ਮੁੰਬਈ(ਬਿਊਰੋ)— 1990 'ਚ ਫਿਲਮ 'ਆਸ਼ਿਕੀ' ਨਾਲ ਡੈਬਿਊ ਕਰਨ ਵਾਲੇ ਐਕਟਰ ਰਾਹੁਲ ਰਾਏ ਨੇ ਆਪਣੀ ਪਹਿਲੀ ਹੀ ਫਿਲਮ ਨਾਲ ਹੀ ਕਾਫੀ ਮਸ਼ਹੂਰ ਹੋ ਗਏ। ਇਸ ਤੋਂ ਬਾਅਦ ਆਪਣੇ ਪੂਰੇ ਕਰੀਅਰ ਦੌਰਾਨ ਉਨ੍ਹਾਂ ਦੀ ਕੋਈ ਵੀ ਫਿਲਮ ਇਨ੍ਹੀਂ ਹਿੱਟ ਨਾ ਹੋਈ। ਇਸ ਦਾ ਨਤੀਜਾ ਇਹ ਹੋਇਆ ਦੀ ਉਹ ਹਮੇਸ਼ਾ ਸਿਰਫ 'ਆਸ਼ਿਕੀ ਬੁਆਏ' ਦੀ ਇਮੇਜ 'ਚ ਹੀ ਬੱਝ ਕੇ ਰਹਿ ਗਏ। ਰਾਹੁਲ ਦਾ ਜਨਮਦਿਨ 9 ਫਰਵਰੀ 1968 ਨੂੰ ਹੋਇਆ ਸੀ। ਐਕਟਰ ਦੇ ਜਨਮਦਿਨ 'ਤੇ ਜਾਣਦੇ ਹਾਂ ਉਨ੍ਹਾਂ ਦੀ ਜ਼ਿੰਦਗੀ ਨਾਲ ਜੁੜੀਆਂ ਕੁਝ ਖਾਸ ਗੱਲਾਂ ਬਾਰੇ। 'ਆਸ਼ਿਕੀ' ਤੋਂ ਬਾਅਦ ਰਾਹੁਲ ਦੀ ਕੋਈ ਵੀ ਫਿਲਮ ਖਾਸ ਕਮਾਲ ਨਾ ਦਿਖਾ ਸਕੀ। ਇਕ ਸਮਾਂ ਅਜਿਹਾ ਵੀ ਆ ਗਿਆ ਸੀ ਜਦੋਂ ਖੁਦ ਨੂੰ ਫਿਲਮਾਂ 'ਚ ਸਰਗਰਮ ਰੱਖਣ ਲਈ ਉਨ੍ਹਾਂ ਨੂੰ ਸੀ ਗਰੇਡ ਫਿਲਮਾਂ 'ਚ ਕੰਮ ਕਰਨਾ ਪਿਆ।Her story ਨਾਮ ਦੀ ਇਕ ਸੀ ਗਰੇਡ ਫਿਲਮ 'ਚ ਰਾਹੁਲ ਰਾਏ ਬੋਲਡ ਸੀਨ ਦਿੰਦੇ ਨਜ਼ਰ ਆਏ ਸਨ। ਲੋਕ ਉਨ੍ਹਾਂ ਬਾਰੇ ਚਾਹੇ ਜੋ ਕੁਝ ਵੀ ਕਹਿੰਦੇ ਹੋਣ ਪਰ ਇਸ ਗੱਲ ਨੂੰ ਨਕਾਰਿਆ ਨਹੀਂ ਜਾ ਸਕਦਾ ਕਿ ਉਨ੍ਹਾਂ ਨੇ ਹਰ ਚੀਜ਼ ਦੀ ਧਮਾਕੇਦਾਰ ਸ਼ੁਰੂਆਤ ਕੀਤੀ ਬਸ ਉਸ ਨੂੰ ਬਰਕਰਾਰ ਨਹੀਂ ਰੱਖ ਪਾਏ। ਸਾਲ 1990 'ਚ ਆਪਣੀ ਡੈਬਿਊ ਫਿਲਮ 'ਆਸ਼ਿਕੀ' ਨਾਲ ਮਿਲੀ ਸਫਲਤਾ ਜਾਂ ਫਿਰ ਆਪਣੇ ਟੀ.ਵੀ. ਡੈਬਿਊ ਰਾਹੀਂ ਸਾਲ 2006 'ਚ 'ਬਿੱਗ ਬੌਸ' ਦੇ ਪਹਿਲੇ ਸੀਜ਼ਨ ਦਾ ਖਿਤਾਬ ਜਿੱਤਣਾ ਹੋਵੇ। ਕਰੀਅਰ 'ਚ ਆਪਣੀ ਅਸਫਲਤਾ ਨੂੰ ਲੈ ਕੇ ਰਾਹੁਲ ਨੇ ਇਕ ਇੰਟਰਵਿਊ 'ਚ ਮੀਡੀਆ ਨੂੰ ਕਿਹਾ ਸੀ ਕਿ ਉਹ ਆਸ਼ਿਕੀ ਬੁਆਏ ਦੇ ਠੱਪੇ ਤੋਂ ਬਾਹਰ ਨਿਕਲਣਾ ਚਾਹੁੰਦੇ ਹਨ। ਉਨ੍ਹਾਂ ਨੇ ਕਿਹਾ ਕਿ ਉਹ ਇਸ ਫਿਲਮ ਦੀ ਸਫਲਤਾ ਤੋਂ ਖੁਸ਼ ਹੈ ਪਰ ਇਕ ਐਕਟਰ ਹੋਣ ਦੇ ਨਾਅਤੇ ਉਹ ਉਸ ਦਾਇਰੇ ਤੋਂ ਬਾਹਰ ਕੁਝ ਹੋਰ ਬਿਹਤਰ ਕਰਨ ਦੀ ਕੋਸ਼ਿਸ਼ ਕਰਨਾ ਚਾਹੁੰਦੇ ਸੀ। ਦੱਸ ਦੇਈਏ ਕਿ ਰਾਹੁਲ ਰਜਨੀਤੀ 'ਚ ਵੀ ਹੱਥ ਅਜਮਾ ਚੁੱਕੇ ਹਨ।