ਮੁੰਬਈ (ਬਿਊਰੋ)— ਫਿਲਮ 'ਆਸ਼ਿਕੀ' ਨਾਲ ਜ਼ਬਰਦਸਤ ਪ੍ਰਸਿੱਧੀ ਹਾਸਲ ਕਰਨ ਵਾਲੇ ਰਾਹੁਲ ਰਾਏ ਹੁਣ ਫਿਲਮਾਂ 'ਚ ਵਾਪਸੀ ਕਰਨ ਜਾ ਰਹੇ ਹਨ। ਉਹ ਫਿਲਮ 'ਵੈਲਕਮ ਟੂ ਰਸ਼ੀਆ' 'ਚ ਇਕ ਪੁਲਸ ਅਫਸਰ ਦੇ ਕਿਰਦਾਰ 'ਚ ਨਜ਼ਰ ਆਉਣਗੇ। ਇਸ ਫਿਲਮ ਨੂੰ ਨਿਤਿਨ ਗੁਪਤਾ ਡਾਇਰੈਕਟ ਕਰਨਗੇ। 2007 'ਚ 'ਬਿੱਗ ਬੌਸ' ਦਾ ਖਿਤਾਬ ਜਿੱਤਣ ਤੋਂ ਬਾਅਦ ਉਨ੍ਹਾਂ ਨੇ 'ਟੂ ਬੀ ਔਰ ਨਾਟ ਟੂ ਬੀ' ਫਿਲਮ 'ਚ ਕੰਮ ਕੀਤਾ, ਜੋ ਕਿ 2015 'ਚ ਰਿਲੀਜ਼ ਹੋਈ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਨਰਿੰਦਰ ਮੋਦੀ ਤੋਂ ਪ੍ਰਭਾਵਿਤ ਹੋ ਕੇ ਭਾਰਤੀ ਜਨਤਾ ਪਾਰਟੀ ਵੀ ਜੁਆਇਨ ਕੀਤੀ ਸੀ ਪਰ ਹੁਣ ਉਹ ਮੁੜ ਫਿਲਮਾਂ 'ਚ ਕਦਮ ਰੱਖਣ ਜਾ ਰਹੇ ਹਨ।
![Punjabi Bollywood Tadka](http://static.jagbani.com/multimedia/17_23_505030000rahul1-ll.jpg)
ਇਕ ਵਾਰ ਰਾਹੁਲ ਰਾਏ ਨੇ ਦੱਸਿਆ ਸੀ, 'ਇਕ ਵਾਰ ਉਹ ਆਪਣੇ ਦੋਸਤਾਂ ਨਾਲ ਹੋਟਲ ਤਾਜ 'ਚ ਪਾਰਟੀ ਕਰਨ ਗਏ ਸਨ। ਉਥੇ ਮੇਰੀ ਮਾਂ ਵੀ ਪਹੁੰਚੀ ਸੀ। ਮੇਰੀ ਮਾਂ ਬੇਹੱਦ ਖੂਬਸੂਰਤ ਸੀ। ਉਹ ਵੀ ਆਪਣੇ ਦੋਸਤਾਂ ਨਾਲ ਉਥੇ ਪਹੁੰਚ ਗਈ। ਉਨ੍ਹਾਂ ਨੇ ਮੈਨੂੰ ਦੇਖਿਆ ਤਾਂ ਕਿਹਾ ਕਿ ਆਓ ਅਸੀਂ ਇਕੱਠੇ ਡਾਂਸ ਕਰਦੇ ਹਾਂ। ਅਗਲੇ ਦਿਨ ਇਕ ਅਖਬਾਰ 'ਚ ਇਹ ਖਬਰ ਬਣ ਗਈ। ਅਖਬਾਰ 'ਚ ਇਹ ਲਿਖਿਆ ਸੀ ਕਿ ਰਾਹੁਲ ਰਾਏ ਇਕ ਉਮਰਦਰਾਜ ਮਹਿਲਾ ਨਾਲ ਡਾਂਸ ਕਰਦੇ ਨਜ਼ਰ ਆਏ ਤੇ ਇਸ ਮਹਿਲਾ ਨਾਲ ਉਨ੍ਹਾਂ ਦਾ ਅਫੇਅਰ ਹੈ।' ਰਾਹੁਲ ਨੇ ਕਿਹਾ, 'ਮੈਨੂੰ ਇਹ ਲੱਗਾ ਕਿ ਘੱਟ ਤੋਂ ਘੱਟ ਲੋਕਾਂ ਨੂੰ ਇਕ ਵਾਰ ਪੁੱਛ ਤਾਂ ਲੈਣਾ ਚਾਹੀਦਾ ਹੈ ਕਿ ਉਹ ਮਹਿਲਾ ਆਖਿਰ ਸੀ ਕੌਣ?'
![Punjabi Bollywood Tadka](http://static.jagbani.com/multimedia/17_23_442580000rahul2-ll.jpg)
ਰਾਹੁਲ ਰਾਏ ਮੁਤਾਬਕ, 'ਅਫੇਅਰ ਦੀਆਂ ਖਬਰਾਂ ਕਾਰਨ ਮੇਰੇ 'ਤੇ ਤਿੰਨ ਵਾਰ ਹਮਲਾ ਹੋ ਚੁੱਕਾ ਹੈ। ਮੇਰੀ ਗੱਡੀ ਦਾ ਐਕਸੀਡੈਂਟ ਕਰਵਾਇਆ ਜਾ ਚੁੱਕਾ ਹੈ। ਰਾਹੁਲ ਨੇ ਦੱਸਿਆ ਕਿ ਮੈਂ ਐਕਸੀਡੈਂਟ ਤੋਂ ਬਾਅਦ ਹਸਪਤਾਲ ਤੋਂ ਇਲਾਜ ਕਰਵਾ ਕੇ ਘਰ ਪਹੁੰਚਦਾ ਹਾਂ ਤਾਂ ਪਤਾ ਚੱਲਦਾ ਹੈ ਕਿ ਫੋਨ 'ਤੇ ਲੋਕ ਮੇਰੇ ਮਰਨ ਦੀ ਗੱਲ ਕਰਦੇ ਹਨ।' ਰਾਹੁਲ ਕਹਿੰਦੇ ਹਨ, 'ਇਨ੍ਹਾਂ ਸਾਰਿਆਂ ਪਿੱਛੇ ਵਜ੍ਹਾ ਅਭਿਨੇਤਰੀਆਂ ਨਾਲ ਲਿੰਕਅੱਪ ਦੀਆਂ ਖਬਰਾਂ ਹੋਇਆ ਕਰਦੀਆਂ ਸਨ। ਨਿੱਤ ਦਿਨ ਮੇਰਾ ਨਾਂ ਕਿਸੇ ਨਾ ਕਿਸੇ ਅਭਿਨੇਤਰੀ ਨਾਲ ਜੋੜਿਆ ਜਾਂਦਾ ਸੀ ਤੇ ਉਨ੍ਹਾਂ ਦੇ ਪਤੀ ਜਾਂ ਬੁਆਏਫਰੈਂਡ ਮੇਰੇ 'ਤੇ ਹਮਲੇ ਕਰਵਾਉਂਦੇ ਸਨ।'