FacebookTwitterg+Mail

B'Day : ਐਕਟਰ ਹੀ ਨਹੀਂ ਖਿਡਾਰੀ ਵੀ ਹੈ ਰਾਹੁਲ ਬੋਸ, ਬਾਕਸਿੰਗ 'ਚ ਜਿੱਤਿਆ ਸੀ ਮੈਡਲ

rahul bose
27 July, 2018 01:39:18 PM

ਮੁੰਬਈ (ਬਿਊਰੋ)— ਬਾਲੀਵੁੱਡ ਐਕਟਰ ਰਾਹੁਲ ਬੋਸ ਭਾਵੇਂ ਹੀ ਫਿਲਮਾਂ 'ਚ ਘੱਟ ਕੰਮ ਕਰਦੇ ਹਨ ਪਰ ਉਨ੍ਹਾਂ ਦੀ ਅਭਿਨੈ ਦੀ ਇਕ ਖਾਸ ਪਛਾਣ ਹੈ। ਉਹ ਜਲਦ ਹੀ ਫਿਲਮ 'ਵਿਸ਼ਵਰੂਪਮ 2' 'ਚ ਨਜ਼ਰ ਆਉਣਗੇ। 27 ਜੁਲਾਈ, 1967 ਨੂੰ ਜਨਮੇ ਰਾਹੁਲ ਬੋਸ ਇਕ ਚੰਗਾ ਕਲਾਕਾਰ ਹੀ ਨਹੀਂ, ਬਲਕਿ ਚੰਗਾ ਖਿਡਾਰੀ ਵੀ ਹੈ। ਅੱਜ ਜਨਮਦਿਨ ਮੌਕੇ ਰਾਹੁਲ ਦੇ ਜੀਵਨ ਨਾਲ ਜੁੜੀਆਂ ਖਾਸ ਗੱਲਾਂ ਸ਼ੇਅਰ ਕਰਨ ਜਾ ਰਹੇ ਹਾਂ।

Punjabi Bollywood Tadka
ਰਾਹੁਲ ਬੋਸ ਭਾਰਤੀ ਰਗਬੀ ਟੀਮ ਦੇ ਪਹਿਲੇ ਚਿਹਰੇ ਸਨ ਜਿਨ੍ਹਾਂ ਕਈ ਅੰਤਰ ਰਾਸ਼ਟਰੀ ਮੁਕਾਬਲਿਆਂ 'ਚ ਹਿੱਸਾ ਲਿਆ। ਇਸ ਤੋਂ ਇਲਾਵਾ ਉਹ ਸੈਫ ਅਲੀ ਖਾਨ ਦੇ ਪਿਤਾ ਮੰਸੂਰ ਅਲੀ ਖਾਨ ਪਟੌਦੀ ਤੋਂ ਕ੍ਰਿਕਟ ਵੀ ਸਿੱਖ ਚੁੱਕੇ ਹਨ। ਇੰਨਾ ਹੀ ਨਹੀਂ, ਬਾਕਸਿੰਗ ਦੇ ਇਕ ਮੁਕਾਬਲੇ ਲਈ ਉਨ੍ਹਾਂ ਨੂੰ ਸਿਲਵਰ ਮੈਡਲ ਮਿਲਿਆ ਸੀ। ਰਾਹੁਲ ਅਕਸਰ ਸਟੇਡੀਅਮ 'ਚ ਕ੍ਰਿਕੇਟ ਜਾਂ ਕਬੱਡੀ ਮੈਚ ਦੇ ਖਿਡਾਰੀਆਂ ਦਾ ਹੌਸਲਾ ਵਧਾਉਂਦੇ ਹਨ। ਰਾਹੁਲ ਬੋਸ ਨੇ ਫਿਲਮ 'ਦਿ ਪਰਫੈਕਟ ਮਰਡਰ' ਨਾਲ ਆਪਣੇ ਅਭਿਨੈ ਦੀ ਸ਼ੁਰੂ ਕੀਤੀ ਸੀ। ਉਹ ਇਕ ਸਕ੍ਰਿਪਟ ਰਾਈਟਰ, ਨਿਰਦੇਸ਼ਕ ਅਤੇ ਸੋਸ਼ਲ ਵਰਕਰ ਵੀ ਹੈ।

Punjabi Bollywood Tadka
ਰਾਹੁਲ ਬੋਸ ਨੂੰ ਨਾਮਜ਼ਦ ਟਾਈਮ ਮੈਗਜ਼ੀਨ ਨੇ 'ਦਿ ਸੁਪਰਸਟਾਰ ਆਫ ਇੰਡੀਅਨ ਆਰਟ ਹਾਊਸ ਸਿਨੇਮਾ' ਦਾ ਖਿਤਾਬ ਜਿੱਤਿਆ ਸੀ। ਉਨ੍ਹਾਂ ਨੂੰ ਇਹ ਖਿਤਾਬ 'ਇੰਗਲਿਸ਼', 'ਅਗਸਤ' ਅਤੇ 'ਮਿਸਟਰ ਐਂਡ ਮਿਸੇਜ਼ ਅਯਰ' ਵਰਗੀਆਂ ਫਿਲਮਾਂ 'ਚ ਕੰਮ ਵਜੋਂ ਮਿਲਿਆ ਸੀ। ਇਸ ਤੋਂ ਇਲਾਵਾ ਮੈਕਿਸਮ ਨੇ ਰਾਹੁਲ ਬੋਸ ਨੂੰ 'ਦਿ ਸੀਨ ਪੇਨ ਆਫ ਅੋਰਿਏਂਟਲ ਸਿਨੇਮਾ' ਦੱਸਿਆ ਸੀ। ਫਿਲਮੀ ਕਰੀਅਰ ਦੌਰਾਨ ਰਾਹੁਲ 'ਪਿਆਰ ਕੇ ਸਾਈਫ ਇਫੈਕਟ', 'ਮਾਨ ਗਏ ਮੁਗਲ ਏ ਆਜ਼ਮ', 'ਝੰਕਾਰ ਬੀਟਸ', 'ਕੁਝ ਲਵ ਜੈਸਾ', 'ਚਮੇਲੀ', 'ਸ਼ੋਰਿਆ' ਅਤੇ 'ਦਿਲ ਧੜਕਨੇ ਦੋ' ਵਰਗੀਆਂ ਫਿਲਮਾਂ 'ਚ ਕੰਮ ਕਰ ਚੁੱਕੇ ਹਨ।

Punjabi Bollywood TadkaPunjabi Bollywood TadkaPunjabi Bollywood Tadka


Tags: Rahul Bose Birthday Rugby Silver Medal Pyaar Ke Side Effects Bollywood Actor

Edited By

Kapil Kumar

Kapil Kumar is News Editor at Jagbani.