTV Celebs Punjabi Newsਟੈਲੀਵਿਜ਼ਨ ਸਮਾਚਾਰ

About The Author

manju bala

manju bala is content editor at Punjab Kesari