FacebookTwitterg+Mail

ਫਿਲਮ 'ਪੂਰਨਾ' ਦੇਖ ਮਾਣ ਮਹਿਸੂਸ ਕਰਨਗੇ ਲੋਕ : ਰਾਹੁਲ ਬੋਸ

rahul bose
15 June, 2016 05:53:49 PM
ਮੁੰਬਈ— ਬਾਲੀਵੁੱਡ ਅਭਿਨੇਤਾ ਰਾਹੁਲ ਬੋਸ ਲੰਮੇ ਸਮੇਂ ਬਾਅਦ ਆਪਣੀ ਫਿਲਮ 'ਪੂਰਨਾ' ਰਾਹੀਂ ਨਿਰਦੇਸ਼ਨ ਦੀ ਦੁਨੀਆ 'ਚ ਵਾਪਸੀ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਨਾਲ ਦੇਸ਼ ਦੇ ਲੋਕਾਂ ਨੂੰ ਖੁਸ਼ੀ ਮਿਲੇਗੀ ਤੇ ਉਹ ਮਾਣ ਮਹਿਸੂਸ ਕਰਨਗੇ। 'ਪੂਰਨਾ' ਫਿਲਮ ਤੇਲੰਗਾਨਾ ਦੀ ਇਕ ਆਦੀਵਾਸੀ ਕੁੜੀ ਮਾਲਾਵਥ ਪੂਰਨਾ ਦੀ ਸੱਚੀ ਘਟਨਾ 'ਤੇ ਆਧਾਰਿਤ ਹੈ। 25 ਮਈ 2014 ਨੂੰ ਮਾਊਂਟ ਐਵਰੈਸਟ ਫਤਿਹ ਕਰਕੇ ਪੂਰਨਾ ਨੇ ਵਿਸ਼ਵ ਦੀ ਸਭ ਤੋਂ ਘੱਟ ਉਮਰ ਦੀ ਕੁੜੀ ਹੋਣ ਦਾ ਇਤਿਹਾਸ ਰਚ ਦਿੱਤਾ ਸੀ।
ਸਵੇਰੇ ਛੇ ਵਜੇ ਜਦੋਂ ਉਸ ਨੇ ਭਾਰਤ ਦਾ ਝੰਡਾ ਲਹਿਰਾਇਆ ਸੀ ਤਾਂ ਉਸ ਸਮੇਂ ਉਹ ਸਿਰਫ 13 ਸਾਲ ਦੀ ਸੀ। ਅਭਿਨੇਤਾ ਦੀ ਆਖਰੀ ਨਿਰਦੇਸ਼ਿਤ ਫਿਲਮ 'ਐਵਰੀਬਾਡੀ ਸੇਜ਼ ਆਈ ਐਮ ਫਾਈਨ' 2001 'ਚ ਰਿਲੀਜ਼ ਹੋਈ ਸੀ। ਰਾਹੁਲ ਦਾ ਕਹਿਣਾ ਹੈ ਕਿ ਉਸ ਨੇ ਇਹ ਖਾਸ ਕਹਾਣੀ ਇਸ ਲਈ ਚੁਣੀ ਹੈ ਕਿਉਂਕਿ ਇਹ ਪ੍ਰੇਰਣਾ ਦੇਣ ਵਾਲੀ ਹੈ। ਫਿਲਮ 'ਚ 'ਪੂਰਨਾ' ਦੇ ਮਾਰਗਦਰਸ਼ਨ ਦੀ ਭੂਮਿਕਾ 'ਚ ਉਹ ਖੁਦ ਵੀ ਨਜ਼ਰ ਆਉਣਗੇ। ਤੇਲੰਗਾਨਾ ਦੀ ਇਕ ਲੜਕੀ ਅਦਿਤੀ ਅਨਾਮਦਾ ਪਰਦੇ 'ਤੇ ਪੂਰਨਾ ਦੀ ਭੂਮਿਕਾ ਨਿਭਾਵੇਗੀ। ਰਾਹੁਲ ਬੋਸ ਨੇ 'ਪੂਰਨਾ' ਦੀ ਭੂਮਿਕਾ ਲਈ ਕੁਝ ਆਦਿਵਾਸੀ ਕੁੜੀਆਂ ਸਮੇਤ 109 ਕੁੜੀਆਂ ਦਾ ਆਡੀਸ਼ਨ ਲਿਆ, ਜਿਸ 'ਚ ਅਦਿਤੀ ਦੀ ਚੋਣ ਕੀਤੀ ਗਈ।

Tags: ਪੂਰਨਾ ਰਾਹੁਲ ਬੋਸ Poorna Rahul Bose