FacebookTwitterg+Mail

ਰਾਹੁਲ ਦੀਕਸ਼ਿਤ ਨੇ ਫਾਂਸੀ ਲਾ ਕੇ ਦਿੱਤੀ ਜਾਨ, ਪਿਤਾ ਕਰ ਰਿਹਾ ਇਨਸਾਫ ਦੀ ਮੰਗ

rahul dixit
31 January, 2019 09:34:00 AM

ਮੁੰਬਈ(ਬਿਊਰੋ) — ਅੰਧੇਰੀ ਵਿਖੇ ਬੁੱਧਵਾਰ 28 ਸਾਲ ਦੇ ਇਕ ਨਵੇਂ ਟੀ. ਵੀ. ਕਲਾਕਾਰ ਰਾਹੁਲ ਦੀਕਸ਼ਿਤ ਨੇ ਕਥਿਤ ਤੌਰ 'ਤੇ ਆਤਮ–ਹੱਤਿਆ ਕਰ ਲਈ। ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਉਸ ਨੇ ਲੋਖੰਡਵਾਲਾ ਸਥਿਤ ਆਪਣੇ ਨਿਵਾਸ ਵਿਖੇ ਫਾਂਸੀ ਲਾਈ।

Punjabi Bollywood Tadka

ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਰਾਹੁਲ ਨੇ ਚਾਦਰ ਨਾਲ ਫਾਂਸੀ ਲਾ ਕੇ ਆਤਮ–ਹੱਤਿਆ ਕੀਤੀ।

 

ਉਸ ਨੂੰ ਇਕ ਨੇੜਲੇ ਹਸਪਤਾਲ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦਿੱਤਾ। ਮੌਕੇ ਤੋਂ ਕੋਈ ਵੀ ਸੁਸਾਈਡ ਨੋਟ ਨਹੀਂ ਮਿਲਿਆ। ਆਤਮ–ਹੱਤਿਆ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ।
Punjabi Bollywood Tadka

ਦੱਸ ਦਈਏ ਕਿ ਰਾਹੁਲ ਦੇ ਪਿਤਾ ਮਹੇਸ਼ ਦੀਕਸ਼ਿਤ ਬੇਟੇ ਦੀ ਮੌਤ ਦੀ ਖਬਰ ਸੁਣ ਕੇ ਸੁੰਨ ਹੋ ਗਏ। ਉਨ੍ਹਾਂ ਨੇ ਫੇਸਬੁੱਕ 'ਤੇ ਬੇਟੇ ਦੇ ਦਿਹਾਂਤ ਦਾ ਦੁੱਖ ਜ਼ਾਹਿਰ ਕੀਤਾ ਅਤੇ ਨਾਲ ਹੀ ਇਕ ਪੋਸਟ 'ਚ ਲਿਖਿਆ, ''ਇਸ ਦੁਨੀਆ ਨੂੰ ਕਿਉਂ ਛੱਡ ਕਰ ਚਲਾ ਗਿਆ, ਰਾਹੁਲ।
Punjabi Bollywood Tadka

ਐਕਟਰ ਦੇ ਪਿਤਾ ਫੇਸਬੁੱਕ 'ਤੇ ਬੇਟੇ ਦੇ ਦਿਹਾਂਤ ਨਾਲ ਜੁੜੀਆਂ ਕਈ ਪੋਸਟਾਂ ਸ਼ੇਅਰ ਕਰ ਰਹੇ ਹਨ। ਉਨ੍ਹਾਂ ਨੇ ਰੁਪਾਲੀ ਕਸ਼ਅਪ ਨਾਂ ਦੀ ਮਹਿਲਾ ਨੂੰ ਬੇਟੇ ਦੇ ਸੁਸਾਈਡ ਲਈ ਜ਼ਿੰਮੇਦਾਰ ਦੱਸਿਆ ਹੈ।

Punjabi Bollywood Tadka


Tags: Rahul Dixit Allegedly Committed Suicide Police Case Accidental Death Maharashtra Mumbai TV Actor

Edited By

Sunita

Sunita is News Editor at Jagbani.