FacebookTwitterg+Mail

Box Office : ਅਜੇ ਦੇਵਗਨ ਦੀ 'ਰੇਡ' ਤੋਂ ਪਿੱਛੇ ਰਹਿ ਗਈ 'ਪੈਡਮੈਨ'

raid
24 March, 2018 01:46:08 PM

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਾ ਅਜੇ ਦੇਵਗਨ ਦੀ ਫਿਲਮ 'ਰੇਡ' ਬਾਕਸ ਆਫਿਸ 'ਤੇ ਧਮਾਕੇਦਾਰ ਕਮਾਈ ਕਰ ਰਹੀ ਹੈ। ਸਾਲ 2018 'ਚ ਰਿਲੀਜ਼ ਹੋਈਆਂ ਫਿਲਮਾਂ ਦੀ ਇਕ ਹਫਤੇ ਕਮਾਈ ਦੇ ਮਾਮਲੇ 'ਚ ਇਹ ਫਿਲਮ ਟਾਪ 5 'ਚ ਸ਼ਾਮਿਲ ਹੋ ਗਈ ਹੈ। ਇਸ ਫਿਲਮ ਨੇ ਘਰੇਲੂ ਬਾਕਸ ਆਫਿਸ 'ਤੇ ਹੁਣ ਤੱਕ 66. 60 ਕਰੋੜ ਦਾ ਕਾਰੋਬਾਰ ਕਰ ਲਿਆ ਹੈ ਅਤੇ ਇਸਦੇ ਨਾਲ ਹੀ ਇਹ ਫਿਲਮ ਕਮਾਈ ਦੇ ਮਾਮਲੇ 'ਚ ਅਕਸ਼ੇ ਕੁਮਾਰ ਦੀ 'ਪੈਡਮੈਨ' ਤੋਂ ਅੱਗੇ ਨਿਕਲ ਗਈ ਹੈ। ਤੁਹਾਨੂੰ ਦੱਸ ਦੇਈਏ 'ਪੈਡਮੈਨ' ਨੇ 7 ਦਿਨਾਂ 'ਚ 62.87 ਕਰੋੜ ਦੀ ਕਮਾਈ ਕੀਤੀ ਸੀ। ਟਰੇਡ ਐਨਾਲਿਸਟ ਤਰਣ ਆਦਰਸ਼ ਨੇ ਫਿਲਮ ਦੀ ਕਮਾਈ ਦੇ ਅੰਕੜੇ ਸ਼ੇਅਰ ਕੀਤੇ ਹਨ।

ਤਰਣ ਆਦਰਸ਼ ਨੇ ਟਵੀਟ ਰਾਹੀਂ ਦੱਸਿਆ ਕਿ ਇਹ ਫਿਲਮ ਇਸ ਸਾਲ ਦੀਆਂ ਫਿਲਮਾਂ 'ਚ ਪਹਿਲੇ ਹਫਤੇ ਦੀ ਕਮਾਈ 'ਚ ਦੂਜੇ ਨੰਬਰ 'ਤੇ ਹੈ, ਉੱਥੇ 166.50 ਕਰੋੜ ਦੀ ਕਮਾਈ ਨਾਲ ਦੀਪਿਕਾ ਦੀ 'ਪਦਮਾਵਤ' ਪਹਿਲੇ ਨੰਬਰ 'ਤੇ ਹੈ। 62.87 ਕਰੋੜ ਦੀ ਕਮਾਈ ਨਾਲ ਅਕਸ਼ੇ ਕੁਮਾਰ ਦੀ 'ਪੈਡਮੈਨ' ਤੀਜੇ ਨੰਬਰ 'ਤੇ ਹੈ ਅਤੇ 45.94 ਕਰੋੜ ਦੀ ਕਮਾਈ ਦੇ ਨਾਲ 'ਸੋਨੂੰ ਕੇ ਟੀਟੂ ਕੀ ਸਵੀਟੀ' ਚੋਥੇ ਨੰਬਰ 'ਤੇ ਹੈ। 5ਵੇਂ ਨੰਬਰ 'ਤੇ ਅਨੁਸ਼ਕਾ ਸ਼ਰਮਾ ਦੀ ਫਿਲਮ 'ਪਰੀ' ਹੈ ਜਿਸਨੇ ਪਹਿਲੇ ਹਫਤੇ 'ਚ 22.75 ਕਰੋੜ ਦੀ ਕਮਾਈ ਕੀਤੀ ਹੈ।

ਦੱਸਣਯੋਗ ਹੈ ਕਿ ਇਹ ਫਿਲਮ ਇਕ ਸੱਚੀ ਘਟਨਾ 'ਤੇ ਆਧਾਰਿਤ ਹੈ। ਫਿਲਮ 'ਚ ਅਜੇ ਦੇਵਗਨ ਇਨਕਮ ਟੈਕਸ ਅਧਿਕਾਰੀ ਦੀ ਭੂਮਿਕਾ ਨਿਭਾਅ ਰਹੇ ਹਨ। ਫਿਲਮ 'ਚ ਅਭਿਨੇਤਰੀ ਇਲਿਆਨਾ ਡਿਕਰੂਜ਼ ਅਜੇ ਦੇਵਗਨ ਦੀ ਪਤਨੀ ਦਾ ਕਿਰਦਾਰ ਨਿਭਾਅ ਰਹੀ ਹੈ। ਜਾਣਕਾਰੀ ਮੁਤਾਬਕ ਫਿਲਮ ਦਾ ਬਜਟ 35 ਕਰੋੜ ਦੱਸਿਆ ਜਾ ਰਿਹਾ ਹੈ। ਇਸ ਫਿਲਮ ਨੂੰ ਭਾਰਤ 'ਚ 3,400 ਸਕ੍ਰੀਨਜ਼ ਅਤੇ ਵਿਦੇਸ਼ਾਂ 'ਚ 369 ਸਕ੍ਰੀਨਜ਼ 'ਤੇ ਰਿਲੀਜ਼ ਕੀਤਾ ਗਿਆ ਹੈ। ਇਸ ਤੋਂ ਇਲਾਵਾ ਇਹ ਉਮੀਦ ਕਰਦੇ ਹਾਂ ਕਿ ਫਿਲਮ ਆਉਣ ਵਾਲੇ ਦਿਨਾਂ 'ਚ ਬਾਕਸ ਆਫਿਸ 'ਤੇ ਚੰਗਾ ਬਿਜ਼ਨੈੱਸ ਕਰਨ 'ਚ ਸਫਲ ਰਹੇਗੀ।


Tags: Ajay Devgan Ileana DCruz Raid Box Office Padman Hindi Film

Edited By

Kapil Kumar

Kapil Kumar is News Editor at Jagbani.