FacebookTwitterg+Mail

B'day Spl: ਰਾਹਤ ਫਤਿਹ ਅਲੀ ਖਾਨ ਦੇ ਜਨਮਦਿਨ ਦੇ ਮੌਕੇ 'ਤੇ ਜਾਣੋ ਉਨ੍ਹਾਂ ਬਾਰੇ ਕੁਝ ਅਣਸੁਣੀਆਂ ਗੱਲਾਂ

rahat fateh ali khan
09 December, 2018 01:14:43 PM

ਮੁੰਬਈ(ਬਿਊਰੋ)— ਮਸ਼ਹੂਰ ਕੱਵਾਲ ਅਤੇ ਬਾਲੀਵੁੱਡ ਗਾਇਕ ਰਾਹਤ ਫਤਿਹ ਅਲੀ ਖ਼ਾਨ ਦਾ ਅੱਜ ਆਪਣਾ 44ਵਾਂ ਜਨਮਦਿਨ ਮਨਾ ਰਹੇ ਹਨ। ਉਨ੍ਹਾਂ ਨੇ ਆਪਣੀ ਸੁਰੀਲੀ ਆਵਾਜ਼ ਨਾਲ ਆਪਣੇ ਚਾਹੁੰਣ ਵਾਲਿਆ ਦੇ ਦਿਲਾਂ 'ਚ ਖਾਸ ਜਗ੍ਹਾ ਬਣਾਈ ਹੈ। ਉਨ੍ਹਾਂ ਦਾ ਜਨਮ 9 ਦਸੰਬਰ, 1973 'ਚ ਇਕ ਕੱਵਾਲ ਪਰਿਵਾਰ 'ਚ ਫੈਸਲਾਬਾਦ (ਲਾਇਲਪੁਰ ਦੇ ਤੌਰ 'ਤੇ ਜਾਣਿਆ ਜਾਂਦਾ) ਪਾਕਿਸਤਾਨ 'ਚ ਹੋਇਆ।
Punjabi Bollywood Tadka
ਪਿਤਾ ਉਸਤਾਦ ਫਾਰੂਖ ਫਤਿਹ ਅਲੀ ਖ਼ਾਨ ਇਕ ਮਸ਼ਹੂਰ 'Qwwal Vocalist' ਅਤੇ ਹਰਾਮੋਨੀਅਮ ਦੇ ਉਸਤਾਦ ਸਨ ਅਤੇ ਚਾਚਾ ਮਹਾਨ ਸੂਫੀ ਗਾਇਕ ਉਸਤਾਦ ਨੁਸਰਤ ਫਤਿਹ ਅਲੀ ਖ਼ਾਨ ਸਨ। ਰਾਹਤ ਨੇ ਆਪਣੇ ਪਿਤਾ ਦੀ ਸਰਪਰਸਤੀ ਹੇਠ 3 ਸਾਲ ਦੀ ਉਮਰ 'ਚ ਗਾਉਣਾ ਸ਼ੁਰੂ ਕੀਤਾ। ਸ਼ਾਇਦ ਹੀ ਤੁਸੀਂ ਜਾਣਦੇ ਹੋਵੋਗੇ ਕਿ ਰਾਹਤ ਫਤਿਹ ਅਲੀ ਖਾਨ ਨੇ ਸਿਰਫ 7 ਸਾਲ ਦੀ ਉਮਰ 'ਚ ਹੀ ਪਹਿਲੀ ਸਟੇਜ ਪਰਫਾਰਮੈਨਸ ਦਿੱਤੀ ਸੀ।
Punjabi Bollywood Tadka
ਇਸ ਸਭ ਤੋਂ ਬਾਅਦ ਉਹ ਮਹਾਨ ਸੂਫੀ ਕੱਵਾਲ ਆਪਣੇ ਚਾਚੇ ਨੁਸਰਤ ਦੇ ਕੱਵਾਲ ਗਰੁੱਪ ਦਾ ਹਿੱਸਾ ਬਣ ਗਏ, ਜੋ ਕਿ ਸੰਸਾਰ ਭਰ ਦਾ ਦੌਰਾ ਕਰਦੇ ਸਨ। ਉਨ੍ਹਾਂ ਨੇ 27 ਜੁਲਾਈ, 1985 'ਚ ਬਰਮਿੰਘਮ 'ਚ ਆਪਣੀ ਇਕ ਪਹਿਲੀ ਸੋਲੋ ਗਜ਼ਲ 'ਮੁਖ ਤੇਰਾ ਸੋਹਣਿਆ ਸ਼ਰਾਬ ਨਾਲੋ ਚੰਗਾ ਏ' ਨਾਲ ਪੇਸ਼ਕਾਰੀ ਦਿੱਤੀ।
Punjabi Bollywood Tadka
ਉਨ੍ਹਾਂ ਨੇ 2003 'ਚ ਫਿਲਮ 'ਪਾਪ' 'ਚ 'ਮਨ ਕੀ ਲਗਨ' ਰਾਹੀਂ ਐਂਟਰੀ ਕੀਤੀ। ਉਹ ਸਮੇਂ ਤੋਂ ਬਾਅਦ ਅੱਜ ਦੇ ਸਮੇਂ 'ਚ ਉਨ੍ਹਾਂ ਦੀ ਖੂਬਸੂਰਤ ਅਵਾਜ਼ ਦੇ ਲੱਖਾਂ ਹੀ ਦੀਵਾਨੇ ਹੋ ਗਏ। ਨੁਸਰਤ ਰਾਹਤ ਫਤਿਹ ਅਲੀ ਖਾਨ ਦੀ ਪੁਰਾਣੀ ਕਵਾਲੀ 'ਮੇਰੇ ਰਸ਼ਕੇ ਕਮਰ' ਜਦੋਂ ਰਾਹਤ ਨੇ ਨਵੇਂ ਅੰਦਾਜ਼ 'ਚ ਗਾ ਕੇ ਇਸ ਨੂੰ ਫਿਲਮੀ ਗੀਤ ਬਣਾ ਦਿੱਤਾ ਤਾਂ ਇਸ ਦਾ ਜਾਦੂ ਪੂਰੀ ਦੁਨੀਆ 'ਚ ਚੱਲਿਆ।
Punjabi Bollywood Tadka
ਇਹ ਗੀਤ ਅੱਜ ਵੀ ਲੋਕਾਂ ਦੀ ਟਾਪ ਲਿਸਟ 'ਚ ਸ਼ਾਮਿਲ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਬਾਲੀਵੁੱਡ ਦੀਆਂ ਕਾਫੀ ਫਿਲਮਾਂ ਅਤੇ ਐਲਬਮਾਂ 'ਚ ਆਪਣੀ ਸੁਰੀਲੀ ਅਵਾਜ਼ ਦਿੱਤੀ ਅਤੇ ਅੱਜ ਵੀ ਦੁਨੀਆ ਭਰ 'ਚ ਉਨ੍ਹਾਂ ਦੇ ਗੀਤਾਂ ਦਾ ਜਾਦੂ ਚਲਦਾ ਹੈ।
Punjabi Bollywood Tadka


Tags: Rahat Fateh Ali KhanHappy BirthdayLagan Lagi Tumse man ki LaganMere rashke qamar

About The Author

manju bala

manju bala is content editor at Punjab Kesari