ਜਲੰਧਰ (ਬਿਊਰੋ)- ਗੀਤਕਾਰ, ਗਾਇਕ ਤੇ ਅਦਾਕਾਰ ਰਾਜ ਕਾਕੜਾ ਦਾ ਹਾਲ ਹੀ 'ਚ ਨਵਾਂ ਗੀਤ 'ਯੁੱਗ' ਰਿਲੀਜ਼ ਹੋਇਆ ਹੈ। ਨੌਜਵਾਨਾਂ ਦੀ ਤਾਕਤ ਨੂੰ ਬਿਆਨ ਕਰਦਾ ਇਹ ਗੀਤ ਯੂਟਿਊਬ ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ।ਰਾਜ ਕਾਕੜਾ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਹਮੇਸ਼ਾ ਚੰਗੇ ਤੇ ਵਿਸ਼ਾ ਭਰਪੂਰ ਦਿੰਦੇ ਆਏ ਹਨ।
ਬਤੌਰ ਗੀਤਕਾਰ ਉਨ੍ਹਾਂ ਦਾ ਮਿਊਜ਼ਿਕ ਇੰਡਸਟਰੀ ਨੂੰ ਵੱਡਾ ਯੋਗਦਾਨ ਹੈ।ਉਨ੍ਹਾਂ ਵੱਲੋਂ ਲਿਖਿਆ ਤੇ ਗਾਇਆ ਗੀਤ ਕੋਈ ਨਾ ਕੋਈ ਸੰਦੇਸ਼ ਜਰੂਰ ਦਿੰਦਾ ਹੈ।'ਯੁੱਗ' ਗੀਤ ਨੂੰ ਰਾਜ ਕਾਕੜਾ ਨੇ ਖੁਦ ਲਿਖਿਆ ਤੇ ਗਾਇਆ ਹੈ। ਇਸ ਗੀਤ ਦਾ ਮਿਊਜ਼ਿਕ ਅਪਾਰ ਨੇ ਦਿੱਤਾ ਹੈ। ਇਸ ਗੀਤ ਦੀ ਵੀਡੀਓ ਹਰਪ ਫਾਰਮਰ ਨੇ ਬਣਾਈ ਹੈ।ਸਾਊਂਡ ਬੂਮ ਐਂਟਰਟੇਨਮੈਂਟ ਦੇ ਬੈਨਰ ਹੇਠ ਰਿਲੀਜ਼ ਹੋਏ ਇਸ ਗੀਤ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ।