FacebookTwitterg+Mail

ਮਹਾਰਾਸ਼ਟਰ 'ਚ Tax free ਹੋਈ ਰਾਹੁਲ ਬੋਸ ਦੀ 'ਪੂਰਣਾ'

rahul bose
31 March, 2017 05:01:09 PM
ਮੁੰਬਈ— ਬਾਲੀਵੁੱਡ ਨਿਰਦੇਸ਼ਕ ਰਾਹੁਲ ਬੋਸ ਦੀ ਫਿਲਮ 'ਪੂਰਣਾ' ਨੂੰ ਮਹਾਰਾਸ਼ਟਰ 'ਚ ਵੀ ਕਰ ਤੋਂ ਛੂਟ ਮਿਲ ਗਈ ਹੈ। ਇਸ ਫਿਲਮ ਨੂੰ ਪਹਿਲਾ ਤਿੰਨ ਰਾਜਾਂ 'ਚ ਟੈਕਸ ਪ੍ਰੀ ਕੀਤਾ ਗਿਆ ਸੀ। ਰਾਹੁਲ ਨੇ ਆਪਣੇ ਬਿਆਨ 'ਚ ਕਿਹਾ, ''ਤੇਲੰਗਾਨਾ, ਕਾਰਨਟਕ ਅਤੇ ਦਿੱਲੀ 'ਚ ਕਰ ਮੁਕਤ ਹੋਣ ਤੋਂ ਬਾਅਦ ਮੈਂ 'ਪੂਰਣਾ' ਨੂੰ ਮਹਾਰਾਸ਼ਟਰ 'ਚ ਵੀ ਕਰ ਮੁਕਤ ਕਰਾਉਣ ਦੀ ਕੋਸ਼ਿਸ਼ ਕੀਤੀ, ਕਿਉਂਕਿ ਇਹ ਮੇਰਾ ਗ੍ਰਹਿ ਰਾਜ ਹੈ।'' ਰਾਹੁਲ ਨੇ ਕਿਹਾ ਕਿ ਰਿਲੀਜ਼ ਤੋਂ ਪਹਿਲਾ ਇਸ ਫਿਲਮ ਨੂੰ ਕਰ ਮੁਕਤ ਅਵਿਸ਼ਵਾਸਯੋਗ ਹੈ। ਇਸ ਲਈ ਰਾਹੁਲ (49) ਨੇ ਮਹਾਰਾਸ਼ਟਰ ਸਰਕਾਰ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਕਿਹਾ, ''ਇਹ ਕੁਝ ਅਜਿਹਾ ਹੈ, ਜੋ ਬਹੁਤ ਘੱਟ ਹੁੰਦਾ ਹੈ। ਮੈਂ ਮਹਾਰਾਸ਼ਟਰ ਸਰਕਾਰ ਨੂੰ ਫਿਲਮ 'ਤੇ ਨਿਸ਼ਵਰ ਕੀਤੇ ਪਿਆਰ ਅਤੇ ਇਸ ਦੀ ਪ੍ਰਸ਼ੰਸ਼ਾਂ ਕਰਨ ਲਈ ਧੰਨਵਾਦ ਕਰਦਾ ਹੈ। ਮੈਂ ਇਸ ਫਿਲਮ ਦੀ ਰਿਲੀਜ਼ ਨਾਲ ਉਨ੍ਹਾਂ ਨੂੰ ਨਿਰਾਸ਼ਾ ਨਹੀਂ ਕਰਨ ਦਾ ਵਾਅਦਾ ਕਰਦਾ ਹਾਂ।''
ਜ਼ਿਕਰਯੋਗ ਹੈ ਕਿ ਇਸ ਫਿਲਮ ਦੀ ਕਹਾਣੀ ਪੂਰਣਾ ਮਾਲਾਵਤ (ਅਦਿਤਿ ਇਨਾਮਦਰਾ) ਦੀ ਹੈ, ਜੋ ਤੇਲੰਗਾਨਾ ਦੇ ਇੱਕ ਛੋਟੇ ਜਿਹੇ ਪਿੰਡ ਦੀ ਰਹਿਣ ਵਾਲੀ ਲੜਕੀ ਹੈ ਅਤੇ ਉਸ ਦੇ ਘਰ ਦੀ ਮਾਲੀ ਹਾਲਤ ਠੀਕ ਨਾ ਹੋਣ ਕਾਰਨ ਉਹ ਆਪਣੇ ਸਕੂਲ ਦੀ ਫੀਸ ਵੀ ਦੇ ਪਾਉਂਦੀ। ਪੂਰਣਾ ਆਪਣੇ ਚਾਚਾ ਦੀ ਬੇਟੀ ਪ੍ਰਿਯਾ ਨਾਲ ਸਕੂਲ ਜਾਂਦੀ ਸੀ। ਫਿਰ ਛੋਟੀ ਉਮਰ 'ਚ ਹੀ ਪ੍ਰਿਯਾ ਦਾ ਵਿਆਹ ਹੋ ਜਾਂਦਾ ਹੈ, ਜਿਸ ਤੋਂ ਬਾਅਦ ਪੂਰਣਾ ਦੇ ਪਿਤਾ ਉਸ ਦੇ ਕਹਿਣ 'ਤੇ ਉਸ ਦਾ ਸਰਕਾਰੀ ਸਕੂਲ ਦਾਖਿਲਾ ਕਰਵਾ ਦਿੰਦਾ ਹੈ। ਸਕੂਲ ਦੇ ਅਧਿਕਾਰੀ ਪ੍ਰਵੀਣ ਕੁਮਾਰ (ਰਾਹੁਲ ਬੋਸ) ਨੂੰ ਜਦੋਂ ਪਤਾ ਲੱਗਦਾ ਹੈ ਕਿ ਸਹੀਂ ਢੰਗ ਨਾਲ ਭੋਜਨ ਨਾ ਮਿਲਣ ਕਾਰਨ ਪੂਰਣਾ ਸਕੂਲ ਛੱਡ ਕੇ ਭੱਜ ਗਈ ਹੈ ਤਾਂ ਉਹ ਸਾਰਿਆਂ ਦੀ ਖੂਬ ਕਲਾਸ ਲਾਉਂਦਾ ਹੈ। ਪੂਰਾਣ ਨੂੰ ਵਾਪਾਸ ਲਿਆਉਣ ਤੋਂ ਬਾਅਦ ਪੂਰਣਾ ਸਕੂਲ ਦੇ ਬੱਚਿਆਂ ਨਾਲ ਪਹਾੜ ਚੜਣ ਦੇ ਟ੍ਰਿਪ 'ਤੇ ਜਾਂਦੀ ਹੈ ਅਤੇ ਉਸ ਦੇ ਰੁਝਾਨ ਨੂੰ ਦੇਖਦਿਆਂ ਕੋਚ ਵੀ ਕਾਫੀ ਖੁਸ਼ ਹੁੰਦੇ ਹਨ। ਹੌਲੀ-ਹੌਲੀ ਉਹ ਪਹਾੜ 'ਤੇ ਚੜਣਾ ਸਿਖ ਜਾਂਦੀ ਹੈ ਅਤੇ ਉਹ ਮਾਊਂਟ ਐਵਰੇਸਟ 'ਤੇ ਚੜਾਈ ਕਰਨ ਵਾਲੀ ਸਭ ਤੋਂ ਘੱਟ ਉਮਰ ਦੀ ਕੁੜੀ ਬਣ ਜਾਂਦੀ ਹੈ।


Tags: Rahul BosePoornaMaharashtraTax freeAditi Inamdar ਰਾਹੁਲ ਬੋਸਪੂਰਣਾਮਹਾਰਾਸ਼ਟਰ